ਭਾਰਤ 'ਚ ਵਿਕਣ ਵਾਲੀਆਂ ਦਵਾਈਆਂ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ!

By  Joshi November 30th 2017 06:22 PM -- Updated: November 30th 2017 06:42 PM

ਆਮ ਤੌਰ 'ਤੇ ਅਸੀਂ ਸੁਣਦੇ ਹਾਂ ਕਿ ਦਵਾਈਆਂ ਨਾਲ ਮਰੀਜ਼ਾਂ ਦੀ ਸਿਹਤ ਨੂੰ ਠੀਕ ਕੀਤਾ ਜਾਂਦਾ ਹੈ, ਪਰ ਕੀ ਹੋਵੇ ਜੇ ਇਹੀ ਦਵਾਈਆਂ ਉਹਨਾਂ ਦੀ ਸਿਹਤ ਖਰਾਬ ਹੋਣ ਦਾ ਕਾਰਨ ਬਣ ਜਾਣ?

ਭਾਰਤ 'ਚ ਵਿਕਣ ਵਾਲੀਆਂ ਦਵਾਈਆਂ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ!ਹੋਰਨਾਂ ਦੇਸ਼ਾਂ ਵਾਂਗ ਭਾਰਤ 'ਚ ਹਰ ਸਾਲ ਕਈ ਦਵਾਈਆਂ ਦੀ ਵਿਕਰੀ ਹੁੰਦੀ ਹੈ। ਇਸ ਸਵਾਈ ਸੈਕਟਰ ਬਾਰੇ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਵੱਲੋਂ ਜਾਰੀ ਇੱਕ ਰਿਪੋਰਟ ਅਨੁਸਾਰ ਅਜਿਹਾ ਖੁਲਾਸਾ ਹੋਇਆ ਹੈ ਜੋ ਕਿ ਵਾਕਈ ਹੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਭਾਰਤ 'ਚ ਵਿਕਣ ਵਾਲੀਆਂ ਦਵਾਈਆਂ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ!ਡਬਲਿਊ. ਐੱਚ. ਓ. ਦੀ ਰਿਪੋਰਟ ਮੁਤਾਬਕ, ਭਾਰਤ ਵਿੱਚ ਵਿਕਣ ਵਾਲੀਆਂ 10 ਦਵਾਈਆਂ 'ਚੋਂ ਇੱਕ ਦਵਾਈ ਨਕਲੀ ਹੈ।੨੩ ਨਵੰਬਰ ਨੂੰ ਦੋ ਰਿਪੋਰਟਾਂ ਜਾਰੀ ਕੀਤੀਆਂ ਗਈਆਂ, ਜਿਸ ਅਨੁਸਾਰ ਨਕਲੀ ਦਵਾਈਆਂ ਨਾਲ ਬੀਮਾਰੀ ਦਾ ਇਲਾਜ ਹੋਣਾ ਕਦੀ ਵੀ ਸੰਭਵ ਨਹੀਂ ਹੈ ਸਗੋਂ ਇਹ ਦਵਾਈਆਂ ਸਿਹਤ ਨੂੰ ਹੋਰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੀਆਂ ਹਨ। 2013 'ਚ ਸਿਹਤ ਸੰਗਠਨ ਨੂੰ ਨਕਲੀ ਦਵਾਈਆਂ ਦੇ ਮਾਮਲੇ 'ਚ 1500 ਰਿਪੋਰਟਾਂ ਮਿਲੀਆਂ ਸਨ। ਇਸ 'ਚ ਕਈ ਦਵਾਈਆਂ ਸ਼ਾਮਿਲ ਹਨ।

ਭਾਰਤ 'ਚ ਵਿਕਣ ਵਾਲੀਆਂ ਦਵਾਈਆਂ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ!ਇਸਦਾ ਸਭ ਤੋਂ ਵੱਧ ਗਰੀਬਾਂ 'ਤੇ ਦੇਖਣ ਨੂੰ ਮਿਲਦਾ ਹੈ, ਕਿਉਂ ਕਿ ਸਸਤੀਆਂ ਦਵਾਈਆਂ ਕਾਰਨ ਉਹ ਬਿਨ੍ਹਾਂ ਇਹਨਾਂ ਦੇ ਨੁਕਸਾਨ ਜਾਣੇ ਇਹਨਾਂ ਦੀ ਵਰਤੋਂ ਕਰਦੇ ਹਨ, ਜਿਸ ਨਾਲ ਉਹਨਾਂ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ। ਇਸ ਤੋਂ ਇਲਾਵਾ ਇਹ ਵੀ ਖੁਲਾਸਾ ਹੋਇਆ ਹੈ ਕਿ ਭਾਰਤ 'ਚ ਇਹਨਾਂ ਦਵਾਈਆਂ ਦੀ ਵਿਕਰੀ ਨੇ ਕਾਫੀ ਤੇਜ਼ੀ ਫੜ੍ਹ ਲਈ ਹੈ।

—PTC News

Related Post