1984 ਸਿੱਖ ਕਤਲੇਆਮ ਮਾਮਲੇ 'ਚ ਅਦਾਲਤ ਨੇ ਦੋਵਾਂ ਦੋਸ਼ੀਆਂ ਬਾਰੇ ਸਜ਼ਾ ਦਾ ਫੈਸਲਾ 20 ਨਵੰਬਰ ਤੱਕ ਰਾਖਵਾਂ ਰੱਖਿਆ

By  Jashan A November 15th 2018 04:07 PM -- Updated: November 15th 2018 04:13 PM

1984 ਸਿੱਖ ਕਤਲੇਆਮ ਮਾਮਲੇ 'ਚ ਦੋਨਾਂ ਦੋਸ਼ੀਆਂ ਬਾਰੇ ਸਜ਼ਾ ਦਾ ਫੈਸਲਾ 20 ਨਵੰਬਰ ਤੱਕ ਰਾਖਵਾਂ ਰੱਖਿਆ: ਨਵੀਂ ਦਿੱਲੀ: ਬੀਤੇ ਦਿਨ 1984 ਸਿੱਖ ਕਤਲੇਆਮ ਮਾਮਲੇ ਵਿੱਚ ਪਟਿਆਲਾ ਹਾਉਸ ਕੋਰਟ ਨੇ 2 ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ।ਜਿਸ ਦੌਰਾਨ ਅੱਜ ਕੋਰਟ ਨੇ ਮਾਮਲੇ ਦੀ ਸੁਣਵਾਈ ਨੂੰ ਅੱਗੇ ਵਧਾਉਂਦਿਆ ਸਜ਼ਾ ਨੂੰ ਰਾਖਵਾਂ ਰੱਖਿਆ ਹੈਦੇ ਮਾਮਲੇ 'ਚ ਕੋਰਟ ਨੇ ਮਾਮਲੇ ਦੀ ਸੁਣਵਾਈ ਨੂੰ ਅੱਗੇ ਵਧਾ ਦਿੱਤਾ ਹੈ, ਜੋਕਿ ਹੁਣ ਇਹ ਸੁਣਵਾਈ 20 ਨਵੰਬਰ ਨੂੰ ਹੋਵੇਗੀ।

ਹੋਰ ਪੜ੍ਹੋ:ਗੋਧਰਾ ਰੇਲ ਅਗਨੀਕਾਂਡ ਮਾਮਲਾ :ਅਦਾਲਤ ਨੇ ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਦੱਸਣਯੋਗ ਹੈ ਕਿ ਕੋਰਟ ਨੇ 1984 ਸਿੱਖ ਕਤਲੇਆਮ ਮਾਮਲੇ ਦੇ ਮੁੱਖ ਦੋਸ਼ੀ ਨਰੇਸ਼ ਸੇਹਰਾਵਤ ਅਤੇ ਯਸ਼ਪਾਲ ਸਿੰਘ ਉੱਤੇ ਅਪਰਾਧਿਕ ਸਾਜਿਸ਼ ਰਚਣ, ਦੰਗੇ ਕਰਨ,ਜਾਨੋਂ ਮਾਰਨ ਦੀ ਕੋਸ਼ਿਸ਼, ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਜਿਸ ਦੌਰਾਨ ਕੋਰਟ ਨੇ ਅੱਜ ਆਪਣਾ ਫੈਸਲਾ ਸਣਾਉਂਦੇ ਹੋਏ ਮਾਮਲੇ ਦੀ ਸੁਣਵਾਈ ਅੱਗੇ ਵਧਾ ਦਿੱਤੀ ਹੈ।

—PTC News

Related Post