ਅਰਜੁਨ ਅਵਾਰਡੀ ਖਜ਼ਾਨ ਸਿੰਘ 'ਤੇ ਮਹਿਲਾ ਕਾਂਸਟੇਬਲ ਨੇ ਲਾਏ ਸਰੀਰਕ ਸ਼ੋਸ਼ਣ ਦੇ ਦੋਸ਼

By  Jagroop Kaur December 11th 2020 04:11 PM -- Updated: December 11th 2020 04:28 PM

ਸੀ. ਆਰ. ਪੀ. ਐੱਫ. ਦੀ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਕਈ ਐਵਾਰਡਾਂ ਨਾਲ ਸਨਮਾਨਿਤ 30 ਸਾਲਾ ਪਹਿਲਵਾਨ ਕਾਂਸਟੇਬਲ ਵੱਲੋਂ ਦਿੱਲੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ , ਜਿਸ ਵਿਚ ਮਹਿਲਾ ਵੱਲੋਂ ਸੀ. ਆਰ. ਪੀ. ਐੱਫ. ਦੇ ਹੀ ਮੁੱਖ ਖੇਡ ਅਧਿਕਾਰੀ ਅਤੇ ਅਰਜੁਨ ਐਵਾਰਡ ਜੇਤੂ ਖਜ਼ਾਨ ਸਿੰਘ ਅਤੇ ਕੋਚ ਸੁਰਜੀਤ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ, ਜਬਰ-ਜ਼ਨਾਹ ਕਰਨ ਦਾ ਦੋਸ਼ ਲਾਇਆ , ਅਤੇ ਉਹਨਾਂ ਵੱਲੋਂ ਧਮਕੀ ਦੇਣ ਦਾ ਮਾਮਲਾ ਦਰਜ ਕਰਵਾਇਆ ਗਿਆ ।

ਦੱਸਣਯੋਗ ਹੈ ਕਿ ਸੀ. ਆਰ. ਪੀ. ਐੱਫ. 'ਚ ਡੀ. ਆਈ. ਜੀ. ਰੈਂਕ ਦੇ ਅਧਿਕਾਰੀ ਖਜ਼ਾਨ ਸਿੰਘ ਨੇ 1986 ਦੀਆਂ ਸਿਓਲ ਏਸ਼ੀਆਈ ਖੇਡਾਂ 'ਚ ਤੈਰਾਕੀ 'ਚ ਚਾਂਦੀ ਤਮਗਾ ਜਿੱਤਿਆ ਸੀ। ਤੈਰਾਕੀ 'ਚ 100 ਮੀਟਰ ਫ੍ਰੀਸਟਾਇਲ ਦਾ ਕੌਮੀ ਰਿਕਾਰਡ ਵੀ ਉਨ੍ਹਾਂ ਦੇ ਨਾਂ ਹੈ।

ਪਰ ਬੀਤੇ ਦਿਨੀਂ ਉਹਨਾਂ ਖਿਲਾਫ ਦਰਜ ਕਰਵਾਈ ਗਈ ਐੱਫ. ਆਈ. ਆਰ. ਅਨੁਸਾਰ ਸ਼ਿਕਾਇਤਕਰਤਾ ਕਾਂਸਟੇਬਲ ਪਹਿਲਵਾਨ ਨੇ ਇਲਜ਼ਾਮ ਲਾਏ ਹਨ ਕਿ ਖਜ਼ਾਨ ਸਿੰਘ ਅਤੇ ਸੁਰਜੀਤ ਸਿੰਘ ਆਪਣੇ ਮਹਿਕਮੇ 'ਚ 'ਸੈਕਸ ਰੈਕੇਟ' ਵੀ ਚਲਾਉਂਦੇ ਹਨ। ਕਾਂਸਟੇਬਲ ਦਾ ਦੋਸ਼ ਹੈ ਕਿ ਇਸ 'ਚ ਉਨ੍ਹਾਂ ਦੇ ਕਈ ਸਾਥੀ ਵੀ ਸ਼ਾਮਲ ਹਨ। ਬਲਾਤਕਾਰ ਦਾ ਇਹ ਮਾਮਲਾ ਬਾਬਾ ਹਰਿਦਾਸ ਥਾਣੇ 'ਚ ਦਰਜ ਕੀਤਾ ਗਿਆ ਹੈ।

ਚਾਰ ਸਾਲਾਂ ਦੀ ਬੱਚੀ ਦਾ ਸਰੀਰਕ ਸ਼ੋਸ਼ਣ : The Tribune India

ਦਰਜ ਕੀਤੀ ਗਈ ਸ਼ਿਕਾਇਤ ਅਨੁਸਾਰ 2010 'ਚ ਫੋਰਸ 'ਚ ਸ਼ਾਮਲ ਹੋਣ ਵਾਲੀ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਦੋਵਾਂ ਨੇ ਮਹਿਲਾ ਕਾਂਸਟੇਬਲਾਂ ਦਾ ਸੈਕਸ ਸ਼ੋਸ਼ਣ ਕੀਤਾ ਅਤੇ ਫਿਰ ਬਾਅਦ 'ਚ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲਿਆ। ਕਾਂਸਟੇਬਲ ਨੇ ਦੋਸ਼ ਲਾਇਆ,'ਉਨ੍ਹਾਂ ਨੇ ਨਹਾਉਣ ਸਮੇਂ ਲੁਕ ਕੇ ਮੇਰੀਆਂ ਫੋਟੋਆਂ ਖਿੱਚੀਆਂ ਅਤੇ ਇਨ੍ਹਾਂ ਫੋਟੋਆਂ ਰਾਹੀਂ ਮੈਨੂੰ ਬਲੈਕਮੇਲ ਕੀਤਾ ਗਿਆ ਅਤੇ ਧਮਕੀ ਦਿੱਤੀ ਕਿ ਜੇ ਮੈਂ ਉਨ੍ਹਾਂ ਨਾਲ ਗੱਲ ਨਾ ਕੀਤੀ ਤਾਂ ਉਹ ਮੇਰੀਆਂ ਫੋਟੋਆਂ ਨੂੰ ਇੰਟਰਨੈੱਟ 'ਤੇ ਪਾ ਦੇਣਗੇ।

 

Related Post