ਮਮਤਾ ਬੈਨਜਰੀ ‘ਤੇ ਚੋਣ ਪ੍ਰਚਾਰ ਦੌਰਾਨ ਹੋਇਆ ਹਮਲਾ, ਹਮਲਾ ਹੋਣ ਦਾ ਲਾਇਆ ਦੋਸ਼  

By  Shanker Badra March 11th 2021 01:27 PM

ਕੋਲਕਾਤਾ : ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਲਈ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਬੀਤੀ ਰਾਤ ਹਮਲਾ ਹੋਇਆ ਹੈ। ਉਹ ਇਸ ਹਮਲੇ ਵਿੱਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੇ ਖੱਬੇ ਪੈਰਉੱਪਰ ਸੱਟਲੱਗੀ ਹੈ ਅਤੇ ਉਸ ਨੂੰ ਕੋਲਕਾਤਾ ਦੇ ਐਸਐਸਕੇਐਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Mamata Banerjee alleges attack in Nandigram , admitted to Kolkata hospital ਮਮਤਾ ਬੈਨਜਰੀ ‘ਤੇ ਚੋਣ ਪ੍ਰਚਾਰ ਦੌਰਾਨ ਹੋਇਆ ਹਮਲਾ, ਹਮਲਾ ਹੋਣ ਦਾ ਲਾਇਆ ਦੋਸ਼

ਇਸ ਦੌਰਾਨ ਮੁੱਖ ਮੰਤਰੀ ਨੇ ਖੁਦ ਦੇ ਜ਼ਖਮੀ ਹੋਣ ਨੂੰ ਸਾਜ਼ਸ਼ ਕਰਾਰ ਦਿੰਦਿਆਂ ਕਾਰ ਵਿਚ ਬੈਠਣ ਵਕਤ ਭੀੜ ਵਿਚੋਂ ਕਿਸੇ ਵੱਲੋਂ ਹਮਲਾ ਕਰਕੇ ਪੈਰ ਕੁਚਲਣ ਦੀ ਕੋਸ਼ਿਸ਼ ਦੀ ਗੱਲ ਕਹੀ ਗਈ ਹੈ। ਮਮਤਾ ਨੇ ਪੈਰ ਕੁਚਲਣ ਦਾ ਦੋਸ਼ ਲਾਉਂਦਿਆ ਕਿਹਾ ਕਿ ਉਨ੍ਹਾਂ ਨਾਲ ਇਹ ਸਭ ਸਾਜਿਸ਼ ਤਹਿਤ ਹੋਇਆ ਹੈ ਅਤੇ ਉਹ ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੇਗੀ।

Mamata Banerjee alleges attack in Nandigram , admitted to Kolkata hospital ਮਮਤਾ ਬੈਨਜਰੀ ‘ਤੇ ਚੋਣ ਪ੍ਰਚਾਰ ਦੌਰਾਨ ਹੋਇਆ ਹਮਲਾ, ਹਮਲਾ ਹੋਣ ਦਾ ਲਾਇਆ ਦੋਸ਼

ਦੱਸਣਯੋਗ ਹੈ ਕਿ ਮਮਤਾ ਨੰਦੀਗਰਾਮ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਆਈ ਹੋਈ ਸੀ। ਕਾਰ ਵਿੱਚ ਚੜ੍ਹਨ ਲੱਗੇ ਉਹ ਜ਼ਖ਼ਮੀ ਹੋ ਗਈ। ਟੀਐੱਮਸੀ ਸੁਪਰੀਮੋ ਨੇ ਆਪਣੇ ‘ਤੇ ਹਮਲਾ ਹੋਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਕਾਰ ਵਿੱਚ ਚੜ੍ਹ ਰਹੀ ਸੀ ਤਾਂ ਕਿਸੇ ਨੇ ਪਿੱਛੋਂ ਧੱਕਾ ਮਾਰ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ।

Mamata Banerjee alleges attack in Nandigram , admitted to Kolkata hospital ਮਮਤਾ ਬੈਨਜਰੀ ‘ਤੇ ਚੋਣ ਪ੍ਰਚਾਰ ਦੌਰਾਨ ਹੋਇਆ ਹਮਲਾ, ਹਮਲਾ ਹੋਣ ਦਾ ਲਾਇਆ ਦੋਸ਼

ਦੱਸਿਆ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਨੰਦੀਗ੍ਰਾਮ ਵਿੱਚ ਰਾਤ ਬਤੀਤ ਕਰਨ ਵਾਲੀ ਸੀ ਪਰ ਉਹ ਹੁਣ ਕੋਲਕਾਤਾ ਵਾਪਸ ਪਰਤ ਗਈ ਹੈ। ਮਮਤਾ ਬੈਨਰਜੀ ਨੇ ਇਸ ਵਾਰ ਨੰਦੀਗ੍ਰਾਮ ਤੋਂ ਵਿਧਾਨ ਸਭਾ ਚੋਣ ਲੜਨ ਦਾ ਫੈਸਲਾ ਕੀਤਾ ਹੈ। ਜਿਥੇ ਮਮਤਾ ਭਾਜਪਾ ਦੇ ਉਮੀਦਵਾਰ ਅਤੇ ਆਪਣੇ ਪੁਰਾਣੇ ਸਹਿਯੋਗੀ ਸੁਵੇਂਦੂ ਅਧਿਕਾਰੀ ਖ਼ਿਲਾਫ਼ ਚੋਣ ਮੈਦਾਨ ਵਿੱਚ ਹੈ।

Mamata Banerjee alleges attack in Nandigram , admitted to Kolkata hospital ਮਮਤਾ ਬੈਨਜਰੀ ‘ਤੇ ਚੋਣ ਪ੍ਰਚਾਰ ਦੌਰਾਨ ਹੋਇਆ ਹਮਲਾ, ਹਮਲਾ ਹੋਣ ਦਾ ਲਾਇਆ ਦੋਸ਼

ਓਧਰ ਮਮਤਾ ਬੈਨਰਜੀ ਦੇ ਜ਼ਖਮੀ ਹੋਣ ਦੀ ਘਟਨਾ ਨੂੰ ਲੈ ਕੇ ਰਾਜਨੀਤੀ ਤੇਜ਼ ਹੋ ਗਈ ਹੈ। ਭਾਜਪਾ ਅਤੇ ਕਾਂਗਰਸ ਨੇ ਇਸ ਘਟਨਾ ਨੂੰ ਡਰਾਮਾ ਦੱਸਿਆ ਹੈ। ਮਮਤਾ ਦੀ ਸੱਟ ਕਾਰਨ ਭਾਜਪਾ ਨੇ ਪੁਲਿਸ ਪ੍ਰਸ਼ਾਸਨ 'ਤੇ ਹਮਲਾ ਬੋਲਿਆ ਹੈ। ਇਸ ਨੂੰ ਮਮਤਾ ਪ੍ਰਤੀ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਦੱਸਦਿਆਂ ਭਾਜਪਾ ਨੇ ਇਸ ਸਾਰੀ ਘਟਨਾ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

Mamata Banerjee alleges attack in Nandigram , admitted to Kolkata hospital ਮਮਤਾ ਬੈਨਜਰੀ ‘ਤੇ ਚੋਣ ਪ੍ਰਚਾਰ ਦੌਰਾਨ ਹੋਇਆ ਹਮਲਾ, ਹਮਲਾ ਹੋਣ ਦਾ ਲਾਇਆ ਦੋਸ਼

ਦੱਸ ਦੇਈਏ ਕਿ ਪੱਛਮੀ ਬੰਗਾਲ ਵਿੱਚ ਅੱਠ ਪੜਾਵਾਂ ਵਿੱਚ ਵੋਟਿੰਗ ਹੋਣੀ ਹੈ। ਪਹਿਲੇ ਪੜਾਅ ਲਈ 27 ਮਾਰਚ ਨੂੰ ਜਦਕਿ ਅੱਠਵੇਂ ਅਤੇ ਅੰਤਮ ਪੜਾਅ ਤਹਿਤ 29 ਅਪ੍ਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ। ਇਸ ਵਾਰ ਰਾਜ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੂੰ ਭਾਰਤੀ ਜਨਤਾ ਪਾਰਟੀ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੋਟਾਂ ਦੀ ਗਿਣਤੀ 2 ਮਈ ਨੂੰ ਕੀਤੀ ਜਾਏਗੀ ਅਤੇ ਨਤੀਜੇ ਇਸ ਦਿਨ ਐਲਾਨੇ ਜਾਣਗੇ।

-PTCNews

Related Post