ਪੰਜਾਬ 'ਚ ਲਾਕਡਾਊਨ ਅਤੇ ਨਾਈਟ ਕਰਫ਼ਿਊ ਦੀਆਂ ਖ਼ਬਰਾਂ ਨੇ ਲੋਕਾਂ ਨੂੰ ਪਾਇਆ ਭੰਬਲਭੂਸੇ 'ਚ , ਪੜ੍ਹੋ ਪੂਰਾ ਮਾਮਲਾ 

By  Shanker Badra March 26th 2021 05:26 PM -- Updated: March 26th 2021 05:33 PM

ਚੰਡੀਗੜ੍ਹ : ਪੰਜਾਬ ਦੇ ਵਿੱਚ ਲਾਕਡਾਊਨ ਅਤੇ ਨਾਈਟ ਕਰਫ਼ਿਊ ਦੇ ਸਮੇਂ 'ਚ ਤਬਦੀਲੀ ਨੂੰ ਲੈ ਕੇ ਸੋਸ਼ਲ ਮੀਡਿਆ 'ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲ ਰਹੀਆਂ ਹਨ। ਜਿਸ ਵਿਚ ਦੱਸਿਆ ਗਿਆ ਕਿ ਹੁਣ ਸ਼ਾਮ 7 ਵਜੇ ਤੋਂ ਨਾਈਟ ਕਰਫਿਊ ਲੱਗੇਗਾ। ਇਸ ਦੇ ਨਾਲ ਹੀਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੁੱਝ ਪੁਰਾਣੀਆਂ ਫੋਟੋਆਂ ਵਾਇਰਲ ਕੀਤੀਆ ਜਾ ਰਹੀਆਂ ਹਨ ਕਿ ਭਲਕੇ ਸਕੂਲ ਖੁੱਲ੍ਹਣ ਜਾ ਰਹੇ ਹਨ।

Lockdown News in Punjab । Night curfew News । Schools Reopening News ਪੰਜਾਬ 'ਚਲਾਕਡਾਊਨ ਅਤੇ ਨਾਈਟ ਕਰਫ਼ਿਊ ਦੀਆਂ ਖ਼ਬਰਾਂ ਨੇ ਲੋਕਾਂ ਨੂੰ ਪਾਇਆ ਭੰਬਲਭੂਸੇ 'ਚ , ਪੜ੍ਹੋ ਪੂਰਾ ਮਾਮਲਾ

ਪੜ੍ਹੋ ਹੋਰ ਖ਼ਬਰਾਂ : ਅਗਲੇ ਮਹੀਨੇ ਰੱਦ ਹੋ ਸਕਦਾ ਹੈ ਤੁਹਾਡਾ ਪੈਨ ਕਾਰਡ , ਅੱਜ ਹੀ ਕਰੋ ਇਹ ਜ਼ਰੂਰੀ ਕੰਮ

ਇਸ ਦੇ ਨਾਲ ਹੀ ਇਹ ਵੀਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਪੰਜਾਬ ਵਿੱਚ ਲਾਕਡਾਊਨ ਲੱਗਣ ਜਾ ਰਿਹਾ ਹੈ , ਇਹ ਵੀ ਖ਼ਬਰ ਝੂਠੀ ਹੈ। ਇਸ ਸਬੰਧੀ ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਸਾਫ਼ ਕਰ ਦਿੱਤਾ ਸੀ ਕਿ ਅਜੇ ਕੋਈ ਲਾਕਡਾਊਨ ਨਹੀਂ ਲੱਗੇਗਾ, ਹਾਲਾਂਕਿ ਸਰਕਾਰ ਨੇ ਇਹ ਕਿਹਾ ਸੀ ਕਿ ਜੇ ਕੋਰੋਨਾ ਦੇ ਕੇਸ ਹੋਰ ਵਧੇ ਤਾਂ ਸਖ਼ਤੀ ਕੀਤੀ ਜਾ ਸਕਦੀ ਹੈ।

Lockdown News in Punjab । Night curfew News । Schools Reopening News ਪੰਜਾਬ 'ਚਲਾਕਡਾਊਨ ਅਤੇ ਨਾਈਟ ਕਰਫ਼ਿਊ ਦੀਆਂ ਖ਼ਬਰਾਂ ਨੇ ਲੋਕਾਂ ਨੂੰ ਪਾਇਆ ਭੰਬਲਭੂਸੇ 'ਚ , ਪੜ੍ਹੋ ਪੂਰਾ ਮਾਮਲਾ

ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਅਜਿਹਾ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ। ਪੰਜਾਬ ਸਰਕਾਰ ਦੀ ਪੁਸ਼ਟੀ ਤੋਂ ਬਾਅਦ ਪਤਾ ਲੱਗਿਆ ਕਿ ਇਸ ਤਰ੍ਹਾਂ ਦੀ ਕੋਈ ਵੀ ਖ਼ਬਰ ਨਹੀਂ ਹੈ। ਇਹ ਜੋ ਅਫਵਾਹਾਂ ਫੈਲ ਰਹੀਆਂ ਨੇ ਸਭ ਫੇਕ ਹਨ। ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਸਰਕਾਰ ਨੇ ਰਾਤ 9 ਵਜੇ ਤੋਂ ਸ਼ਾਮ 5 ਵਜੇ ਤੱਕ ਨਾਈਟ ਕਰਫਿਊ ਦਾ ਐਲਾਨ ਕੀਤਾ ਸੀ ,ਉਹ ਉਸੇ ਤਰ੍ਹਾਂ ਜਾਰੀ ਹੈ।

ਪੰਜਾਬ 'ਚਲਾਕਡਾਊਨ ਅਤੇ ਨਾਈਟ ਕਰਫ਼ਿਊ ਦੀਆਂ ਖ਼ਬਰਾਂ ਨੇ ਲੋਕਾਂ ਨੂੰ ਪਾਇਆ ਭੰਬਲਭੂਸੇ 'ਚ , ਪੜ੍ਹੋ ਪੂਰਾ ਮਾਮਲਾ

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ  

ਸੋਸ਼ਲ ਮੀਡਿਆ 'ਤੇ ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਤੋਂ ਨਾਈਟ ਕਰਫ਼ਿਊ ਰਾਤ 9 ਵਜੇ ਦੀ ਬਜਾਏ ਸ਼ਾਮ 7 ਵਜੇ ਹੀ ਸ਼ੁਰੂ ਹੋ ਜਾਵੇਗਾ। ਇਹ ਖ਼ਬਰ ਸੋਸ਼ਲ ਮੀਡੀਆ 'ਤੇ ਇੰਨੀ ਵਾਇਰਲ ਹੋ ਗਈ ਕਿ ਸਾਰੇ ਸ਼ਹਿਰਾਂ ਵਿੱਚ ਸ਼ਾਮ 7 ਵਜੇ ਦੇ ਕਰਫ਼ਿਊ ਦੀ ਖ਼ਬਰ ਅੱਗ ਵਾਂਗੂ ਫੈਲ ਗਈ ਤੇ ਲੋਕ ਇੱਕ ਦੂਜੇ ਨੂੰ ਫੋਨ ਕਰ ਕੇ ਪੁੱਛਣ ਲੱਗੇ। ਹਾਲਾਂਕਿ ਪਤਾ ਲਗਾਇਆ ਇਹ ਖ਼ਬਰ ਕੋਰੀ ਅਫ਼ਵਾਹ ਹੈ।

-PTCNews

Related Post