Nayyara Noor Death: 71 ਸਾਲ ਦੀ ਉਮਰ 'ਚ ਮਸ਼ਹੂਰ ਪਾਕਿਸਤਾਨੀ ਗਾਇਕਾ 'Nayyara Noor' ਦਾ ਹੋਇਆ ਦੇਹਾਂਤ

By  Riya Bawa August 22nd 2022 10:17 AM -- Updated: August 22nd 2022 10:23 AM

Nayyara Noor Death: ਪਾਕਿਸਤਾਨੀ ਗਾਇਕਾ Nayyara Noor ਦੇ ਪ੍ਰਸ਼ੰਸਕਾਂ ਲਈ ਇੱਕ ਦੁਖਦਾਈ ਖ਼ਬਰ ਆਈ ਹੈ। Nayyara Noor ਦਾ ਦੇਹਾਂਤ ਹੋ ਗਿਆ ਹੈ। 71 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਨਈਆਰਾ ਦੇ ਪ੍ਰਸ਼ੰਸਕ ਪਾਕਿਸਤਾਨ ਵਿੱਚ ਹੀ ਨਹੀਂ ਸਗੋਂ ਭਾਰਤ ਸਮੇਤ ਪੂਰੇ ਦੱਖਣੀ ਏਸ਼ੀਆ ਵਿੱਚ ਮੌਜੂਦ ਹਨ। ਨਈਆਰਾ ਦੇ ਦੇਹਾਂਤ ਦੀ ਖਬਰ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਦੌੜ ਗਈ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਜਾਰੀ ਹੈ। Nayyara Noor Death ਪ੍ਰਸਿੱਧ ਗਾਇਕਾ ਨਈਆਰਾ ਨੂਰ ਦਾ ਜਨਮ 1950 ਵਿੱਚ ਗੁਹਾਟੀ, ਅਸਾਮ, ਭਾਰਤ ਵਿੱਚ ਹੋਇਆ ਸੀ। Nayyara Noor ਦੇ ਪਿਤਾ ਇੱਕ ਵਪਾਰੀ ਸਨ। ਨੂਰ ਦੇ ਪਿਤਾ ਪਰਿਵਾਰ ਸਮੇਤ ਅੰਮ੍ਰਿਤਸਰ ਤੋਂ ਆਏ ਸਨ ਅਤੇ ਆਪਣਾ ਕਾਰੋਬਾਰ ਵਧਾਉਣ ਲਈ ਆਸਾਮ ਆ ਕੇ ਵਸ ਗਏ ਸਨ। ਇਸ ਤੋਂ ਇਲਾਵਾ ਨੂਰ ਦੇ ਪਿਤਾ ਵੀ ‘ਆਲ ਇੰਡੀਆ ਮੁਸਲਿਮ ਲੀਗ’ ਦੇ ਸਰਗਰਮ ਮੈਂਬਰਾਂ ਵਿੱਚੋਂ ਇੱਕ ਸਨ। ਇਸ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਨੇ 1947 ਦੀ ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਦੇ ਅਸਾਮ ਦੌਰੇ ਦੀ ਮੇਜ਼ਬਾਨੀ ਕੀਤੀ ਸੀ। Nayyara Noor Death ਇਹ ਵੀ ਪੜ੍ਹੋ: ਕਾਰ ਚਾਲਕ ਅਤੇ ਕੈਂਟਰ ਵਿਚਾਲੇ ਹੋਈ ਭਿਆਨਕ ਟੱਕਰ, ਪਰਿਵਾਰ ਦੇ ਤਿੰਨ ਮੈਂਬਰਾਂ ਦੀ ਹੋਈ ਮੌਤ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ, ਨਈਆਰਾ ਆਪਣੇ ਭੈਣ-ਭਰਾ ਅਤੇ ਮਾਂ ਨਾਲ ਲਾਹੌਰ, ਪਾਕਿਸਤਾਨ ਚਲੀ ਗਈ, ਹਾਲਾਂਕਿ ਨੂਰ ਦੇ ਪਿਤਾ ਜਾਇਦਾਦ ਕਾਰਨ 1993 ਤੱਕ ਭਾਰਤ ਵਿੱਚ ਰਹੇ। ਨੂਰ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਕ ਸੀ। ਸ਼ੁਰੂ ਤੋਂ ਹੀ ਨੂਰ ਨੂੰ ਭਜਨ ਗਾਇਕਾ ਕਾਨਨ ਦੇਵੀ ਅਤੇ ਗ਼ਜ਼ਲ ਗਾਇਕਾ ਬੇਗਮ ਅਖ਼ਤਰ ਦੇ ਗੀਤ ਪਸੰਦ ਸਨ ਪਰ ਨੂਰ ਨੇ ਗਾਇਕੀ ਦੀ ਕੋਈ ਰਸਮੀ ਸਿਖਲਾਈ ਨਹੀਂ ਲਈ। ਕਿਹਾ ਜਾਂਦਾ ਹੈ ਕਿ ਗਾਇਕੀ ਦੀ ਦੁਨੀਆ ਵਿੱਚ ਉਨ੍ਹਾਂ ਦਾ ਕਦਮ ਮਹਿਜ਼ ਇਤਫ਼ਾਕ ਸੀ। Nayyara Noor Death -PTC News

Related Post