HIV ਪੋਜ਼ੀਟਿਵ ਖੂਨ ਚੜਾਉਣ ਮਾਮਲੇ ‘ਚ ਸਿਹਤ ਮੰਤਰੀ ਨੇ ਕੀਤੀ ਸਖ਼ਤ ਕਾਰਵਾਈ

By  Jagroop Kaur November 24th 2020 10:06 PM -- Updated: November 24th 2020 10:19 PM

ਬਠਿੰਡਾ: ਬੀਤੇ ਕੁਝ ਮਹੀਨਿਆਂ ਤੋਂ ਬਠਿੰਡਾ ਦੇ ਹਸਪਤਾਲ ਵਿਚ ਵੱਡੀ ਲਾਪਰਵਾਹੀ ਵਰਤਦੇ ਹੋਏ ਮਰੀਜ਼ਾਂ ਨੂੰ HIV ਪਾਜ਼ਿਟਿਵ ਦਾ ਖੂਨ ਚੜ੍ਹਾਇਆ ਗਿਆ ਜਿਸ ਨਾਲ ਇਕ ਬੱਚੇ ਦੀ ਮੌਤ ਹੋ ਗਈ ਸੀ ਅਤੇ ਹੋਰ ਵੀ ਕਈ ਮਾਮਲੇ ਸਾਹਮਣੇ ਆਏ ਜਿਸ ਵਿਚ ਹਸਪਤਾਲ ਦੀ ਅਣਗਹਿਲੀ ਸਾਹਮਣੇ ਆਈ।

ਉਥੇ ਹੀ ਹੁਣ ਇਹਨਾਂ ਮਾਮਲਿਆਂ ਨੂੰ ਦੇਖਦੇ ਹੋਏ ਸਿਹਤ ਮੰਤਰੀ ਪੰਜਾਬ ਬਲਬੀਰ ਸਿੱਧੂ ਵੱਲੋਂ ਕਾਰਵਾਈ ਕੀਤੀ ਗਈ ਅਤੇ ਮਾਸੂਮ ਬੱਚਿਆਂ ਨੂੰ ਐੱਚ.ਆਈ.ਵੀ. ਪਾਜ਼ੇਟਿਵ ਖੂਨ ਚੜਾਉਣ ਦੇ 4 ਦੋਸ਼ੀਆਂ ਨੂੰ ਐੱਮ.ਐੱਲ.ਟੀ. ਨੌਕਰੀ ਤੋਂ ਬਰਖਾਸਤ ਕਰ ਦਿੱਤੇ ਗਏ ਹਨ, ਇਨ੍ਹਾਂ ਚਾਰਾਂ ਨੂੰ ਵੱਡੀ ਲਾਪਰਵਾਹੀ ਕਾਰਨ ਕੀਤੇ ਗੁਨਾਹ ਦਾ ਦੋਸ਼ੀ ਪਾਇਆ ਗਿਆ ਸੀ।

Baby of pregnant woman given HIV-positive blood tested HIV-free' - The Week

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਠਿੰਡਾ ਦੀ ਬਲੱਡ ਬੈਂਕ ਦੇ ਕਰਮਚਾਰੀ ਨੇ ਇੱਕ ਮਾਸੂਮ ਬੱਚੇ ਨੂੰ ਜਾਣਬੁੱਝ ਕੇ ਸਾਜਿਸ਼ ਤਹਿਤ ਐਚ.ਆਈ.ਵੀ. ਪਾਜ਼ੇਟਿਵ ਖੂਨ ਚੜਾਇਆ ਸੀ, ਜਿਸ ਤੋਂ ਬਾਅਦ ਉਸਦੇ ਖ਼ਿਲਾਫ਼ ਕੇਸ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਤੋਂ ਇਲਾਵਾ ਇਕ ਹੋਰ ਮਹਿਲਾ ਨੂੰ ਵੀ ਐੱਚ.ਆਈ.ਵੀ. ਪਾਜ਼ੇਟਿਵ ਖੂਨ ਚੜਾਇਆ ਗਿਆ ਸੀ।Breakthrough drug could offer cure for HIV and AIDS | From the Grapevineਸਿਹਤ ਮੰਤਰੀ ਨੇ ਸਖ਼ਤ ਕਾਰਵਾਈ ਕਰਦਿਆਂ ਬਾਕੀ ਮੁਲਾਜ਼ਮਾਂ ਨੂੰ ਸਖ਼ਤ ਤਾੜਨਾ ਕੀਤੀ ਹੈ ਕਿ ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

Related Post