ਖੇਤੀ ਬਿਲਾਂ ਖਿਲਾਫ਼ ਕਿਸਾਨਾਂ ਦਾ ਨਵਾਂ ਐਲਾਨ ,ਬੀਬੀਆਂ ਨੇ ਵੀ ਵਿੱਢੀ ਵੱਡੀ ਤਿਆਰੀ ,ਪੜ੍ਹੋ ਪੂਰੀ ਖ਼ਬਰ

By  Shanker Badra September 25th 2020 06:59 PM

ਖੇਤੀ ਬਿਲਾਂ ਖਿਲਾਫ਼ ਕਿਸਾਨਾਂ ਦਾ ਨਵਾਂ ਐਲਾਨ ,ਬੀਬੀਆਂ ਨੇ ਵੀ ਵਿੱਢੀ ਵੱਡੀ ਤਿਆਰੀ ,ਪੜ੍ਹੋ ਪੂਰੀ ਖ਼ਬਰ:ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਬੰਦ ਨੂੰ ਪੰਜਾਬ ਵਿਚ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਹੋਰ ਜਥੇਬੰਦੀਆਂ ਨੇ ਪੂਰਨ ਸਹਿਯੋਗ ਦਿੱਤਾ ਹੈ। ਇਸ ਦਾ ਵਿਆਪਕ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਖੇਤੀ ਬਿਲਾਂ ਖਿਲਾਫ਼ ਕਿਸਾਨਾਂ ਦਾ ਨਵਾਂ ਐਲਾਨ ,ਬੀਬੀਆਂ ਨੇ ਵੀ ਵਿੱਢੀ ਵੱਡੀ ਤਿਆਰੀ ,ਪੜ੍ਹੋ ਪੂਰੀ ਖ਼ਬਰ

ਇਸੇ ਦੇ ਚੱਲਦਿਆਂ ਪੰਜਾਬ 'ਚ ਰੇਲ ਰੋਕੋ ਅੰਦੋਲਨ ਵਧਾਇਆ ਗਿਆ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ 48 ਘੰਟੇ ਦੇ ਰੇਲ ਜਾਮ ਨੂੰ ਹੁਣ 29 ਸਤੰਬਰ ਤੱਕ ਵਧਾ ਦਿੱਤਾ ਹੈ। ਇਸ ਦੌਰਾਨ 28 ਸਤੰਬਰ ਨੂੰ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਦੇ ਇਲਾਵਾ 27 ਸਤੰਬਰ ਨੂੰ ਬੀਬੀਆਂ ਰੇਲ ਰੋਕੋ ਧਰਨੇ 'ਚ ਸ਼ਾਮਿਲ ਹੋਣਗੀਆਂ।

ਖੇਤੀ ਬਿਲਾਂ ਖਿਲਾਫ਼ ਕਿਸਾਨਾਂ ਦਾ ਨਵਾਂ ਐਲਾਨ ,ਬੀਬੀਆਂ ਨੇ ਵੀ ਵਿੱਢੀ ਵੱਡੀ ਤਿਆਰੀ ,ਪੜ੍ਹੋ ਪੂਰੀ ਖ਼ਬਰ

ਹੁਣ ਖੇਤੀ ਆਰਡੀਨੈਂਸਾਂ ਖ਼ਿਲਾਫ਼ ਪੰਜ ਦਿਨਾਂ ਤੱਕ ਰੇਲਵੇ ਟ੍ਰੈਕ 'ਤੇ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਅੱਜ ਪੰਜਾਬ ਬੰਦ ਨੂੰ ਮਿਲੇ ਵੱਡੇ ਪੱਧਰ 'ਤੇ ਸਮਰਥਨ ਦੇ ਬਾਅਦ ਰੇਲ ਰੋਕੋ ਅੰਦੋਲਨ ਨੂੰ ਚਾਰ ਦਿਨ ਤੱਕ ਹੋਰ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਨੌਜਵਾਨਾਂ ਦਾ ਵੱਡਾ ਇੱਕਠ ਕਰਨ ਦਾ ਐਲਾਨ ਕੀਤਾ ਹੈ।

ਖੇਤੀ ਬਿਲਾਂ ਖਿਲਾਫ਼ ਕਿਸਾਨਾਂ ਦਾ ਨਵਾਂ ਐਲਾਨ ,ਬੀਬੀਆਂ ਨੇ ਵੀ ਵਿੱਢੀ ਵੱਡੀ ਤਿਆਰੀ ,ਪੜ੍ਹੋ ਪੂਰੀ ਖ਼ਬਰ

ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਕਿਸਾਨਾਂ ਨੇ 23 ਸਤੰਬਰ ਤੋਂ 48 ਘੰਟੇ ਲਈ ਯਾਨੀ 26 ਸਤੰਬਰ ਤੱਕ ਰੇਲ ਰੋਕੋ ਅੰਦੋਲਨ ਰੱਖਣ ਦਾ ਐਲਾਨ ਕੀਤਾ ਸੀ। ਕਿਸਾਨਾਂ ਦੇ ਇਸ ਅੰਦੋਲਨ ਕਾਰਨ ਪੰਜਾਬ ਵਿੱਚੋਂ ਲੰਘਣ ਵਾਲੀਆਂ 14 ਟ੍ਰੇਨਾਂ ਰੱਦ ਕੀਤੀਆਂ ਗਈਆਂ ਹਨ। ਸੂਬੇ ਭਰ ਵਿਚ ਵੱਖ -ਵੱਖ ਥਾਈਂ ਬੰਦ ਦੇ ਸਮਰਥਨ ਅਤੇ ਖੇਤੀ ਬਿੱਲਾਂ ਦੇ ਖਿਲਾਫ਼ ਪ੍ਰਦਰਸ਼ਨ ਹੋ ਰਹੇ ਹਨ।

-PTCNews

Related Post