ਭਾਰਤ 'ਚ ਗੂਗਲ ਨੂੰ ਮੁੜ ਲੱਗਿਆ 936 ਕਰੋੜ ਰੁਪਏ ਦਾ ਜੁਰਮਾਨਾ

By  Ravinder Singh October 25th 2022 07:53 PM

ਨਵੀਂ ਦਿੱਲੀ : ਭਾਰਤੀ ਕੰਪੀਟੀਸ਼ਨ ਕਮਿਸ਼ਨ ( Competition Commission of India) ਨੇ ਗੂਗਲ ਉਤੇ 936.44 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਪਲੇ ਸਟੋਰ ਦੀਆਂ ਨੀਤੀਆਂ ਦੇ ਸਬੰਧ 'ਚ ਅਨੁਚਿਤ ਕਾਰੋਬਾਰ ਅਭਿਆਸਾਂ ਲਈ ਲਗਾਇਆ ਗਿਆ ਹੈ। ਸੀਸੀਆਈ ਨੇ ਪਾਇਆ ਕਿ ਗੂਗਲ ਨੇ ਆਪਣੀ ਦਬਦਬੇ ਵਾਲੀ ਸਥਿਤੀ ਦੀ ਦੁਰਵਰਤੋਂ ਕੀਤੀ ਹੈ। ਰੈਗੂਲੇਟਰ ਨੇ ਕੰਪਨੀ ਨੂੰ ਅਨੁਚਿਤ ਕਾਰੋਬਾਰੀ ਅਭਿਆਸਾਂ ਨੂੰ ਰੋਕਣ ਦਾ ਨਿਰਦੇਸ਼ ਦਿੱਤਾ ਹੈ। ਸੀਸੀਆਈ ਨੇ ਬਿਆਨ ਵਿੱਚ ਕਿਹਾ ਕਿ ਉਸ ਨੇ ਗੂਗਲ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਮਿੱਥੇ ਸਮੇਂ ਦੇ ਅੰਦਰ ਆਪਣੇ ਵਿਹਾਰ ਨੂੰ ਸੁਧਾਰੇ। ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਸੀਸੀਆਈ ਨੇ ਗੂਗਲ ਖਿਲਾਫ਼ ਵੱਡਾ ਐਕਸ਼ਨ ਲਿਆ ਹੈ। ਭਾਰਤ 'ਚ ਗੂਗਲ ਨੂੰ ਮੁੜ ਲੱਗਿਆ 936 ਕਰੋੜ ਰੁਪਏ ਦਾ ਜੁਰਮਾਨਾ ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਨੇ ਗੂਗਲ 'ਤੇ 1,337.76 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਹ ਕਾਰਵਾਈ ਐਂਡਰਾਇਡ ਮੋਬਾਈਲ ਡਿਵਾਈਸ ਸੈਕਟਰ ਵਿੱਚ ਮਾਰਕੀਟ ਵਿੱਚ ਆਪਣੀ ​​ਸਥਿਤੀ ਦੀ ਦੁਰਵਰਤੋਂ ਕਰਨ ਲਈ ਕੀਤੀ ਗਈ ਸੀ। ਇਹ ਵੀ ਪੜ੍ਹੋ : SKM ਦਾ ਵੱਡਾ ਐਲਾਨ, ਕਿਸਾਨ ਅੰਦੋਲਨ ਦੀ ਦੂਜੀ ਵਰ੍ਹੇਗੰਢ 'ਤੇ ਦੇਸ਼ ਭਰ 'ਚ ਕੱਢਿਆ ਜਾਵੇਗਾ 'ਰਾਜਭਵਨ ਮਾਰਚ' ਇਸ ਦੇ ਨਾਲ ਹੀ ਸੀਸੀਆਈ ਨੇ ਪ੍ਰਮੁੱਖ ਇੰਟਰਨੈਟ ਕੰਪਨੀ ਨੂੰ ਅਨੁਚਿਤ ਕਾਰੋਬਾਰੀ ਸਰਗਰਮੀਆਂ ਨੂੰ ਰੋਕਣ ਤੇ ਬੰਦ ਕਰਨ ਦੇ ਨਿਰਦੇਸ਼ ਦਿੱਤੇ ਸਨ। ਸੀਸੀਆਈ ਨੇ ਵੀਰਵਾਰ ਨੂੰ ਇਕ ਰਿਲੀਜ਼ ਵਿੱਚ ਕਿਹਾ ਸੀ ਕਿ ਗੂਗਲ ਨੂੰ ਵੀ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਇੱਕ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਕੰਮ ਕਰਨ ਦੇ ਤਰੀਕੇ ਵਿੱਚ ਸੋਧ ਕਰੇ। ਭਾਰਤੀ ਕੰਪੀਟੀਸ਼ਨ ਕਮਿਸ਼ਨ (ਸੀਸੀਆਈ) ਨੇ ਟਵੀਟ ਕੀਤਾ, "ਐਂਡਰਾਇਡ ਮੋਬਾਈਲ ਡਿਵਾਈਸ ਈਕੋਸਿਸਟਮ ਵਿੱਚ ਕਈ ਬਾਜ਼ਾਰਾਂ ਵਿੱਚ ਸਥਿਤੀ ਦੀ ਦੁਰਵਰਤੋਂ ਕਰਨ ਲਈ ਗੂਗਲ ਨੂੰ ਜੁਰਮਾਨਾ ਲਗਾਇਆ ਗਿਆ ਹੈ।" -PTC News  

Related Post