ਸੁਹਾਗਣ ਨੇ ਪਤੀ ਦੀ ਲੰਬੀ ਉਮਰ ਲਈ ਰੱਖਿਆ ਸੀ ਕਰਵਾ ਚੌਥ ਦਾ ਵਰਤ , ਇੰਝ ਹੋਈ ਮੌਤ
ਸੁਹਾਗਣ ਨੇ ਪਤੀ ਦੀ ਲੰਬੀ ਉਮਰ ਲਈ ਰੱਖਿਆ ਸੀ ਕਰਵਾ ਚੌਥ ਦਾ ਵਰਤ , ਇੰਝ ਹੋਈ ਮੌਤ:ਨਾਭਾ : ਪਤੀ ਦੀ ਲੰਬੀ ਉਮਰ ਲਈ ਸਦੀਆਂ ਤੋਂ ਮਨਾਇਆ ਜਾ ਰਿਹਾ ਤਿਉਹਾਰ 'ਕਰਵਾ ਚੌਥ' ਇਸ ਦੌਰ 'ਚ ਵੀ ਫਿੱਕਾ ਨਹੀਂ ਪਿਆ ਹੈ। ਅੱਜ ਸੁਹਾਗਣ ਔਰਤਾਂ ਨੇ ਪਤੀ ਦੀ ਲੰਬੀ ਉਮਰ ਲਈ ਸ਼ਰਧਾ ਅਤੇ ਵਿਸ਼ਵਾਸ ਨਾਲ ਕਰਵਾ ਚੌਥ ਦਾ ਵਰਤ ਰੱਖਿਆ ਹੈ। ਕਰਵਾ ਚੌਥ ਦਾ ਵਰਤ ਅੱਜ ਨਾਭਾ ਵਿਖੇ ਇਕ ਸੁਹਾਗਣ ਦੀ ਮੌਤ ਦਾ ਕਾਰਨ ਬਣ ਗਿਆ ਹੈ। [caption id="attachment_350514" align="aligncenter"] ਸੁਹਾਗਣ ਨੇ ਪਤੀ ਦੀ ਲੰਬੀ ਉਮਰ ਲਈ ਰੱਖਿਆ ਸੀ ਕਰਵਾ ਚੌਥ ਦਾ ਵਰਤ , ਇੰਝ ਹੋਈ ਹੋਈ ਮੌਤ[/caption] ਇਸ ਦੌਰਾਨ ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਣ ਜਾ ਰਹੀ ਇੱਕ ਔਰਤ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਰੇਖਾ ਮਿੱਤਲ ਵਾਸੀ ਬਸੰਤਪੁਰ ਕਾਲੋਨੀ ,ਨਾਭਾ ਵਜੋਂ ਹੋਈ ਹੈ ,ਜੋ ਸਿੱਖਿਆ ਵਿਭਾਗ 'ਚ ਬਤੌਰ ਅਧਿਆਪਕਾ ਵਜੋਂ ਸੇਵਾਵਾਂ ਨਿਭਾਅ ਰਹੀ ਸੀ। [caption id="attachment_350515" align="aligncenter"] ਸੁਹਾਗਣ ਨੇ ਪਤੀ ਦੀ ਲੰਬੀ ਉਮਰ ਲਈ ਰੱਖਿਆ ਸੀ ਕਰਵਾ ਚੌਥ ਦਾ ਵਰਤ , ਇੰਝ ਹੋਈ ਹੋਈ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਉਹ ਸਵੇਰੇ ਹੱਥਾਂ 'ਤੇ ਮਹਿੰਦੀ ਲਗਾ ਕੇ ਕਰਵਾ ਚੌਥ ਦੇ ਵਰਤ ਲਈ ਸਰਗੀ ਖਾਣ ਦੀ ਤਿਆਰੀ ਕਰ ਸੀ। ਉਸ ਦੀ ਅਚਾਨਕ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕਾ ਆਪਣੇ ਪਿੱਛੇ ਪਤੀ, 12 ਸਾਲ ਦੇ ਬੇਟੇ ਅਤੇ 16 ਸਾਲ ਦੀ ਬੇਟੀ ਨੂੰ ਛੱਡ ਗਈ ਹੈ। -PTCNews