ਯੂ.ਕੇ: ਵਪਾਰਕ ਇਮਾਰਤ 'ਚ ਲੱਗੀ ਅੱਗ

By  Joshi February 26th 2018 04:05 PM

Girl arrested over Deal 120 car arson attack: ਵਪਾਰਕ ਇਮਾਰਤ 'ਚ ਲੱਗੀ ਅੱਗ, 13 ਸਾਲਾ ਲੜਕੀ 'ਤੇ ਸ਼ੱਕ ਇਕ ਅੱਗ ਲੱਗਣ ਦੀ ਘਟਨਾ 'ਚ 120 ਤੋਂ ਵੱਧ ਕਾਰਾਂ ਦਾ ਨੁਕਸਾਨ ਹੋਣ ਤੋਂ ਬਾਅਦ 13 ਸਾਲ ਦੀ ਇਕ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼ੁੱਕਰਵਾਰ ਨੂੰ ਏਲਨਸ ਰੋਡ, ਡੀਲ ਦੀ ਇਕ ਵਪਾਰਕ ਇਮਾਰਤ ਵਿਚ 9 ਵਜੇ ਅੱਗ ਲੱਗ ਗਈ ਸੀ। ਕੈਂਟ ਪੁਲਿਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਇਸ ਬਾਰੇ 'ਚ ਕੋਈ ਰਿਪੋਰਟ ਦਰਜ ਨਹੀਂ ਕੀਤੀ ਗਈ ਹੈ । ਡੀਲ ਤੋਂ ੧੩ ਸਾਲ ਦੀ ਬੱਚੀ ਨੂੰ ਅੱਗ ਲੱਗਣ ਦੇ ਹਮਲੇ 'ਚ ਹੱਥ ਹੋਣ ਦੇ ਸ਼ੱਕ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਫਿਰ ਰਿਹਾਅ ਕਰ ਦਿੱਤਾ ਗਿਆ ਜਦਕਿ ਜਾਂਚ ਅਜੇ ਜਾਰੀ ਹੈ। ਇਸ ਮਾਮਲੇ 'ਚ ਅਫਸਰਾਂ ਨੇ ਗਵਾਹਾਂ ਨੂੰ ਅੱਗੇ ਆਉਣ ਲਈ ਅਪੀਲ ਕੀਤੀ ਹੈ। —PTC News

Related Post