ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਹੋਈ ਸ਼ੁਰੂ,ਮੁੱਖ ਮੰਤਰੀ ਯੇਦੀਯੁਰੱਪਾ ਨੇ ਦਿੱਤਾ ਅਸਤੀਫ਼ਾ

By  Shanker Badra May 19th 2018 04:06 PM -- Updated: May 19th 2018 04:25 PM

ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਹੋਈ ਸ਼ੁਰੂ,ਮੁੱਖ ਮੰਤਰੀ ਯੇਦੀਯੁਰੱਪਾ ਨੇ ਦਿੱਤਾ ਅਸਤੀਫ਼ਾ:ਕਰਨਾਟਕ ਦੀ ਰਾਜਨੀਤੀ ਦਾ ਨਾਟਕ ਆਖਰਕਾਰ ਖ਼ਤਮ ਹੋ ਗਿਆ।ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਨੇ ਅਸਤੀਫ਼ਾ ਦਿੱਤਾ ਹੈ।ਵਿਧਾਨ ਸਭਾ 'ਚ ਥੋੜ੍ਹੀ ਦੇਰ ਬਾਅਦ ਫਲੋਰ ਟੈਸਟ ਹੋਵੇਗਾ।

ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਕਰਨਾਟਕ ਵਿਧਾਨ ਸਭਾ ਵਿੱਚ ਭਾਜਪਾ ਦੇ ਮੁੱਖ ਮੰਤਰੀ ਯੇਦੂਰੱਪਾ ਬਹੁਮਤ ਸਾਬਤ ਕਰਨਾ ਸੀ ਪਰ ਮੁੱਖ ਮੰਤਰੀ ਯੇਦੀਯੁਰੱਪਾ ਨੇ ਪਹਿਲਾਂ ਹੀ ਅਸਤੀਫ਼ਾ ਦਿੱਤਾ ਹੈ।ਭਾਜਪਾ ਬਹੁਮਤ ਸਾਬਤ ਕਰਨ 'ਚ ਅਸਫਲ ਰਹੀ ਤੇ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਹੈ।

ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਜਿਆਦਾ ਦਿਨ ਕੁਰਸੀ ਤੇ ਨਹੀਂ ਬੈਠ ਸਕੇ ਤੇ ਅੱਜ ਸਦਨ 'ਚ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ।ਅਸਤੀਫੇ ਦਾ ਐਲਾਨ ਕਰਨ ਦੌਰਾਨ ਯੇਦੀਯੁਰੱਪਾ ਨੂੰ ਰੋਂਦਿਆ ਹੋਇਆ ਵੀ ਦੇਖਿਆ ਗਿਆ।

-PTCNews

Related Post