ਕੋਰੋਨਾ ਦਾ ਖਤਰਾ, ਬ੍ਰਿਟੇਨ ਤੋਂ ਫਰਾਂਸ ਆ ਰਹੇ ਲੋਕਾਂ ਦੇ ਲਈ ਕੁਆਰੰਟੀਨ ਲਾਜ਼ਮੀ

By  Baljit Singh May 27th 2021 04:01 PM

ਪੈਰਿਸ: ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਨਜਿੱਠਣ ਤੇ ਉਸ ਦੇ ਪ੍ਰਸਾਰ ਰੋਕਣ ਲਈ ਤਕਰੀਬਨ ਸਾਰੇ ਦੇਸ਼ ਪ੍ਰਭਾਵੀ ਕਦਮ ਚੁੱਕੇ ਜਾ ਰਹੇ ਹਨ। ਇਸ ਵਿਚਾਲੇ ਫਰਾਂਸ ਨੇ ਵੀ ਵੱਡਾ ਫੈਸਲਾ ਲੈਂਦੇ ਹੋਏ ਬ੍ਰਿਟੇਨ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਲਾਜ਼ਮੀ ਕੁਆਰੰਟੀਨ ਵਿਚ ਰਹਿਣ ਦਾ ਹੁਕਮ ਦਿੱਤਾ ਹੈ। ਫਰਾਂਸ ਨੇ ਇਹ ਕਦਮ ਭਾਰਤ ਵਿਚ ਪਾਏ ਗਏ ਕੋਰੋਨਾ ਵਾਇਰਸ ਦੇ ਵੈਰੀਏਂਟ ਨੂੰ ਰੋਕਣ ਦੀ ਦਿਸ਼ਾ ਵਿਚ ਚੁੱਕਿਆ ਹੈ।

ਪੜ੍ਹੋ ਹੋਰ ਖ਼ਬਰਾਂ : ਵ੍ਹਾਈਟ ਫੰਗਸ ਕਾਰਨ ਮਹਿਲਾ ਦੇ ਪੇਟ ਦੀ ਨਲੀ ‘ਚ ਹੋਇਆ ਸੁਰਾਖ, ਦਿੱਲੀ ‘ਚ ਸਾਹਮਣੇ ਆਇਆ ਪਹਿਲਾ ਮਾਮਲਾ

ਸਰਕਾਰੀ ਬੁਲਾਰੇ ਗੈਬ੍ਰੀਅਲ ਐਟਲ ਨੇ ਬੁੱਧਵਾਰ ਨੂੰ ਕਿਹਾ ਕਿ ਫਰਾਂਸ ਵਲੋਂ ਚੁੱਕਿਆ ਗਿਆ ਇਹ ਕਦਮ ਬਿਲਕੁੱਲ ਜਰਮਨੀ ਵਾਂਗ ਹੈ, ਜਿਵੇਂ ਕਿ ਉਸ ਨੇ ਬ੍ਰਿਟੇਨ ਤੋਂ ਆਉਣ ਵਾਲੇ ਲੋਕਾਂ ਦੇ ਲਈ ਚੁੱਕਿਆ ਹੈ। ਅਜਿਹੇ ਵਿਚ ਬ੍ਰਿਟੇਨ ਤੋਂ ਫਰਾਂਸ ਆਉਣ ਵਾਲੇ ਸਾਰੇ ਲੋਕਾਂ ਨੂੰ ਲਾਜ਼ਮੀ ਰੂਪ ਨਾਲ ਕੁਆਰੰਟੀਨ ਵਿਚ ਰਹਿਣਾ ਹੋਵੇਗਾ।

ਪੜ੍ਹੋ ਹੋਰ ਖ਼ਬਰਾਂ : ਕੇਂਦਰ ਦੇ ਨਵੇਂ IT ਨਿਯਮਾਂ ਉੱਤੇ ਟਵਿੱਟਰ ਨੇ ਜਾਰੀ ਕੀਤਾ ਬਿਆਨ, ਕਿਹਾ-ਜਾਰੀ ਰੱਖਾਂਗੇ ਗੱਲਬਾਤ

ਹਾਲਾਂਕਿ ਸਰਕਾਰੀ ਬੁਲਾਰੇ ਨੇ ਇਹ ਨਹੀਂ ਦੱਸਿਆ ਹੈ ਕਿ ਇਹ ਕੁਆਰੰਟੀਨ ਵਾਲਾ ਨਿਯਮ ਕਦੋਂ ਤੋਂ ਲਾਗੂ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਸਬੰਧ ਵਿਚ ਸੂਚਨਾ ਸਾਂਝੀ ਕੀਤੀ ਜਾਵੇਗੀ।

ਪੜ੍ਹੋ ਹੋਰ ਖ਼ਬਰਾਂ : ਪਟਿਆਲਾ ਦੇ ਕਿਸਾਨ ਨੇ ਦਿੱਤੀ ਜਾਨ, ਖੇਤਾਂ ਚੋਂ ਮਿਲੀ ਲਾਸ਼

ਓਥੇ ਹੀ ਆਸਟ੍ਰੀਆ ਨੇ ਵੀ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਦੇ ਨਵੇਂ ਸਵਰੂਪ ਦੇ ਮਿਲਨ ਤੇ ਉਸ ਦੇ ਫੈਲਣ ਦੇ ਮੱਦੇਨਜ਼ਰ ਉਥੋਂ ਆਉਣ ਵਾਲੀਆਂ ਉਡਾਣਾਂ ਉੱਤੇ ਪਾਬੰਦੀ ਲਗਾ ਦਿੱਤੀ ਹੈ। ਉਥੋਂ ਦੇ ਸਿਹਤ ਮੰਤਰਾਲਾ ਨੇ ਕਿਹਾ ਕਿ ਸਿਰਫ ਆਸਟ੍ਰੀਆਈ ਨਾਗਰਿਕ ਜਾਂ ਆਸਟ੍ਰੀਆ ਦੇ ਨਿਵਾਸੀਆਂ ਨੂੰ ਹੀ ਬ੍ਰਿਟੇਨ ਤੋਂ ਆਪਣੇ ਦੇਸ਼ ਵਿਚ ਆਉਣ ਦੀ ਆਗਿਆ ਹੋਵੇਗੀ। ਇਕ ਜੂਨ ਤੋਂ ਬ੍ਰਿਟੇਨ ਦੀਆਂ ਸਾਰੀਆਂ ਉਡਾਣਾਂ ਦੇ ਆਸਟ੍ਰੀਆ ਆਉਣ ਉੱਤੇ ਰੋਕ ਹੋਵੇਗੀ। ਆਸਟ੍ਰੀਆ ਨੇ ਬ੍ਰਾਜ਼ੀਲ, ਭਾਰਤ ਤੇ ਦੱਖਣੀ ਅਫਰੀਕਾ ਤੋਂ ਬਾਅਦ ਹੁਣ ਬ੍ਰਿਟੇਨ ਨੂੰ ਵੀ ਉਨ੍ਹਾਂ ਦੇਸ਼ਾਂ ਦੀ ਸੂਚੀ ਵਿਚ ਪਾ ਦਿੱਤਾ ਹੈ, ਜਿਥੇ ਕੋਰੋਨਾ ਵਾਇਰਸ ਦਾ ਨਵਾਂ ਸਰੂਪ ਪਾਇਆ ਗਿਆ ਹੈ।

-PTC News

Related Post