ਇਹਨਾਂ ਮੁਲਕਾਂ 'ਚ ਕਰੋ ਮੁਫਤ ਪੜ੍ਹਾਈ!

By  Joshi August 8th 2017 04:59 PM

ਦੇਖੋ, ਕਿਹੜੇ ਵਿਦੇਸ਼ੀ ਮੁਲਕਾਂ 'ਚ ਤੁਹਾਨੂੰ ਮਿਲ ਸਕਦਾ ਹੈ ਮੁਫਤ ਪੜ੍ਹਾਈ ਕਰਨ ਦਾ ਮੌਕਾ!

Free of cost education: Get free education in these foreign countries.ਬਹੁਤ ਸਾਰੇ ਵਿਦਿਆਰਥੀਆਂ ਦਾ ਬਾਹਰਲੇ ਮੁਲਕ 'ਚ ਪੜ੍ਹਣ ਅਤੇ ਨੌਕਰੀ ਕਰਨ ਦਾ ਖਵਾਬ ਹੁੰਦਾ ਹੈ। ਪਰ, ਜੇਕਰ ਤੁਹਾਨੂੰ ਕੋਈ ਕਹੇ ਕਿ ਤੁਸੀਂ ਵਿਦੇਸ਼ 'ਚ ਜਾ ਕੇ ਮੁਫਤ ਪੜ੍ਹਾਈ ਕਰ ਸਕਦੇ ਹੋ ਤਾਂ ਤੁਹਾਡਾ ਹੈਰਾਨ ਹੋਣਾ ਸੁਭਾਵਿਕ ਹੈ।

Free of cost education: Get free education in these foreign countries.ਅੱਜ ਅਸੀਂ ਤੁਹਾਨੂੰ ਅਜਿਹੇ ਦੇਸ਼ਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜਿੱਥੇ ਜਾ ਕੇ ਤੁਸੀਂ ਮੁਫਤ ਵਿੱਚ ਪੜ੍ਹਾਈ ਕਰ ਸਕਦੇ ਹੋ।

1. ਜਰਮਨੀ

ਜਦੋਂ ਗੱਲ ਘੱਟ ਖਰਚੇ 'ਤੇ ਵਧੀਆ ਪੜ੍ਹਾਈ ਦੀ ਤਾਂ ਜਰਮਨੀ ਸਾਰਿਆਂ ਤੋਂ ਮੋਹਰੀ ਆਉਂਦਾ ਹੈ। ਜਰਮਨੀ ਦੀਆਂ ਸਰਕਾਰੀ ਯੂਨੀਵਰਸਿਟੀਆਂ 'ਚ ਪੜ੍ਹਾਈ ਮੁਫਤ ਹੁੰਦੀ ਹੈ। ਜਦਕਿ ਜੇਕਰ ਗੱਲ ਦੂਜੀਆਂ ਯੂਨੀਵਰਸਿਟੀਆਂ ਦੀ ਕੀਤੀ ਜਾਵੇ ਤਾਂ 11,000 ਤੋਂ 19,000 ਤੱਕ ਦਾ ਖਰਚਾ ਹੁੰਦਾ ਹੈ।

ਸਰੋਤ: german-u15.de

Free of cost education: Get free education in these foreign countries.2. ਨਾਰਵੇਅ

ਉੱਚ ਪਧਰੀ ਸਿੱਖਿਆ ਜਿਵੇਂ ਕਿ ਗ੍ਰੈਜੁਏਟ, ਪੋਸਟ ਗ੍ਰੈਜੁਏਟ ਅਤੇ ਪੀ.ਐਚ.ਡੀ ਪੱਧਰ ਦੀ ਸਿੱਖਿਆ ਲੈਣ ਲਈ ਨਾਰਵੇਅ ਦੇਸ਼ ਸਭ ਤੋਂ ਬਿਹਤਰੀਨ ਹੈ। ਇਹਨਾਂ ਯੂਨੀਵਰਸਿਟੀਆਂ 'ਚ ਦਾਖਲਾ ਲੈਣ ਲਈ ਤੁਹਾਡੀ ਨਾਗਰਿਕਤਾ ਮਾਇਨੇ ਨਹੀਂ ਰੱਖਦੀ। ਅਗਰ ਤੁਹਾਨੂੰ ਨਾਰਵੇਨ ਬਾਰੇ ਪੂਰੀ ਜਾਣਕਾਰੀ ਹੈ ਤਾਂ ਤਸੀਂ ਇਸ ਮੁਲਕ ਵਿੱਚ ਮੁਫਤ ਜਾਂ ਬਹੁਤ ਘੱਟ ਖਰਚੇ 'ਤੇ ਸਿੱਖਿਆ ਲੈ ਸਕਦੇ ਹੋ।

ਸਰੋਤ: 500px.com

Free of cost education: Get free education in these foreign countries.3. ਸਵੀਡਨ

ਜਦਕਿ ਸਵੀਡਨ ਯੂਨੀਵਰਸਿਟੀਆਂ ਐਪਲੀਕੇਸ਼ਨ ਅਤੇ ਟਿਊਸ਼ਨ ਫੀਸ ਲੈਂਦੀਆਂ ਹਨ। ਅਗਰ ਤੁਸੀਂ ਕਿਸੇ ਵਿਸ਼ੇ 'ਚ ਪੀ.ਐਚ.ਡੀ ਕਰਨ ਚਾਹੁੰਦੇ ਹੋ ਤਾਂ ਤੁਹਾਨੂੰ ਮੁਫਤ 'ਚ ਦਾਖਲਾ ਮਿਲ ਸਕਦਾ ਹੈ ਕਿਉਂ ਕਿ ਪੀਐਚਡੀ ਕੋਈ ਫੀਸ ਨਹੀਂ ਲਈ ਜਾਂਦੀ ਹੈ।

ਸਰੋਤ: travelandtourisms.ga

Free of cost education: Get free education in these foreign countries.4. ਆਸਟ੍ਰੀਆ

ਗੈਰ ਈ.ਯੂ/ਈਈਏ ਵਿਦਿਆਰਥੀਆਂ ਨੂੰ ਬਹੁਤ ਘੱਟ ਫੀਸ 'ਤੇ ਪ੍ਰਤੀ ਸਮੈਸਟਰ ਇਸ ਮੁਲਕ ਦੀਆਂ ਯੂਨੀਵਰਸਿਟੀਆਂ ਵਿੱਚ ਦਾਖਲਾ ਮਿਲ ਸਕਦਾ ਹੈ। ਇਸ ਖੂਬਸੂਰਤ ਮੁਲਕ ਦੇ ਰਹਿਣ ਸਹਿਣ ਅਤੇ ਵਾਤਾਵਰਣ ਦੇ ਹਿਸਾਬ ਨਾਲ ਇਹਨਾਂ ਯੂਨੀਵਰਸਿਟੀਆਂ ਦੀ ਫੀਸ ਬਿਲਕੁਲ ਨਾਮਾਤਰ ਹੈ।

ਸਰੋਤ: davidrllitchfield.com

Free of cost education: Get free education in these foreign countries.5. ਫਿਨਲੈਂਡ

ਫਿਨਲੈਂਡ ਕਿਸੇ ਵੀ ਮੁਲਕ ਜਾਂ ਨਾਗਰਿਕਤਾ ਵਾਲੇ ਵਿਅਕਤੀ ਤੋਂ ਟਿਊਸ਼ਨ ਫੀਸ ਨਹੀਂ ਲੈਂਦਾ ਹੈ। ਪਰ ੨-੧੭ ਤੋਂ ਇਸ ਨਿਯਮ 'ਚ ਬਦਲਾਅ ਹੋ ਸਕਦੇ ਹਨ।

ਸਰੋਤ: en.wikipedia.org

Free of cost education: Get free education in these foreign countries.

—PTC News

Related Post