ਮਿਨੀ ਮਾਊਸ ਨੂੰ ਆਵਾਜ਼ ਦੇਣ ਵਾਲੀ ਰੂਸੀ ਟੇਲਰ ਦਾ ਹੋਇਆ ਦੇਹਾਂਤ

By  Jashan A July 29th 2019 03:49 PM

ਮਿਨੀ ਮਾਊਸ ਨੂੰ ਆਵਾਜ਼ ਦੇਣ ਵਾਲੀ ਰੂਸੀ ਟੇਲਰ ਦਾ ਹੋਇਆ ਦੇਹਾਂਤ,ਕੈਲੀਫੋਰਨੀਆ: ਮਿਨੀ ਮਾਊਸ ਨੂੰ ਪਿਆਰੀ ਆਵਾਜ਼ ਦੇਣ ਵਾਲੀ ਫੇਮਸ ਵਾਇਸ ਐਕਟਰ ਰੂਸੀ ਟੇਲਰ ਦਾ ਦੇਹਾਂਤ ਹੋ ਗਿਆ। 75 ਸਾਲ ਦੀ ਉਮਰ 'ਚ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ। ਵਾਲਟ ਡਿਜ਼ਨੀ ਕੰਪਨੀ ਦੇ ਸੀਈਓ ਬਾਬ ਈਗਰ ਨੇ ਟਵਿਟਰ 'ਤੇ ਇਸ ਦੁਖਦ ਖਬਰ ਦੀ ਜਾਣਕਾਰੀ ਦਿੱਤੀ।

ਬਾਬ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਰੂਸੀ ਟੇਲਰ ਦੇ ਦਿਹਾਂਤ ਦੇ ਨਾਲ ਹੀ ਮਿਨੀ ਮਾਊਸ ਨੇ ਆਪਣੀ ਆਵਾਜ਼ ਗੁਆ ਦਿੱਤੀ ਹੈ। ਮਿਨੀ ਤੇ ਰੂਸੀ ਨੇ 30 ਤੋਂ ਵਧੇਰੇ ਸਾਲਾਂ ਤੱਕ ਦੁਨੀਆਭਰ ਦੇ ਲੋਕਾਂ ਦਾ ਮਨੋਰੰਜਨ ਕੀਤਾ।

https://twitter.com/WaltDisneyCo/status/1155242382784266241?s=20

ਹੋਰ ਪੜ੍ਹੋ:ਪਟਿਆਲਾ-ਸਰਹਿੰਦ ਰੋਡ 'ਤੇ ਬੱਸ ਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ, ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਰੂਸੀ ਨੂੰ ਡਿਜ਼ਨੀ ਦੀ ਲੈਜੈਂਡ ਵੀ ਕਿਹਾ ਜਾਂਦਾ ਹੈ। ਰੂਸੀ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ ਤੇ ਉਸ ਦੇ ਪਰਿਵਾਰ-ਦੋਸਤਾਂ ਨਾਲ ਗਹਿਰੀ ਹਮਦਰਦੀ ਹੈ।ਰੂਸੀ ਨੇ ਕਰੀਬ ਚਾਰ ਦਹਾਕਿਆਂ ਤੱਕ ਵਾਇਸ ਐਕਟਰ ਦੇ ਤੌਰ 'ਤੇ ਕੰਮ ਕੀਤਾ।

-PTC News

Related Post