ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਮੁੱਚੇ ਕਲੈਰੀਕਲ ਅਮਲੇ ਦੀ 22 ਤੋਂ 28 ਦਸੰਬਰ ਤੱਕ ਕਲਮ ਛੋੜ ਹੜਤਾਲ ਜਾਰੀ

By  Riya Bawa December 22nd 2021 06:42 PM -- Updated: December 23rd 2021 12:17 PM

ਜਲੰਧਰ: ਜੁਆਇੰਟ ਐਕਸ਼ਨ ਕਮੇਟੀ ਵੱਲੋਂ ਪੀ.ਐਸ.ਐਮ.ਐਸ.ਯੂ ਦੇ ਸੱਦੇ 'ਤੇ ਜਲੰਧਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਮਿਤੀ 22 ਦਸੰਬਰ ਤੋਂ 28 ਦਸੰਬਰ ਤੱਕ ਕਲਮ ਛੋੜ ਹੜਤਾਲ ਦਾ ਐਲਾਨ ਕੀਤਾ ਹੈ ਜਿਸ ਨਾਲ ਸਾਰੇ ਵਿਭਾਗਾਂ ਵਿੱਚ ਕੰਮ-ਕਾਜ ਪੂਰੀ ਤਰਾਂ ਠੱਪ ਹੋ ਗਿਆ। ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਦਿੱਤੇ ਜਾ ਰਹੇ ਭੱਤਿਆਂ ਨੂੰ ਘਟਾ ਦਿੱਤਾ ਗਿਆ ਅਤੇ ਕੁੱਝ ਭੱਤਿਆਂ ਨੂੰ ਬੰਦ ਕਰ ਦਿੱਤਾ।

ਇਸ ਨਾਲ ਹੀ ਨਵੇਂ ਭਰਤੀ ਕਰਮਚਾਰੀਆ ਨੂੰ ਪੇ ਕਮਿਸ਼ਨ ਦੇ ਲਾਭਾਂ 'ਚੋਂ ਵਾਂਝਾ ਕਰਨ ਲਈ ਵੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਜਿਸ ਨਾਲ ਸਮੁੱਚੇ ਮੁਲਾਜ਼ਮ ਵਰਗ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁੱਖ ਮੰਤਰੀ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਵੱਲੋਂ ਕਈ ਵਾਅਦੇ ਮੀਟਿੰਗਾਂ ਵਿੱਚ ਗਏ ਹਨ ਪਰ ਉਨ੍ਹਾਂ ਦੀ ਨੋਟੀਫਿਕੇਸ਼ਨ ਅਜੇ ਤੱਕ ਜਾਰੀ ਨਹੀਂ ਕੀਤੀ ਗਈ।

ਅਮਨਦੀਪ ਸਿੰਘ ਨੇ ਦੱਸਿਆ ਕਿ ਡ੍ਰਾਈਵਿੰਗ ਲਾਈਸੈਸ, ਜਨਮ ਸਰਟੀਫ਼ਿਕੇਟ ਮੌਤ ਸਰਟੀਫ਼ਿਕੇਟ, ਜਾਤੀ ਨਾਲ ਸਬੰਧਤ ਸਰਟੀਫ਼ਿਕੇਟ, ਰਿਹਾਇਸ਼ ਸਰਟੀਫ਼ਿਕੇਟ, ਆਮਦਨ ਸਰਟੀਫ਼ਿਕੇਟ, ਬੁਢਾਪਾ, ਵਿਧਵਾ ਤੇ ਅਪੰਗ ਪੈਨਸ਼ਨਾਂ, ਨਵੇਂ ਕੰਮ-ਕਾਜਾਂ ਦੇ ਟੈਂਡਰ ਸਮੇਤ 45 ਵਿਭਾਗਾਂ ਦਾ ਕੰਮ-ਕਾਜ ਪ੍ਰਭਾਵਿਤ ਹੋਇਆ ਹੈ।

-PTC News

Related Post