ਜੰਮੂ-ਕਸ਼ਮੀਰ ਦੇ ਪੁਣਛ 'ਚ ਹਮੀਰਪੁਰ ਦਾ ਜਵਾਨ ਸ਼ਹੀਦ, ਨਵੰਬਰ 'ਚ ਹੋਣਾ ਸੀ ਵਿਆਹ

By  Kaveri Joshi August 1st 2020 06:03 PM

ਹਮੀਰਪੁਰ- ਜੰਮੂ-ਕਸ਼ਮੀਰ ਦੇ ਪੁਣਛ 'ਚ ਹਮੀਰਪੁਰ ਦਾ ਜਵਾਨ ਸ਼ਹੀਦ, ਨਵੰਬਰ 'ਚ ਹੋਣਾ ਸੀ ਵਿਆਹ: ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਪੁੰਛ 'ਚ ਐੱਲ.ਓ.ਸੀ. 'ਤੇ ਪਾਕਿਸਤਾਨ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਦੌਰਾਨ ਹਿਮਾਚਲ ਦੇ 24 ਸਾਲਾ ਜਵਾਨ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਮਿਲੀ ਹੈ। ਜ਼ਿਲ੍ਹਾ ਹਮੀਰਪੁਰ ਦੇ ਪਿੰਡ ਗਲੋੜ ਦਾ ਰੋਹਨ ਕੁਮਾਰ/ ਪੁੱਤਰ ਰਸੀਲ ਕੁਮਾਰ 2016 ਤੋਂ ਭਾਰਤੀ ਸੈਨਾ ਦੀ 14 ਪੰਜਾਬ ਰੈਜੀਮੈਂਟ 'ਚ ਸੇਵਾ ਨਿਭਾ ਰਿਹਾ ਸੀ। ਨਵੰਬਰ 'ਚ ਹੋਣਾ ਸੀ ਵਿਆਹ :- ਦੱਸ ਦੇਈਏ ਕਿ ਸ਼ਹੀਦ ਜਵਾਨ ਦਾ ਨਵੰਬਰ 'ਚ ਵਿਆਹ ਹੋਣ ਵਾਲਾ ਸੀ, ਅਤੇ ਮਾਤਾ-ਪਿਤਾ ਵੱਲੋਂ ਵਿਆਹ ਦੀ ਖਰੀਦਦਾਰੀ ਵੀ ਸ਼ੁਰੂ ਕਰ ਦਿੱਤੀ ਸੀ। ਪਰ ਪੁੱਤਰ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਸੁਣ ਕੇ ਖੁਸ਼ੀਆਂ ਸੋਗ 'ਚ ਬਦਲ ਗਈਆਂ। Hamirpur Soldier killed in ceasefire violation by Pakistan ਖੁਸ਼ੀਆਂ ਹੋਈਆਂ ਗ਼ਮੀ 'ਚ ਤਬਦੀਲ :- ਦੱਸ ਦੇਈਏ ਕਿ ਰੋਹਨ ਕੁਮਾਰ ਦੇ ਪਿਤਾ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹਲਵਾਈ ਦਾ ਕੰਮ ਕਰਦੇ ਹਨ, ਅਤੇ ਰੋਹਨ ਦੀ ਇੱਕ ਵੱਡੀ ਭੈਣ ਹੈ, ਜਿਸਦਾ ਕੁਝ ਸਾਲ ਪਹਿਲਾਂ ਵਿਆਹ ਹੋ ਚੁੱਕਾ ਹੈ। ਭੈਣ ਦੇ ਵਿਆਹ ਤੋਂ ਬਾਅਦ ਰੋਹਨ ਹੀ ਆਪਣੇ ਮਾਂ-ਬਾਪ ਦਾ ਇਕਲੌਤਾ ਸਹਾਰਾ ਸੀ। ਪੂਰਾ ਪਰਿਵਾਰ ਰੋਹਨ ਦੇ ਵਿਆਹ ਦਾ ਇੰਤਜ਼ਾਰ ਕਰ ਰਿਹਾ ਸੀ , ਪਰ ਖੁਸ਼ੀਆਂ ਝੱਟ ਦੇਣੀ ਗ਼ਮੀ 'ਚ ਤਬਦੀਲ ਹੋ ਗਈਆਂ। ਜਾਣਕਾਰੀ ਮੁਤਾਬਿਕ , ਐੱਸ.ਡੀ.ਐੱਮ ਨਾਦੌਨ ਵਿਜੇ ਧੀਮਾਨ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਤਹਿਸੀਲਦਾਰ ਦੇ ਜ਼ਰੀਏ ਪੁਣਛ 'ਚ ਜਵਾਨ ਦੇ ਸ਼ਹੀਦ ਹੋਣ ਦੀ ਸੂਚਨਾ ਮਿਲੀ । ਪ੍ਰਸ਼ਾਸਨ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਕਿ ਉਹਨਾਂ ਦਾ ਪੁੱਤਰ ਦੇਸ਼ ਤੋਂ ਆਪਣੀ ਜਾਨ ਕੁਰਬਾਨ ਕਰ ਗਿਆ ਹੈ । ਪਿੰਡ 'ਚ ਸੋਗ ਦੀ ਲਹਿਰ:- ਕਿਹਾ ਜਾ ਰਿਹਾ ਹੈ ਕਿ ਸ਼ਹੀਦ ਜਵਾਨ ਦੀ ਦੇਹ ਐਤਵਾਰ ਤੱਕ ਹਮੀਰਪੁਰ ਪੁੱਜ ਸਕਦੀ ਹੈ, ਜਿਸ ਉਪਰੰਤ ਰਾਸ਼ਟਰੀ ਸਨਮਾਨ ਨਾਲ ਦੇਸ਼ ਤੋਂ ਜਾਨ ਵਾਰਨ ਵਾਲੇ ਸ਼ਹੀਦ ਜਵਾਨ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜਿੱਥੇ ਇਸ ਗ਼ਮਗੀਨ ਖ਼ਬਰ ਨੂੰ ਸੁਣ ਕੇ ਪੂਰਾ ਪਰਿਵਾਰ ਬੇਸੁੱਧ ਹੈ , ਉੱਥੇ ਪੂਰੇ ਪਿੰਡ 'ਚ ਸੋਗ ਦੀ ਲਹਿਰ ਛਾਈ ਹੋਈ ਹੈ।

Related Post