ਕੱਲ ਖੁੱਲ੍ਹੇਗਾ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ , ਜਸ਼ਨ ਦੀਆਂ ਤਿਆਰੀਆਂ , ਘਰ ਚੜ੍ਹੀਆਂ ਕੜਾਹੀਆਂ

By  Shanker Badra May 22nd 2019 06:55 PM

ਕੱਲ ਖੁੱਲ੍ਹੇਗਾ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ , ਜਸ਼ਨ ਦੀਆਂ ਤਿਆਰੀਆਂ , ਘਰ ਚੜ੍ਹੀਆਂ ਕੜਾਹੀਆਂ:ਚੰਡੀਗੜ੍ਹ : ਪੰਜਾਬ ਸਮੇਤ ਦੇਸ਼ ਭਰ ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਭਲਕੇ ਨਤੀਜਿਆਂ ਦਾ ਐਲਾਨ ਹੋਵੇਗਾ।ਇਸ ਦੌਰਾਨ ਵੱਖ-ਵੱਖ ਪਾਰਟੀਆਂ ਅਤੇ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਕੱਲ੍ਹ ਖੁੱਲ੍ਹ ਜਾਵੇਗਾ।ਜਿਸ ਕਰਕੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ।ਜਿਸ ਦੇ ਲਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਜਸ਼ਨ ਦੀਆਂ ਤਿਆਰੀਆਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਹਨ।

India Lok Sabha seats tomorrow results Announcement ਕੱਲ ਖੁੱਲ੍ਹੇਗਾ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ , ਜਸ਼ਨ ਦੀਆਂ ਤਿਆਰੀਆਂ , ਘਰ ਚੜ੍ਹੀਆਂ ਕੜਾਹੀਆਂ

ਇਸ ਕਰਕੇ ਜਿੱਤ ਦੀ ਖੁਸ਼ੀ ਲਈ ਉਮੀਦਵਾਰਾਂ ਵੱਲੋਂ ਤਰ੍ਹਾਂ- ਤਰ੍ਹਾਂ ਦੇ ਪਕਵਾਨ ਤੇ ਮਿਠਾਈਆਂ ਬਣਾਈਆਂ ਜਾ ਰਹੀਆਂ ਹਨ।ਲੁਧਿਆਣਾ ਵਿਚ ਹਲਵਾਈ ਦੀਆਂ ਦੁਕਾਨਾਂ 'ਤੇ ਜ਼ੋਰਾਂ-ਸ਼ੋਰਾਂ ਨਾਲ ਲੱਡੂ ਕੱਢਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।ਇੰਨਾ ਹੀ ਨਹੀਂ ਹਲਵਾਈਆਂ ਨੂੰ ਵੱਡੀ ਗਿਣਤੀ ਵਿਚ ਲੱਡੂਆਂ ਦੇ ਆਰਡਰ ਵੀ ਦਿੱਤੇ ਗਏ ਹਨ ,ਜਿਥੇ ਵੱਖ-ਵੱਖ ਕਿਸਮ ਦੇ ਲੱਡੂ ਤਿਆਰ ਕੀਤੇ ਜਾ ਰਹੇ ਹਨ।

India Lok Sabha seats tomorrow results Announcement ਕੱਲ ਖੁੱਲ੍ਹੇਗਾ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ , ਜਸ਼ਨ ਦੀਆਂ ਤਿਆਰੀਆਂ , ਘਰ ਚੜ੍ਹੀਆਂ ਕੜਾਹੀਆਂ

ਪੰਜਾਬ ‘ਚ ਵੋਟਾਂ ਦੀ ਗਿਣਤੀ ਤੋਂ ਇੱਕ ਦਿਨ ਪਹਿਲਾਂ ਹੀ ਉਮੀਦਵਾਰਾਂ ਦੇ ਘਰਾਂ ਵਿਚ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਉਮੀਦਵਾਰਾਂ ਦੇ ਘਰਾਂ ਵਿਚ ਹਲਵਾਈਆਂ ਨੇ ਵੀ ਭੱਠੀਆਂ ਚੜ੍ਹਾਈਆਂ ਹੋਈਆਂ ਹਨ।ਇਸ ਦੌਰਾਨ ਰਿਸ਼ਤੇਦਾਰਾਂ ਅਤੇ ਸਕੇ-ਸਬੰਧੀਆਂ ਤੇ ਸਮਰਥਕਾਂ ਦੀ ਆਮਦ ਕਾਰਨ ਉਮੀਦਵਾਰਾਂ ਦੇ ਘਰਾਂ ਵਿਚ ਵਿਆਹ ਵਰਗਾ ਮਾਹੌਲ ਹੈ।ਉਨ੍ਹਾਂ ਦੇ ਰਿਸ਼ਤੇਦਾਰ ਅਤੇ ਸਕੇ ਸਬੰਧੀ ਪਰਿਵਾਰਾਂ ਸਮੇਤ ਉਮੀਦਵਾਰਾਂ ਦੇ ਘਰੀਂ ਡੇਰੇ ਲਾਈ ਰੱਖਦੇ ਹਨ।ਉਨ੍ਹਾਂ ਵੱਲੋਂ ਰੋਟੀ ਟੁੱਕ ਤੋਂ ਲੈ ਕੇ ਖਾਣ -ਪੀਣ ਦਾ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ।

India Lok Sabha seats tomorrow results Announcement ਕੱਲ ਖੁੱਲ੍ਹੇਗਾ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ , ਜਸ਼ਨ ਦੀਆਂ ਤਿਆਰੀਆਂ , ਘਰ ਚੜ੍ਹੀਆਂ ਕੜਾਹੀਆਂ

ਦੱਸ ਦੇਈਏ ਕਿ ਦੇਸ਼ ਭਰ ਵਿੱਚ ਲੋਕ ਸਭਾ ਦੀਆਂ ਕੁੱਲ 543 ਸੀਟਾਂ ਹਨ।ਇਨ੍ਹਾਂ ਸਾਰੀਆਂ ਸੀਟਾਂ 'ਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਭਲਕੇ ਹੋਣਾ ਹੈ।ਜਿਸ ਦੇ ਲਈ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ।

-PTCNews

Related Post