ਪੁਲਿਸ ਵੱਲੋਂ ਲੁਧਿਆਣਾ 'ਚ ਪੰਜਾਬੀ ਗਾਇਕਾ ਦੀ ਮਾਂ ਅਤੇ ਭੈਣ ਨੂੰ ਹੈਰੋਇਨ ਸਮੇਤ ਕੀਤਾ ਗਿਆ ਗ੍ਰਿਫ਼ਤਾਰ

By  Joshi August 18th 2018 03:25 PM -- Updated: August 18th 2018 05:28 PM

ਜਦੋਂ ਲੋਕਾਂ ਨੂੰ ਸੇਧ ਦੇਣ ਵਾਲੇ ਲੋਕ ਆਪ ਹੀ ਕੁਰਾਹੇ ਪੈ ਜਾਣ ਤਾਂ ਬਹੁਤ ਹੈਰਾਨੀ ਹੁੰਦੀ ਹੈ। ਆਪਣੀ ਗਾਇਕੀ ਜ਼ਰੀਏ ਸੱਭਿਆਚਾਰਕ ਸਮਾਗਮਾਂ ਵਿੱਚ ਸਮਾਜਿਕ ਬੁਰਾਈਆਂ ਖਿਲਾਫ਼ ਆਵਾਜ਼ ਉਠਾਉਣ ਵਾਲੀ ਗਾਇਕਾ ਦੀ ਭੈਣ ਅਤੇ ਮਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤ 'ਚ ਲੈ ਲ਼ਿਆ ਗਿਆ ਹੈ।

ਦਰਅਸਲ ਇਸ (ਨਾਮ ਗੁਪਤ) ਗਾਇਕਾ ਦੀ ਭੈਣ ਬੇਅੰਤ ਕੌਰ ਅਤੇ ਮਾਂ ਰਾਜ ਕੌਰ ਨੂੰ ਲੁਧਿਆਣਾ 'ਚ ਮਾਛੀਵਾੜਾ ਪੁਲਿਸ ਵੱਲੋਂ ੧੦ ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਦੇ ਦੱਸੇ ਅਨੁਸਾਰ ਉਕਤ ਦੋਸ਼ੀ ਮਹਿਲਾਵਾਂ ਰਾਤ ਨੂੰ ਸੜ੍ਹਕ ਤੇ ਤੁਰੀਆਂ ਜਾ ਰਹੀਆਂ ਸਨ ਤੇ ਪੁਲਿਸ ਨੂੰ ਵੇਖ ਕੇ ਭੱਜਣ ਲੱਗੀਆਂ ਤਾਂ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ।

ਪੁਲਿਸ ਵੱਲੋਂ ਪੁੱਛਤਾਛ ਦੌਰਾਨ ਬੇਅੰਤ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਨਸ਼ੇ ਦਾ ਸਮਾਨ ਨਵਾਂਸ਼ਹਿਰ ਦੇ ਕਿਸੇ ਤਸਕਰ ਵੱਲੋਂ ਸਪਲਾਈ ਕੀਤਾ ਜਾਂਦਾ ਹੈ।ਅਤੇ ਉਹ ਹੈਰੋਇਨ ਨੂੰ ਥੋੜਾ ਥੋੜਾ ਕਰਕੇ ਹਜ਼ਾਰ ਤੋਂ ਦੋ ਹਜ਼ਾਰ ਰੁਪਏ ਵਿੱਚ ਨਸ਼ਾ ਕਰਨ ਵਾਲ਼ਿਆ ਨੂੰ ਵੇਚਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਉਕਤ ਦੋਸ਼ੀ ਮਹਿਲਾ ਨਸ਼ਾ ਵੇਚਣ ਦਾ ਇਹ ਕੰਮ ਬੜੇ ਚਿਰ ਤੋਂ ਕਰਦੀ ਆ ਰਹੀ ਹੈ । ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਮੁੱਖ ਤਸਕਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

—PTC News

Related Post