ਮੋਰਿੰਡਾ ਦੇ ਪਿੰਡ ਗੜਾਗਾਂ ਨੇੜੇ ਵਾਪਰਿਆ ਦਰਦਨਾਕ ਹਾਦਸਾ, ਅਕਾਲੀ ਆਗੂ ਮੇਜਰ ਹਰਜੀਤ ਸਿੰਘ ਕੰਗ ਸਮੇਤ 4 ਦੀ ਮੌਤ

By  Jashan A May 6th 2019 10:10 AM -- Updated: May 6th 2019 10:15 AM

ਮੋਰਿੰਡਾ ਦੇ ਪਿੰਡ ਗੜਾਗਾਂ ਨੇੜੇ ਵਾਪਰਿਆ ਦਰਦਨਾਕ ਹਾਦਸਾ, ਅਕਾਲੀ ਆਗੂ ਮੇਜਰ ਹਰਜੀਤ ਸਿੰਘ ਕੰਗ ਸਮੇਤ 4 ਦੀ ਮੌਤ,ਮੋਰਿੰਡਾ: ਮੋਰਿੰਡਾ ਦੇ ਪਿੰਡ ਗੜਾਗਾਂ ਨੇੜੇ ਵਾਪਰੇ ਇਕ ਹਾਦਸੇ ਵਿਚ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਮੋਰਿੰਡਾ ਦੇ ਪ੍ਰਧਾਨ ਮੇਜਰ ਹਰਜੀਤ ਸਿੰਘ ਕੰਗ, ਪਤਨੀ ਕੁਲਦੀਪ ਕੌਰ ਕੰਗ ਪ੍ਰਧਾਨ ਇਸਤਰੀ ਅਕਾਲੀ ਦਲ ਸ਼ਹਿਰੀ ਮੋਰਿੰਡਾ ਸਮੇਤ ਉਨ੍ਹਾਂ ਦੀ ਨੂੰਹ ਅਤੇ ਪੋਤਰੀ ਦੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।

death ਮੋਰਿੰਡਾ ਦੇ ਪਿੰਡ ਗੜਾਗਾਂ ਨੇੜੇ ਵਾਪਰਿਆ ਦਰਦਨਾਕ ਹਾਦਸਾ, ਅਕਾਲੀ ਆਗੂ ਤੇ ਪਤਨੀ ਸਮੇਤ 4 ਦੀ ਮੌਤ

ਹੋਰ ਪੜ੍ਹੋ:ਬਟਾਲਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਮਾਂ-ਧੀ ਦੀ ਮੌਤ

ਮਿਲੀ ਜਾਣਕਾਰੀ ਮੁਤਾਬਕ ਹਰਜੀਤ ਸਿੰਘ ਕੰਗ ਆਪਣੇ ਪਰਿਵਾਰ ਸਮੇਤ ਆਪਣੇ ਪਿੰਡ ਜਾ ਰਹੇ ਸਨ, ਜਿਸ ਦੌਰਾਨ ਉਹਨਾਂ ਦੀ ਗੱਡੀ ਪਿੰਡ ਗੜਾਗਾਂ ਨੇੜੇ ਡੂੰਘੇ ਖਤਾਨਾ ਵਿਚ ਖੜੇ ਪਾਣੀ 'ਚ ਜਾ ਡਿੱਗੀ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ।

death ਮੋਰਿੰਡਾ ਦੇ ਪਿੰਡ ਗੜਾਗਾਂ ਨੇੜੇ ਵਾਪਰਿਆ ਦਰਦਨਾਕ ਹਾਦਸਾ, ਅਕਾਲੀ ਆਗੂ ਤੇ ਪਤਨੀ ਸਮੇਤ 4 ਦੀ ਮੌਤ

ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ।

ਹੋਰ ਪੜ੍ਹੋ:ਮੋਗਾ ਦੇ ਪਿੰਡ ਮਾਛੀਕੇ ‘ਚ ਕਾਂਗਰਸ ਉਮੀਦਵਾਰ ਨੇ ਕੀਤੀ ਧੱਕੇਸ਼ਾਹੀ ,ਬਾਹਰੋਂ ਗੁੰਡੇ ਲਿਆ ਕੇ ਕੀਤੀ ਗੁੰਡਾਗਰਦੀ

death ਮੋਰਿੰਡਾ ਦੇ ਪਿੰਡ ਗੜਾਗਾਂ ਨੇੜੇ ਵਾਪਰਿਆ ਦਰਦਨਾਕ ਹਾਦਸਾ, ਅਕਾਲੀ ਆਗੂ ਤੇ ਪਤਨੀ ਸਮੇਤ 4 ਦੀ ਮੌਤ

ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

Related Post