ਪੰਜਾਬ 'ਚ ਸਵਾਈਨ ਫਲੂ ਦਾ ਵਧਦਾ ਕਹਿਰ , ਮਾਛੀਵਾੜਾ 'ਚ ਸਵਾਈਨ ਫਲੂ ਨਾਲ ਇੱਕ ਹੋਰ ਮੌਤ

By  Shanker Badra January 24th 2019 04:29 PM -- Updated: January 24th 2019 05:15 PM

ਪੰਜਾਬ 'ਚ ਸਵਾਈਨ ਫਲੂ ਦਾ ਵਧਦਾ ਕਹਿਰ , ਮਾਛੀਵਾੜਾ 'ਚ ਸਵਾਈਨ ਫਲੂ ਨਾਲ ਇੱਕ ਹੋਰ ਮੌਤ:ਮਾਛੀਵਾੜਾ ਸਾਹਿਬ : ਪੰਜਾਬ ਸਮੇਤ ਦੇਸ਼ ਭਰ ‘ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ, ਜਿਸ ਦੌਰਾਨ ਕਈ ਕੇਸ ਸਾਹਮਣੇ ਆ ਚੁੱਕੇ ਹਨ।ਦੇਸ਼ ਭਰ ਵਿੱਚ ਸਵਾਈਨ ਫਲੂ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ। [caption id="attachment_245265" align="aligncenter"]Machhiwara Sahib Village Gujjarwal Swine flu Woman Death ਪੰਜਾਬ 'ਚ ਸਵਾਈਨ ਫਲੂ ਦਾ ਵਧਦਾ ਕਹਿਰ , ਮਾਛੀਵਾੜਾ 'ਚ ਸਵਾਈਨ ਫਲੂ ਨਾਲ ਇੱਕ ਹੋਰ ਮੌਤ[/caption] ਦੇਸ਼ ਵਿੱਚ ਸਵਾਈਨ ਫਲੂ ਨਾਲ ਲਗਾਤਰ ਹੋ ਰਹੀਆਂ ਮੌਤਾਂ ਨੇ ਲੋਕਾਂ ਲਈ ਫ਼ਿਕਰ ਪੈਦਾ ਕਰ ਦਿੱਤਾ ਹੈ।ਰਾਜਸਥਾਨ ਵਿੱਚ 31 ਜ਼ਿਲੇ ਇਸ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ।ਜਿਥੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਮੱਲੇਵਾਲ ਸ਼ੇਰੀਆਂ ਵਿਖੇ 3 ਦਿਨ ਪਹਿਲਾਂ ਸਵਾਈਨ ਫਲੂ ਨਾਲ ਕਿਸਾਨ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਸੀ ਅਤੇ ਹੁਣ ਇਸ ਹਲਕੇ ਦੇ ਪਿੰਡ ਗੁੱਜਰਵਾਲ ਵਿਖੇ ਇੱਕ ਔਰਤ ਹਰਦੀਪ ਕੌਰ ਦੀ ਇਸ ਬਿਮਾਰੀ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_245267" align="aligncenter"]Machhiwara Sahib Village Gujjarwal Swine flu Woman Death ਪੰਜਾਬ 'ਚ ਸਵਾਈਨ ਫਲੂ ਦਾ ਵਧਦਾ ਕਹਿਰ , ਮਾਛੀਵਾੜਾ 'ਚ ਸਵਾਈਨ ਫਲੂ ਨਾਲ ਇੱਕ ਹੋਰ ਮੌਤ[/caption] ਜਾਣਕਾਰੀ ਅਨੁਸਾਰ ਪਿੰਡ ਗੁੱਜਰਵਾਲ ਦੇ ਨਿਵਾਸੀ ਤਰਸੇਮ ਸਿੰਘ ਦੀ ਪਤਨੀ ਹਰਦੀਪ ਕੌਰ ਨੂੰ ਬੀਤੇ ਸੋਮਵਾਰ ਸਾਹ ਲੈਣ 'ਚ ਤਕਲੀਫ਼ ਮਹਿਸੂਸ ਹੋਈ ਸੀ।ਜਿਸ ਤੋਂ ਬਾਅਦ ਉਸਨੂੰ ਪਰਿਵਾਰਕ ਮੈਂਬਰਾਂ ਨੇ ਇੱਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਸੀ।ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਹੈ। [caption id="attachment_245264" align="aligncenter"]Machhiwara Sahib Village Gujjarwal Swine flu Woman Death ਪੰਜਾਬ 'ਚ ਸਵਾਈਨ ਫਲੂ ਦਾ ਵਧਦਾ ਕਹਿਰ , ਮਾਛੀਵਾੜਾ 'ਚ ਸਵਾਈਨ ਫਲੂ ਨਾਲ ਇੱਕ ਹੋਰ ਮੌਤ[/caption] ਦੱਸ ਦੇਈਏ ਕਿ ਸਵਾਈਨ ਫਲੂ ਨਾਂਅ ਦੀ ਬੀਮਾਰੀ ਨੇ ਲੋਕਾਂ ਨੂੰ ਖੌਫ ਦੀ ਦਲਦਲ ‘ਚ ਧਕੇਲਿਆ ਹੈ।ਪਿਛਲੇ ਕਈ ਸਾਲਾਂ ਤੋਂ ਇਸ ਬੀਮਾਰੀ ਨੇ ਸੰਸਾਰ ਵਿੱਚ ਲੋਕਾਂ ਨੂੰ ਆਪਣੀ ਜਕੜ ‘ਚ ਲੈ ਕੇ ਮੌਤ ਦੀ ਨੀਂਦ ਸੌਣ ਲਈ ਮਜਬੂਰ ਕੀਤਾ ਹੈ।ਸਵਾਈਨ ਫਲੂ ਇੱਕ ਛੂਤ ਦੀ ਬਿਮਾਰੀ ਹੈ ਜੋ ਆਮ ਮੌਸਮੀ ਫਲੂ ਵਾਂਗ ਇੱਕ ਤੋਂ ਦੂਜੇ ਵਿਅਕਤੀ ਤਕ ਫੈਲਦੀ ਹੈ। [caption id="attachment_245266" align="aligncenter"] ਪੰਜਾਬ 'ਚ ਸਵਾਈਨ ਫਲੂ ਦਾ ਵਧਦਾ ਕਹਿਰ , ਮਾਛੀਵਾੜਾ 'ਚ ਸਵਾਈਨ ਫਲੂ ਨਾਲ ਇੱਕ ਹੋਰ ਮੌਤ[/caption] ਇਸ ਦਾ ਵਾਇਰਸ ਖੰਘ ਜਾਂ ਨਜ਼ਲੇ ਵਾਲੇ ਮਰੀਜ਼ਾਂ ਦੇ ਖੰਘਣ ਜਾਂ ਨਜ਼ਲੇ ਦੇ ਤਰਲ-ਕਣਾਂ ਨਾਲ ਹਵਾ ਵਿੱਚ ਰਲ ਕੇ ਤੰਦਰੁਸਤ ਵਿਅਕਤੀ ਤਕ ਪੁੱਜਦਾ ਹੈ।ਦੇਸ਼ ਭਰ ਵਿੱਚ ਕਈ ਸੂਬਿਆਂ ਦੇ ਨਾਲ ਪੰਜਾਬ ‘ਚ ਵੀ ਇਸਦਾ ਕਹਿਰ ਜਾਰੀ ਹੈ। -PTCNews

Related Post