ਉਧਾਰੀ ਦੇ ਲੱਖਾਂ ਰੁਪਏ ਵਾਪਿਸ ਮੰਗਣ 'ਤੇ ਕੀਤੀ ਕੁੱਟਮਾਰ ਅਤੇ ਦਿੱਤੀ ਜਾਨੋ ਮਾਰਨ ਦੀ ਧਮਕੀ

By  Jagroop Kaur October 18th 2020 02:29 PM -- Updated: October 18th 2020 02:32 PM

ਨਾਭਾ : ਕਹਿੰਦੇ ਨੇ ਤੁਹਾਡਾ ਕਿਸੇ ਰਿਸ਼ਤੇ ਨੂੰ ਨਿਭਾਉਣ ਦਾ ਮੰਨ ਨਾ ਹੋਵੇ ਤਾਂ ਕੁਝ ਅਜਿਹਾ ਕਰੋ ਕਿ ਅਗਲਾ ਆਪ ਹੀ ਤੁਹਾਡੇ ਤੋਂ ਪਰੀ ਹੋ ਜਾਵੇ, ਅਤੇ ਇਸ ਵਿਚ ਸਭ ਤੋਂ ਪਹਿਲਾਂ ਨਾਮ ਤਾਂ ਪੈਸੇ ਦੇ ਲੈਣ ਦੇਨ ਦਾ ਹੀ ਅੱਗੇ ਆਉਂਦਾ ਹੈ , ਅਜਿਹੇ ਚ ਕਲਯੁਗੀ ਸੰਸਾਰ ’ਚ ਉਧਾਰ ਦੇਣਾ ਵੀ ਗੁਨਾਹ ਹੋ ਗਿਆ ਹੈ। ਉਧਾਰੀ ਅਤੇ ਗੱਦਾਰੀ ਦਾ ਅਜਿਹਾ ਹੀ ਇਕ ਮਾਮਲਾ ਸ੍ਹਾਮਣੇ ਆਇਆ ਹੈ ਨਾਭਾ ਤੋਂ , ਜਿਥੇ ਇਕ ਪਰਿਵਾਰ ਵਲੋਂ ਪਸ਼ੂ ਖਰੀਦਣ ਲਈ 45 ਲੱਖ ਰੁਪਏ ਕਰਜ਼ਾ ਲਿਆ ਗਿਆ।ਹੱਥ 'ਤੇ ਬਣਾਇਆ ਹੋਇਆ ਸੀ 786 ਦਾ ਟੈਟੂ, ਨੌਜਵਾਨ ਨਾਲ ਕੀਤੀ ਗਈ ਕੁੱਟਮਾਰ, ਵੱਢਿਆ ਹੱਥ!ਪਰ ਜਦੋਂ ਉਹੀ ਕਰਜ਼ ਦੀ ਰਾਸ਼ੀ ਵਾਪਸ ਮੰਗੀ ਗਈ ਤਾਂ ਤਾਂ ਕੁੱਟਮਾਰ ਕੀਤੀ ਗਈ। ਇਸ ਘਟਨਾ ਤੋਂ ਬਾਅਦ ਮਾਮਲਾ ਥਾਣੇ ਤੱਕ ਪਹੁੰਚ ਗਿਆ ਹੈ। ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਬਾਂਸਾ ਸਟਰੀਟ ਦੇ ਰਾਜ ਕੁਮਾਰ ਨੇ ਦੱਸਿਆ ਕਿ ਹਾਕਮ ਸਿੰਘ ਤੇ ਨਛੱਤਰ ਸਿੰਘ ਦੋਵੇਂ ਭਰਾਵਾਂ ਨੇ ਪਸ਼ੂ ਖਰੀਦਣ ਲਈ 45 ਲੱਖ ਰੁਪਏ ਉਧਾਰ ਲਏ ਸਨ। ਪਰ ਹੁਣ ਵਾਰ-ਵਾਰ ਮੰਗਣ ’ਤੇ ਨਾ ਹੀ ਰਾਸ਼ੀ ਵਾਪਸ ਕੀਤੀ ਜਾ ਰਹੀ ਹੈ ਅਤੇ ਨਾ ਹੀ ਕੋਈ ਸਪੱਸ਼ਟ ਜਵਾਬ ਦਿੱਤਾ ਜਾ ਰਿਹਾ ਹੈ। ਜਿਸ ਤੋਂ ਉਨ੍ਹਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਕੁੱਟਮਾਰ ਕਰਨ ਤੋਂ ਬਾਅਦ ਹੁਣ ਉਨ੍ਹਾਂਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂਜਾ ਰਹੀਆਂ ਹਨ ।

ਪਰਿਵਾਰ ਦੀ ਕੁੱਟਮਾਰ ਮਗਰੋਂ ਨਕਦੀ ਤੇ ਗਹਿਣੇ ਲੁੱਟੇ : Punjabi Tribuneਕੋਤਵਾਲੀ ਪੁਲਸ ਨੇ ਦੋਵੇਂ ਭਰਾਵਾਂ ਹਾਕਮ ਸਿੰਘ ਤੇ ਨਛੱਤਰ ਸਿੰਘ ਅਤੇ ਪਰਿਵਾਰ ਖਿਲਾਫ ਧਮਕੀਆਂ ਦੇਣ ਅਤੇ ਠੱਗੀ ਸਬੰਧੀ ਧਾਰਾ 406, 420, 120 ਬੀ, 323, 506 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ। ਹੁਣ ਜਲਦ ਹੀ ਪੁਲਿਸ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਜਾ ਰਿਹਾ ਹੈ ਪਰ ਇਸ ਪਰਿਵਾਰ ਨੂੰ ਪੈਸੇ ਤੇ ਇਨਸਾਫ ਕਦ ਮਿਲਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ। ਪਰ ਪੈਸਿਆਂ ਪਿੱਛੇ ਜਿੰਨਾ ਲੋਕਾਂ ਦੇ ਜ਼ਮੀਰ ਮਰ ਜਾਂਦੇ ਹਨ ਉਹਨਾਂ ਲੋਕਾਂ ਨੂੰ ਸਹੀ ਰਾਹ 'ਤੇ ਆਉਣ ਦੀ ਲੋੜ ਹੈ।

Related Post