ਦੋ ਦਿਨ ਬਾਅਦ ਚਾਰ ਸਾਲਾ ਬੱਚੇ ਦਾ ਸੀ ਜਨਮ ਦਿਨ, "ਲੱਸੀ" ਦੇ ਭੁਲੇਖੇ ਪੀ ਲਈ ਫਿਨਾਇਲ, ਮੌਤ

By  Joshi September 2nd 2018 02:25 PM -- Updated: September 2nd 2018 03:47 PM

ਬਠਿੰਡਾ ਦੇ ਅਮਰਪੁਰਾ ਬਸਤੀ ਗਲੀ ਨੰਬਰ ੮ ਵਿੱਚ ਆਪਣੀਆਂ ਭੈਣਾਂ ਨਾਲ ਖੇਡ ਰਹੇ ਇੱਕ ਚਾਰ ਸਾਲ ਦੇ ਬੱਚੇ ਨੇ ਲੱਸੀ ਦੇ ਭੁਲੇਖੇ ਫਿਨਾਇਲ ਪੀ ਲਈ। ਉਸਨੂੰ ਹਸਪਤਾਲ  ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।

ਦੱਸ ਦੇਈਏ ਕਿ ਦੋ ਦਿਨ ਬਾਅਦ ਹੀ ਮ੍ਰਿਤਕ ਬੱਚੇ ਦਾ ਜਨਮ ਦਿਨ ਸੀ ਅਤੇ ਪਰਿਵਾਰ ਵਾਲੇ ਉਸਦੇ ਜਨਮ ਦਿਨ ਨੂੰ ਮਨਾਉਣ ਦੀਆਂ ਤਿਆਰੀਆ ਕਰ ਰਹੇ ਸਨ।

ਮਿਲੀ ਜਾਣਕਾਰੀ ਅਨੁਸਾਰ ਉਕਤ ਮ੍ਰਿਤਕ ਬੱਚਾ ਜਸ਼ਨ ਆਪਣੀ ਸੱਤ ਸਾਲ ਦੀ ਅਤੇ ਪੰਜ ਸਾਲਾ ਭੈਣ ਨਾਲ ਖੇਡ ਰਿਹਾ ਸੀ ਤੇ ਅਚਾਨਕ ਬੈੱਡ 'ਤੇ ਪਈ ਫਿਨਾਇਲ ਨੂੰ ਲੱਸੀ ਸਮਝ ਕੇ ਪੀ ਗਿਆ।

ਜਸ਼ਨ ਦੇ ਪਿਤਾ ਸੰਜੀਵ ਕੁਮਾਰ ਦੇ ਦੱਸੇ ਅਨੁਸਾਰ ਉਸਦਾ ਬੱਚੇ ਦੀ ਮਾਂ ਯਾਨੀ ਕਿ ਉਸਦੀ ਪਤਨੀ ਨਾਲ ਕਾਫ਼ੀ ਚਿਰ ਤੋਂ ਝਗੜਾ ਚਲ ਰਿਹਾ ਸੀ ਜਿਸ ਕਾਰਨ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪੇਕੇ ਚਲੇ ਗਈ ਸੀ। ਸ਼ੁੱਕਰਵਾਰ ਵਾਲੇ ਦਿਨ ਉਸਦੀ ਚਾਚੀ ਸੱਸ ਵੱਲੋਂ ਸੰਜੀਵ ਨੂੰ ਫੋਨ ਤੇ ਜਸ਼ਨ ਦੀ ਮੌਤ ਦੀ ਖਬਰ ਮਿਲੀ।

—PTC News

Related Post