ਗਾਇਕ ਨੇ ਲਾਇਆ 'ਭਗਤ ਸਿੰਘ ਮੁਰਦਾਬਾਦ' ਦਾ ਨਾਅਰਾ,FIR ਦਰਜ

By  Jagroop Kaur October 13th 2020 05:12 PM -- Updated: October 13th 2020 05:17 PM

ਪੰਜਾਬੀ ਗਾਇਕ ਤੇ ਰਾਜਨੀਤਿਕ ਆਗੂ ਜੱਸੀ ਜਸਰਾਜ ਅਕਸਰ ਹੀ ਆਪਣੇ ਬੜਬੋਲੇ ਸੁਭਾਅ ਕਾਰਨ ਚਰਚਾ 'ਚ ਰਹਿੰਦੇ ਹਨ, ਤੇ ਹਮੇਸ਼ਾ ਹੀ ਵਿਵਾਦਾਂ 'ਚ ਘਿਰ ਜਾਂਦੇ ਹਨ। ਇੱਕ ਫਿਰ ਜਸਰਾਜ ਹੁਣ ਵਿਵਾਦਾਂ 'ਚ ਘਿਰ ਗਏ ਹਨ, ਅਤੇ ਉਨ੍ਹਾਂ ਖਿਲਾਫ ਐਫ ਆਈ ਆਰ ਦਰਜ ਵੀ ਹੋ ਗਈ ਹੈ।

शहीद भगत सिंह के खिलाफ आपत्तिजनक टिप्पणी करनी जस्सी जसराज को पड़ी महंगी, दर्ज हुई FIR - fir against jassi jasraj

ਦਰਅਸਲ ਇਹ ਵਿਵਾਦ ਜੱਸੀ ਜਸਰਾਜ ਦੇ ਸੋਸ਼ਲ ਮੀਡੀਆ 'ਤੇ ਕੀਤੇ ਗਏ ਇਕ ਲਾਈਵ ਨੂੰ ਲੈਕੇ ਹੋਇਆ ਹੈ। ਜਿਸ 'ਚ ਲਾਈਵ ਦੌਰਾਨ ਜੱਸੀ ਜੱਸਰਾਜ ਨੇ 'ਭਗਤ ਸਿੰਘ ਮੁਰਦਾਬਾਦ' ਦੇ ਨਾਅਰੇ ਲਗਾਏ ਸਨ।ਵਿਅੰਗਆਤਮਕ ਤਰੀਕੇ ਨਾਲ ਲਗਾਏ ਇਹ ਨਾਅਰੇ ਜੱਸੀ ਜਸਰਾਜ ਲਈ ਮੁਸੀਬਤ ਬਣ ਗਏ ਹਨ। ਜਿਸ ਦੇ ਚਲਦਿਆਂ ਜੱਸੀ ਜੱਸਰਾਜ 'ਤੇ ਐਫ.ਆਈ.ਆਰ ਦਰਜ ਹੋ ਗਈ ਹੈ।PunjabKesariਸ਼ਹੀਦ ਭਗਤ ਸਿੰਘ ਖਿਲਾਫ ਇਤਰਾਜਯੋਗ ਟਿਪਣੀ ਕਰਨ ਕਾਰਣ ਜੱਸੀ ਜੱਸਰਾਜ ਖਿਲਾਫ ਦੇਰ ਰਾਤ ਮਾਮਲਾ ਦਰਜ ਕੀਤਾ ਗਿਆ ਹੈ । ਦੱਸ ਦਈਏ ਕਿ ਇਕ ਮਾਮਲਾ ਅਮਰ ਸ਼ਹੀਦ ਸੁਖਦੇਵ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਵੱਲੋਂ ਦਰਜ ਕਰਵਾਇਆ ਗਿਆ ਹੈ।ਦਰਜ ਕਰਵਾਈ ਗਈ ਸ਼ਿਕਾਇਤ 'ਚ ਲਿਖਿਆ ਗਿਆ ਹੈ ਕਿ ਜੱਸੀ ਜਸਰਾਜ ਵੱਲੋਂ ਸ਼ਹੀਦ ਭਗਤ ਸਿੰਘ ਖਿਲਾਫ ਇਤਰਾਜਯੋਗ ਟਿੱਪਣੀ ਕਰਕੇ ਅਜ਼ਾਦੀ ਘੁਲਾਟੀਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।FIR sought against Punjabi singer Jassi Jasrajਇਸ ਨੂੰ ਲੈਕੇ ਬੀਤੇ ਕੁਝ ਦਿਨ ਪਹਿਲਾਂ ਅਮਰ ਸ਼ਹੀਦ ਸੁਖਦੇਵ ਵੈਲਫੇਅਰ ਸੁਸਾਇਟੀ ਦੇ ਮੈਂਬਰ ਅਣਮਿਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠੇ ਸਨ । ਉਨ੍ਹਾਂ ਨੇ ਪੰਜਾਬੀ ਗਾਇਕ ਜੱਸੀ ਜਸਰਾਜ ਖਿਲਾਫ ਸ਼ਹੀਦ ਭਗਤ ਸਿੰਘ ਬਾਰੇ ਗਲਤ ਬੋਲਣ ਦੇ ਦੋਸ਼ ਹੇਠ ਕਾਰਵਾਈ ਦੀ ਮੰਗ ਕੀਤੀ ਸੀ , ਅਤੇ ਜਸਰਾਜ ਦਾ ਪੁਤਲਾ ਵੀ ਸਾਡੀਆਂ ਸੀ। ਜਿਸ ਤੋਂ ਬਾਅਦ ਹੁਣ ਪੁਲਿਸ ਵਲੋਂ ਮਾਮਲੇ 'ਚ ਕਾਰਵਾਈ ਅਰੰਭੀ ਗਈ ਹੈ।

jassi jasraaj

Related Post