#DSGMCElectionResults2021 : ਸ਼੍ਰੋਮਣੀ ਅਕਾਲੀ ਦਲ (ਬ) ਨੂੰ ਮਿਲਿਆ ਦਿੱਲੀ ਕਮੇਟੀ ਦੀਆਂ ਚੋਣਾਂ 'ਚ ਭਾਰੀ ਬਹੁਮਤ

By  Shanker Badra August 25th 2021 02:52 PM -- Updated: August 25th 2021 09:15 PM

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 46 ਵਾਰਡਾਂ ਲਈ 22 ਅਗਸਤ ਨੂੰ ਹੋਈਆਂ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਇਨ੍ਹਾਂ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਮਿਲੀ ਹੈ। ਇਸ ਦੌਰਾਨ 46 ਵਾਰਡਾਂ 'ਚੋਂ ਸ਼੍ਰੋਮਣੀ ਅਕਾਲੀ ਦਲ ਨੂੰ 27 ਸੀਟਾਂ , ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ 14 , ਜਾਗੋ ਨੂੰ 2 ਅਤੇ ਹੋਰ ਨੂੰ 1 ਸੀਟ ਮਿਲੀ ਹੈ।

ਰੋਹਿਣੀ - ਵਾਰਡ ਨੰਬਰ - 1 ਤੋਂ ਸਰਵਜੀਤ ਸਿੰਘ ਵਿਰਕ ਜੇਤੂ ਰਹੇ।

ਸਵਰੂਪ ਨਗਰ - ਵਾਰਡ ਨੰਬਰ - 2 ਤੋਂ ਰਵਿੰਦਰ ਸਿੰਘ ਖੁਰਾਨਾ

ਸਿਵਲ ਲਾਈਨ - ਵਾਰਡ ਨੰਬਰ - 3 ਤੋਂ ਜਸਬੀਰ ਸਿੰਘ ਜੱਸੀ ਜੇਤੂ ਰਹੇ।

ਪ੍ਰੀਤਮ ਪੁਰਾ - ਵਾਰਡ ਨੰਬਰ - 4 ਤੋਂ ਮਹਿੰਦਰਪਾਲ ਸਿੰਘ ਚੱਢਾ ਜੇਤੂ ਰਹੇ।

ਸ਼ਕਤੀ ਨਗਰ - ਵਾਰਡ ਨੰਬਰ - 6 ਤੋਂ ਹਰਵਿੰਦਰ ਸਿੰਘ ਕੇ.ਪੀ. ਜੇਤੂ ਰਹੇ।

ਤਰੀਨਗਰ - ਵਾਰਡ ਨੰਬਰ -7 ਤੋਂ ਜਸਪ੍ਰੀਤ ਸਿੰਘ ਕਰਮਸਰ ਜੇਤੂ ਰਹੇ।

ਪੰਜਾਬੀ ਬਾਗ , - ਵਾਰਡ ਨੰਬਰ -9 ਤੋਂ ਮਨਜਿੰਦਰ ਸਿੰਘ ਸਿਰਸਾ ਹਾਰੇ

ਗੁਰੂ ਹਰਕ੍ਰਿਸ਼ਨ ਨਗਰ - ਵਾਰਡ ਨੰਬਰ- 10 ਤੋਂ ਸੁਰਜੀਤ ਸਿੰਘ ਜੀਤੀ ਜੇਤੂ ਰਹੇ।

ਵਾਰਡ ਨੰਬਰ -14 ਤੋਂ ਅਮਰਜੀਤ ਸਿੰਘ ਪਿੰਕੀ ਜੇਤੂ ਰਹੇ।

ਰਮੇਸ਼ ਨਗਰ - ਵਾਰਡ ਨੰਬਰ- 15 ਤੋਂ ਗੁਰਦੇਵ ਸਿੰਘ ਜੇਤੂ ਰਹੇ।

ਫਤਿਹਨਗਰ ,ਵਾਰਡ 20 ਤੋਂ ਅਮਰਜੀਤ ਸਿੰਘ ਪੱਪੂ ਜੇਤੂ।

ਖਿਆਲਾ- ਵਾਰਡ ਨੰਬਰ -21 ਰਾਜਿੰਦਰ ਸਿੰਘ (ਗੁਹਗੀ) ਜੇਤੂ ਰਹੇ।

ਸ਼ਾਮ ਨਗਰ - ਵਾਰਡ ਨੰਬਰ - 22 ਤੋਂ ਹਰਜੀਤ ਸਿੰਘ ਪੱਪਾ ਜੇਤੂ ਰਹੇ।

ਰਵੀ ਨਗਰ --- ਵਾਰਡ ਨੰਬਰ 24 ਗੁਰਮੀਤ ਸਿੰਘ ਭਾਟੀਆ ਜੇਤੂ ਰਹੇ।

ਸੰਤਗੜ੍ਹ - ਵਾਰਡ ਨੰਬਰ - 26 ਤੋਂ ਬੀਬੀ ਰਣਜੀਤ ਕੌਰ ਜੇਤੂ ਰਹੇ।

ਤਿਲਕ ਵਿਹਾਰ -ਵਾਰਡ ਨੰਬਰ - 27 ਆਤਮਾ ਸਿੰਘ ਲੁਬਾਣਾ ਜੇਤੂ ਰਹੇ

ਗੁਰੂ ਨਾਨਕ ਨਗਰ- ਵਾਰਡ ਨੰਬਰ -28 ਤੋਂ ਰਮਿੰਦਰ ਸਿੰਘ ਸਵੀਟਾ ਜੇਤੂ ਰਹੇ।

ਕ੍ਰਿਸ਼ਨਾ ਪਾਰਕ --- ਵਾਰਡ ਨੰਬਰ 29 ਜਗਦੀਪ ਸਿੰਘ ਕਾਹਲੋਂ

ਉੱਤਮ ਨਗਰ - ਵਾਰਡ ਨੰਬਰ 31 ,ਰਮਨਜੋਤ ਸਿੰਘ ਮੀਤਾ ਜੇਤੂ ਰਹੇ।

ਸ਼ਿਵ ਨਗਰ-ਵਾਰਡ ਨੰਬਰ -33 ਤੋਂ ਰਮਨਦੀਪ ਸਿੰਘ ਥਾਪਰ ਜੇਤੂ ਰਹੇ।

ਸਾਰਿਤਾ ਵਿਹਾਰ- ਵਾਰਡ ਨੰਬਰ -34 ਤੋਂ ਗੁਰਪ੍ਰੀਤ ਸਿੰਘ ਜੱਸਾ ਜੇਤੂ ਰਹੇ।

ਕਾਲਕਾ ਜੀ- ਵਾਰਡ ਨੰਬਰ -39 ਤੋਂ ਹਰਮੀਤ ਸਿੰਘ ਕਾਲਕਾ ਜੇਤੂ ਰਹੇ।

ਨਵੀਨ ਸ਼ਾਹਦਾਰਾ- ਵਾਰਡ ਨੰਬਰ - 41 ਤੋਂ ਪਰਵਿੰਦਰ ਸਿੰਘ ਲੱਕੀ ਜੇਤੂ ਰਹੇ।

ਦਿਲਸ਼ਾਦ ਗਾਰਡਨ- ਵਾਰਡ ਨੰਬਰ - 42 ਤੋਂ ਬਲਬੀਰ ਸਿੰਘ ਜੇਤੂ ਰਹੇ।

ਵਿਵੇਕ ਵਿਹਾਰ ,ਵਾਰਡ ਨੰਬਰ -43 ਤੋਂ ਜਸਮੈਨ ਸਿੰਘ ਨੋਨੀ ਜੇਤੂ ਰਹੇ।

ਗੀਤਾ ਕਾਲੋਨੀ - ਵਾਰਡ ਨੰਬਰ- 44 ਤੋਂ ਸੁਖਵਿੰਦਰ ਸਿੰਘ ਬੱਬਰ ਜੇਤੂ ਰਹੇ।

ਪ੍ਰੀਤ ਵਿਹਾਰ - ਵਾਰਡ ਨੰਬਰ -46 ਤੋਂ ਭੁਪਿੰਦਰ ਸਿੰਘ ਭੁੱਲਰ ਜੇਤੂ ਰਹੇ।

ਦਰਅਸਲ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 46 ਵਾਰਡਾਂ ਲਈ 22 ਅਗਸਤ , ਦਿਨ ਐਤਵਾਰ ਨੂੰ ਵੋਟਿੰਗ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜਿਆ ਸੀ। ਦਿੱਲੀ ਦੇ 3.42 ਲੱਖ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ ਸੀ। ਜਿਨ੍ਹਾਂ 'ਚ ਔਰਤ ਵੋਟਰ 1 ਲੱਖ 71 ਹਜ਼ਾਰ 370 ਅਤੇ ਪੁਰਸ਼ ਵੋਟਰ 1 ਲੱਖ 70 ਹਜ਼ਾਰ 695 ਹਨ।

ਦਿੱਲੀ ਕਮੇਟੀ ਦੀਆਂ ਚੋਣਾਂ 'ਚ 312 ਉਮੀਦਵਾਰ ਚੋਣ ਮੈਦਾਨ 'ਚ ਉਤਰੇ ਸੀ। ਇਨ੍ਹਾਂ ਵਿੱਚੋਂ 180 ਉਮੀਦਵਾਰ ਰਜਿਸਟਰਡ ਪਾਰਟੀਆਂ ਵੱਲੋਂ ਜਦੋਂਕਿ 132 ਆਜ਼ਾਦ ਉਮੀਦਵਾਰ ਸਨ। ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ 2013 ਤੇ 2017 ਦੀਆਂ ਚੋਣਾਂ ਵੀ ਵੱਡੇ ਫ਼ਰਕ ਨਾਲ ਜਿੱਤਦੇ ਆਏ ਸਨ ਪਰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਮਨਜੀਤ ਸਿੰਘ ਜੀਕੇ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ l ਜਿਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੂੰ ਕਮੇਟੀ ਦੀ ਪ੍ਰਧਾਨਗੀ ਮਿਲੀ ਸੀ ਅਤੇ ਸਿੰਘ ਕਾਲਕਾ ਨੂੰ ਜਰਨਲ ਸਕੱਤਰ ਦਾ ਸੌਂਪਿਆ ਗਿਆ ਸੀl

-PTCNews

Related Post