ਆਪਣੀ ਗਾਇਕੀ ਰਾਹੀਂ ਲੰਮਾ ਸਮਾਂ ਪੰਜਾਬੀ ਸੱਭਿਆਚਾਰ 'ਚ ਜਿਊਂਦਾ ਰਹਿਣਗੇ ਗੁਰਮੀਤ ਬਾਵਾ: ਪ੍ਰੋ ਬਡੂੰਗਰ

By  Riya Bawa November 22nd 2021 09:31 AM

ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਸਟਾਰ ਤੇ ਲੋਕ ਗਾਇਕਾ ਗੁਰਮੀਤ ਬਾਵਾ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰਮੀਤ ਬਾਵਾ ਦਾ ਦੇਹਾਂਤ ਹੋ ਜਾਣ ਨਾਲ ਪੰਜਾਬੀ ਗਾਇਕੀ ਨੂੰ ਬਹੁਤ ਵੱਡਾ ਘਾਟਾ ਪਿਆ। ਪ੍ਰੋ ਬਡੂੰਗਰ ਨੇ ਕਿਹਾ ਕਿ ਗੁਰਮੀਤ ਬਾਵਾ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬੀ ਗਾਇਕੀ ਨੂੰ ਚਾਰ ਚੰਨ ਲਾਏ ਤੇ ਆਪਣੀ ਗਾਇਕੀ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਆਪਣੀ ਸਟੇਜ ਤੋਂ ਵਾਰ ਵਾਰ ਪ੍ਰਗਟ ਕੀਤਾ।

Sukhbir Singh Badal extends condolences on Gurmeet Bawa’s death

ਪ੍ਰੋ. ਬਡੂੰਗਰ ਨੇ ਕਿਹਾ ਕਿ ਭਾਵੇਂ ਗੁਰਮੀਤ ਬਾਵਾ ਸਰੀਰਕ ਪੱਖੋਂ ਸਾਡੇ ਤੋਂ ਵੱਖ ਹੋ ਗਏ ਹਨ ਪਰ ਲੰਮਾ ਸਮਾਂ ਉਹ ਆਪਣੀ ਗਾਇਕੀ ਤੇ ਪੰਜਾਬੀ ਸੱਭਿਆਚਾਰ ਵਿੱਚ ਜੀਵਤ ਰਹੇਗੀ। ਉਨ੍ਹਾਂ ਕਿਹਾ ਕਿ ਅੱਜ ਅਜਿਹੇ ਗਾਇਕ ਬਹੁਤ ਘੱਟ ਹਨ ਜੋ ਆਪਣੀ ਸੁਰੀਲੀ ਆਵਾਜ਼ ਅਤੇ ਲੰਬੀ ਹੇਕ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਣ।

ਉਨ੍ਹਾਂ ਹੋਰ ਪੰਜਾਬੀ ਗਾਇਕਾਂ ਨੂੰ ਵੀ ਗਾਇਕਾ ਗੁਰਮੀਤ ਬਾਵਾ ਦੇ ਜੀਵਨ ਤੋਂ ਪੰਜਾਬੀ ਸੱਭਿਆਚਾਰ ਨੂੰ ਗਾਇਕੀ ਰਾਹੀਂ ਪ੍ਰਫੁੱਲਤ ਕਰਨ ਲਈ ਸੇਧ ਲੈਣ ਦੀ ਅਪੀਲ ਕੀਤੀ।

-PTC News

Related Post