ਜੱਸੀ ਆਨਰ ਕਿਲਿੰਗ ਕੇਸ: ਸੁਪਰੀਮ ਕੋਰਟ ਨੇ ਲਗਾਈ ਮੁਲਜ਼ਮਾਂ ਦੀ ਭਾਰਤ ਰਵਾਨਗੀ 'ਤੇ ਰੋਕ!

By  Joshi September 21st 2017 03:24 PM -- Updated: September 21st 2017 03:34 PM

jassi honour killing case: Canadian SC stays extradition at last minuteਲਾਂ ਵਾਪਰਿਆ ਇਹ!

ਜੱਸੀ ਆਨਰ ਕਿਲਿੰਗ ਦੇ ਕੇਸ ਵਿੱਚ ਅਚਾਨਕ ਇੱਕ ਨਵਾਂ ਮੋੜ ਉਦੋਂ ਆ ਗਿਆ ਜਦੋਂ ਕੈਨੇਡਾ ਦੀ ਸੁਪਰੀਮ ਕੋਰਟ ਨੇ ਦੋ ਮੁੱਖ ਮੁਲਜ਼ਮਾਂ- ਮਲਕੀਅਤ ਕੌਰ ਅਤੇ ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ, ਦੀ ਸਪੁਰਦਗੀ 'ਤੇ ਰੋਕ ਲਗਾ ਦਿੱਤੀ ਹੈ।ਇਹ ਉਸ ਸਮੇਂ ਹੋਇਆ ਜਦੋਂ ਉਹ ਭਾਰਤ ਲਈ ਰਵਾਨਾ ਹੋਣ ਹੀ ਵਾਲੇ ਸਨ।jassi honour killing case: Canadian SC stays extradition at last minuteਅਦਾਲਤ ਨੇ ਘੋਸ਼ਣਾ ਕੀਤੀ ਕਿ ਉਹ ਸਪੁਰਦਗੀ ਦੀ ਸਮੀਖਿਆ ਕਰੇਗਾ ਕਿਉਂਕਿ ਭਾਰਤ ਤੋਂ ਕੁਝ ਫੇਸਬੁੱਕ ਪੋਸਟਾਂ ਨੇ ਦਾਅਵਾ ਕੀਤਾ ਹੈ ਕਿ ਦੋਵਾਂ ਨੂੰ ਤੁਰੰਤ ਸਜ਼ਾ ਦਿੱਤੀ ਜਾਵੇਗੀ। ਹਵਾਲਗੀ ਸੰਧੀ ਦੇ ਤਹਿਤ, ਭਾਰਤ ਸਰਕਾਰ ਨਿਰਪੱਖ ਮੁਕੱਦਮੇ ਦਾ ਦਾਅਵਾ ਕਰ ਰਹੀ ਸੀ, ਪਰ ਸੋਸ਼ਲ ਮੀਡੀਆ ਦੀਆਂ ਪੋਸਟਾਂ ਕੁਝ ਹੋਰ ਹੀ ਦਾਅਵਾ ਕਰ ਰਹੀਆਂ ਹਨ।jassi honour killing case: Canadian SC stays extradition at last minuteਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਸੋਧੇ ਹੋਏ ਅਦਾਲਤੀ ਆਦੇਸ਼ ਅਤੇ ਫੇਸਬੁੱਕ ਦੇ ਪੋਸਟਾਂ ਬਾਰੇ ਤਿੰਨ ਮੈਂਬਰੀ ਟੀਮ ਤੋਂ ਸਪੱਸ਼ਟ ਜਾਣਕਾਰੀ ਉਪਲਬਧ ਹੈ।ਪੰਜਾਬ ਪੁਲਿਸ ਨੇ ਕਿਹਾ, "ਅਸੀਂ ਬੁੱਧਵਾਰ ਨੂੰ ਦੋਵਾਂ ਨੂੰ ਹਿਰਾਸਤ ਵਿਚ ਲੈ ਲਿਆ ਸੀ। ਅਸੀਂ ਟੀਮ ਅਤੇ ਕੈਨੇਡੀਅਨ ਪੁਲਿਸ ਨਾਲ ਸੰਪਰਕ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਦੋਵਾਂ ਮੁਲਕਾਂ ਵਿਚਾਲੇ ਸਮੇਂ ਦਾ ਅੰਤਰ ਹੋਣ ਕਾਰਨ  ਦੇਰੀ ਹੋ ਰਹੀ ਹੈ।"

ਟੀਮ ਨੇ ਵੀਰਵਾਰ ਨੂੰ ੯ ਵਜੇ ਨਵੀਂ ਦਿੱਲੀ ਤੱਕ ਪਹੁੰਚਣਾ ਸੀ। ਪੁਲਿਸ ਨੇ ਸ਼ੁੱਕਰਵਾਰ ਨੂੰ ਸੰਗਰੂਰ ਦੇ ਇਕ ਜੱਜ ਅੱਗੇ ਪੇਸ਼ ਕਰਨ ਦੇ ਪ੍ਰਬੰਧ ਪੂਰੇ ਕੀਤੇ ਸਨ।jassi honour killing case: Canadian SC stays extradition at last minute"ਆਖਰੀ ਮਿੰਟ 'ਤੇ ਕੈਨੇਡੀਅਨ ਪੁਲਿਸ ਨੇ ਪੰਜਾਬ ਪੁਲਿਸ ਅਤੇ ਦੋਹਾਂ ਮੁਲਜ਼ਮਾਂ ਨੂੰ ਜਹਾਜ਼ ਤੋਂ ਉਤਰਨ ਲਈ ਕਿਹਾ। ਉਹਨਾਂ ਨੇ ਕੈਨੇਡੀਅਨ ਸਰਕਾਰ ਦੀ ਇਜਾਜ਼ਤ ਨਾਲ ਹੀ ਜਹਾਜ਼ 'ਤੇ ਸਵਾਰ ਹੋਏ ਸਨ" ਅਧਿਕਾਰੀਆਂ ਨੇ ਕਿਹਾ।

ਜੱਸੀ ਅਤੇ ਉਸਦੇ ਪਤੀ ਸੁਖਵਿੰਦਰ ਸਿੰਘ ਮਿਠੂ ਨੇ ੮ ਜੂਨ ੨੦੦੦ ਨੂੰ ਮਲੇਰਕੋਟਲਾ ਦੇ ਨੇੜੇ ਜਗਰਾਉਂ ਵਿਖੇ ਜੱਸੀ ਅਤੇ ਉਸਦੇ ਪਤੀ 'ਤੇ ਜਾਨਲੇਵਾ ਹਮਲਾ ਕੀਤਾ ਸੀ, ਜਿਸ 'ਚ ਜੱਸੀ ਦੀ ਮੌਤ ਹੋ ਗਈ ਸੀ।

—PTC News

Related Post