21 ਅਕਤੂਬਰ ਨੂੰ ਹੋਣਗੀਆਂ ਪੂਟਾ ਦੀਆਂ ਚੋਣਾਂ, 500 ਦੇ ਕਰੀਬ ਅਧਿਆਪਕ ਆਪਣੀ ਵੋਟ ਦਾ ਕਰਨਗੇ ਇਸਤੇਮਾਲ

By  Riya Bawa October 16th 2022 11:59 AM -- Updated: October 16th 2022 01:22 PM

Punjabi University Elections: ਪੰਜਾਬੀ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਯਾਨੀ ਕਿ ਪੂਟਾ ਦੀ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਵਿਚ ਪ੍ਰਧਾਨ, ਮੀਤ ਪ੍ਰਧਾਨ, ਸੈਕਟਰ, ਜੁਆਇੰਟ ਸੈਕਟਰੀ, ਮੈਂਬਰਾਂ ਦੇ ਅਹੁਦਿਆਂ ਲਈ ਚੋਣ ਹੋਵੇਗੀ। ਇਸ ਲਈ ਨਾਮਜ਼ਦਗੀ ਪ੍ਰਕਿਰਿਆ ਪੂਰੀ ਹੋ ਗਈ ਹੈ। ਭਲਕੇ 17 ਅਕਤੂਬਰ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾਣਗੀਆਂ ਅਤੇ 21 ਅਕਤੂਬਰ ਨੂੰ ਚੋਣਾਂ ਹੋਣਗੀਆਂ। Punjabi University ਇਸ ਦੇ ਨਾਲ ਹੀ ਨਾਮਜ਼ਦਗੀ ਤੋਂ ਬਾਅਦ ਗਰੁੱਪਾਂ ਵਿੱਚ ਮੀਟਿੰਗਾਂ ਸ਼ੁਰੂ ਹੋ ਗਈਆਂ ਹਨ ਅਤੇ ਇੱਕ ਦੂਜੇ ਤੋਂ ਸਹਿਯੋਗ ਮੰਗਿਆ ਜਾ ਰਿਹਾ ਹੈ। ਹਾਲਾਂਕਿ 17 ਅਕਤੂਬਰ ਤੱਕ ਸਾਰੇ ਗਰੁੱਪ ਆਪੋ-ਆਪਣੇ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦੇਣਗੇ। ਹੁਣ ਤੱਕ ਪ੍ਰਧਾਨ ਦੇ ਅਹੁਦੇ ਲਈ 8 ਉਮੀਦਵਾਰ, ਮੀਤ ਪ੍ਰਧਾਨ ਦੇ ਅਹੁਦੇ ਲਈ 11 ਉਮੀਦਵਾਰ, ਸਕੱਤਰ ਦੇ ਅਹੁਦੇ ਲਈ 9 ਉਮੀਦਵਾਰ, ਕਾਰਜਕਾਰਨੀ ਮੈਂਬਰ ਦੇ ਅਹੁਦੇ ਲਈ 13 ਉਮੀਦਵਾਰ ਮੈਦਾਨ ਵਿੱਚ ਹਨ। ਇਸ ਦੇ ਨਾਲ ਹੀ 500 ਦੇ ਕਰੀਬ ਅਧਿਆਪਕ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਹ ਵੀ ਪੜ੍ਹੋ : ਮੰਡੀ 'ਚ ਮਾੜੇ ਪ੍ਰਬੰਧਾਂ ਕਾਰਨ ਕਿਸਾਨ ਹੋ ਰਹੇ ਨੇ ਖੱਜਲ-ਖੁਆਰ, ਦਾਅਵੇ ਹੋਏ ਖੋਖਲੇ ਸਾਬਤ ਪੂਟਾ ਪ੍ਰਧਾਨ ਦੇ ਅਹੁਦੇ 'ਤੇ ਚੋਣ ਲੜ ਰਹੇ ਡੀਟੀਸੀ ਗਰੁੱਪ ਦੇ ਡਾ. ਨਿਸ਼ਾਨ ਸਿੰਘ ਨੇ ਦੱਸਿਆ ਕਿ 21 ਤਰੀਕ ਨੂੰ ਹੋਣ ਵਾਲੀਆਂ ਚੋਣਾਂ 'ਚ ਉਹ ਤਰੱਕੀਆਂ ਅਤੇ 7ਵੇਂ ਤਨਖਾਹ ਕਮਿਸ਼ਨ ਦੇ ਮੁੱਦੇ 'ਤੇ ਸੰਘਰਸ਼ ਕਰਨਗੇ। ਮੀਤ ਪ੍ਰਧਾਨ ਲਈ ਹੋ ਸਕਦੇ ਹਨ ਦਾਅਵੇਦਾਰ ਡਾ. ਹਿਮੇਂਦਰ ਭਾਰਤੀ, ਡਾ. ਅਵਿਨੇਸ਼ ਕੌਰ, ਡਾ. ਸੁਖਜਿੰਦਰ ਸਿੰਘ, ਡਾ. ਸੋਨੀਆ ਸਿੰਘ, ਡਾ. ਗੁਰਦੀਪ ਸਿੰਘ, ਡਾ. ਗੁਰਨਾਮ ਸਿੰਘ ਵਿਰਕ, ਡਾ. ਨਵਦੀਪ ਕੰਵਲ, ਡਾ: ਰਾਜਦੀਪ ਸਿੰਘ, ਡਾ. ਮਨਿੰਦਰ ਸਿੰਘ, ਡਾ. ਮੋਹਨ ਸਿੰਘ , ਡਾ: ਰਿਚਾ ਸ਼ਰਮਾ (ਗਗਨਦੀਪ ਆਹੂਜਾ ਦੀ ਰਿਪੋਰਟ ) -PTC News

Related Post