ਹੁਣ ਇਸ ਤਰ੍ਹਾਂ ਬੁੱਕ ਹੋਵੇਗੀ ਮੋਬਾਇਲ 'ਤੇ ਜਨਰਲ ਟਿਕਟ, ਪੜ੍ਹੋ ਪੂਰੀ ਖਬਰ

By  Joshi November 1st 2018 08:20 AM

ਹੁਣ ਇਸ ਤਰ੍ਹਾਂ ਬੁੱਕ ਹੋਵੇਗੀ ਮੋਬਾਇਲ 'ਤੇ ਜਨਰਲ ਟਿਕਟ, ਪੜ੍ਹੋ ਪੂਰੀ ਖਬਰ,ਨਵੀਂ ਦਿੱਲੀ: ਭਾਰਤੀ ਰੇਲਵੇ ਆਪਣੇ ਰੇਲ ਯਾਤਰੀਆਂ ਨੂੰ ਇੱਕ ਵਾਰ ਫਿਰ ਤੋਂ ਇੱਕ ਖਾਸ ਤੋਹਫ਼ਾ ਦੇਣ ਜਾ ਰਿਹਾ ਹੈ, ਜਿਸ ਨਾਲ ਯਾਤਰੀਆਂ ਦੀਆਂ ਪ੍ਰੇਸ਼ਾਨੀਆਂ ਅਤੇ ਖੱਜਲ-ਖੁਆਰੀ ਘਟ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਰੇਲਵੇ ਆਪਣੇ ਯਾਤਰੀਆਂ ਲਈ ਅੱਜ ਇੱਕ ਸ਼ਾਨਦਾਰ ਸਰਵਿਸ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਦੌਰਾਨ ਹੁਣ ਯਾਤਰੀਆਂ ਨੂੰ ਟਿਕਟ ਲੈਣ ਲਈ ਘੰਟਿਆਂ ਲੈਣ ਵਿੱਚ ਖੜ੍ਹਾ ਹੋ ਕੇ ਖੱਜਲ-ਖੁਆਰ ਨਹੀਂ ਹੋਣਾ ਪਵੇਗਾ।

ਗੈਰ ਰਿਜ਼ਰਵ (ਜਨਰਲ) ਟਿਕਟ ਕਾਊਂਟਰ 'ਤੇ ਲੱਗਣ ਵਾਲੀਆਂ ਲੰਬੀਆਂ ਲਾਈਨਾਂ ਨੂੰ ਧਿਆਨ 'ਚ ਰੱਖਦੇ ਹੋਏ ਭਾਰਤੀ ਰੇਲਵੇ 1 ਨਵੰਬਰ ਤੋਂ ਪੂਰੇ ਦੇਸ਼ 'ਚ ਯੂ. ਟੀ. ਐੱਸ. ਮੋਬਾਈਲ ਐਪ ਦੀ ਸ਼ੁਰੂਆਤ ਕਰਨ ਜਾ ਰਹੀ ਹੈ।

ਹੋਰ ਪੜ੍ਹੋ: ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਨੇ 3 ਪੁਲਿਸ ਮੁਲਾਜ਼ਮਾਂ ਨੂੰ ਅਗਵਾ ਕਰਕੇ ਕੀਤਾ ਕਤਲ

ਦੱਸਿਆ ਜਾ ਰਿਹਾ ਹੈ ਕਿ ਇਸ ਐੱਪ ਨਾਲ ਲੋਕ ਘਰ ਬੈਠੇ ਹੀ ਆਪਣੀਆਂ ਟਿਕਟਾਂ ਬੁੱਕ ਕਰਵਾ ਸਕਣਗੇ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸੁਵਿਧਾ ਦੇ ਸ਼ੁਰੂ ਹੋਣ ਨਾਲ ਹੁਣ ਆਮ ਲੋਕਾਂ ਨੂੰ ਜਨਰਲ ਟਿਕਟ ਆਨਲਾਈਨ ਉਪਲੱਬਧ ਹੋਵੇਗੀ।

—PTC News

Related Post