ਹਵਾਲਾਤੀ ਅਮਰੀਕ ਸਿੰਘ ਦੇ ਭੱਜਣ ਤੋਂ ਬਾਅਦ ਜੇਲ੍ਹ ਸੁਪਰਡੈਂਟ ਦੀ ਵੱਡੀ ਕਾਰਵਾਈ- 2 ਮੁਲਾਜ਼ਮ ਕੀਤੇ ਮੁਅੱਤਲ

By  Riya Bawa October 4th 2022 09:50 AM

ਪਟਿਆਲਾ: ਪਟਿਆਲਾ ਦੇ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਬੀਤੇ ਸ਼ਨੀਵਾਰ ਨੂੰ ਹਵਾਲਾਤੀ ਤੇ ਅੰਤਰਰਾਜੀ ਡਰੱਗ ਸਮਗਲਰ ਅਮਰੀਕ ਸਿੰਘ ਦੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੋਂ ਭੱਜ ਜਾਣ ਦੀ ਮੁੱਢਲੀ ਜਾਂਚ ਕਰਦੇ ਹੋਏ 2 ਸੁਰੱਖਿਆ ਮੁਲਾਜ਼ਮ ਨਵਦੀਪ ਸਿੰਘ ਅਤੇ ਸਤਪਾਲ ਸਿੰਘ ਨੂੰ ਢਿਲਮੱਠ ਦੇ ਦੋਸ਼ਾਂ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਡਿਪਟੀ ਸੁਪਰਡੈਂਟ ਵਰੁਣ ਸ਼ਰਮਾ ਅਤੇ ਅਸਿਸਟੈਂਟ ਸੁਪਰਡੈਂਟ ਹਰਬੰਸ ਸਿੰਘ ਨੂੰ ਸ਼ੋਅ ਕਾਜ਼ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

Gangster turned prisoner in Patiala jail, attack on assistant superintendent

ਪਟਿਆਲਾ ਦੇ ਪਿੰਡ ਦੇਦਨਾ ਪਿੰਡ ਦਾ ਰਹਿਣ ਵਾਲਾ ਅਮਰੀਕ 2004 ਤੋਂ ਕਥਿਤ ਤੌਰ 'ਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਸੀ ਜਿਸ 'ਤੇ ਆਈਪੀਸੀ, ਐਨਡੀਪੀਐਸ ਐਕਟ ਅਤੇ ਆਰਮਜ਼ ਆਰਟ ਤਹਿਤ ਘੱਟੋ-ਘੱਟ ਸੱਤ ਕੇਸ ਦਰਜ ਹਨ। ਵੱਖ-ਵੱਖ ਰਾਜਾਂ ਦੇ ਗੈਂਗਸਟਰਾਂ ਨੂੰ ਆਪਸ ਵਿੱਚ ਜੋੜਨ ਤੇ ਗੈਂਗਸਟਰਾਂ ਅਤੇ ਡਰੱਗ ਮਾਫੀਆ ਨਾਲ ਉਸਦੇ ਸਬੰਧ ਖੁੱਲ੍ਹੇਆਮ ਦੱਸੇ ਜਾਂਦੇ ਹਨ।

ਅਮਰੀਕ ਜਗਦੀਸ਼ ਭੋਲਾ ਡਰੱਗ ਕੇਸ ਵਿੱਚ ਸ਼ਾਮਲ ਪੀ.ਓ ਅਵਤਾਰ ਸਿੰਘ ਦਾ ਭਰਾ ਦੱਸਿਆ ਜਾਂਦਾ ਹੈ, ਅਮਰੀਕ ਸਰਹੱਦ ਪਾਰ ਹੈਰੋਇਨ ਦੀ ਵਿਕਰੀ ਅਤੇ ਸਥਾਨਕ ਤਸਕਰਾਂ ਵਿਚਕਾਰ ਇੱਕ ਅਹਿਮ ਕੜੀ ਮੰਨਿਆ ਜਾਂਦਾ ਸੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਬੀਤੇ ਕੱਲ੍ਹ ਵਿਧਾਨ ਸਭਾ ਵਿੱਚ ਇਹ ਮੁੱਦਾ ਚੁੱਕਿਆ ਗਿਆ ਸੀ।

ਇਹ ਵੀ ਪੜ੍ਹੋ: National Herald Case: ED ਦੀ ਕਾਰਵਾਈ, ਹੁਣ 5 ਕਾਂਗਰਸੀ ਆਗੂਆਂ ਨੂੰ ਪੁੱਛਗਿੱਛ ਲਈ ਸੰਮਨ ਜਾਰੀ

ਪਟਿਆਲਾ ਦੇ ਪਿੰਡ ਦੇਧਨਾ ਦਾ ਅਮਰੀਕ ਸਿੰਘ ਆਈਪੀਸੀ, ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਘੱਟੋ-ਘੱਟ ਅੱਠ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ਨੂੰ ਨਸ਼ਾ ਤਸਕਰੀ ਦੇ ਇੱਕ ਕੇਸ ਵਿੱਚ 10 ਸਾਲ ਦੀ ਜੇਲ੍ਹ ਹੋਈ ਸੀ। ਤਿੰਨ ਮਹੀਨੇ ਪਹਿਲਾਂ ਉਸ ਨੂੰ ਫਿਰ ਤੋਂ ਹੈਰੋਇਨ ਅਤੇ ਹਥਿਆਰ ਸਮੇਤ ਕਾਬੂ ਕੀਤਾ ਗਿਆ ਸੀ। ਅਮਰੀਕ ਬਹੁ-ਕਰੋੜੀ ਡਰੱਗ ਮਾਮਲੇ 'ਚ ਸ਼ਾਮਲ ਜਗਦੀਸ਼ ਭੋਲਾ ਦੇ ਪੀਓ ਅਵਤਾਰ ਸਿੰਘ ਦਾ ਭਰਾ ਦੱਸਿਆ ਜਾਂਦਾ ਹੈ।

(ਗਗਨਦੀਪ ਆਹੂਜਾ ਦੀ ਰਿਪੋਰਟ)

 

-PTC News

Related Post