Ludhiana Central Jail : ਲੁਧਿਆਣਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਮੇਤ 2 ਹਵਾਲਾਤੀ ਗ੍ਰਿਫ਼ਤਾਰ, ਜਾਣੋ ਕਿਵੇਂ ਹੋਇਆ ਨਸ਼ੇ ਦਾ ਖੁਲਾਸਾ ?
Ludhiana News : ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਡੀਐਸਪੀ ਸੁਰੱਖਿਆ ਜਗਜੀਤ ਸਿੰਘ ਨੇ ਅਚਾਨਕ ਤਲਾਸ਼ੀ ਲਈ। ਤਲਾਸ਼ੀ ਦੌਰਾਨ LED ਲਾਈਟ ਦੀ ਬਾਡੀ ਨਾਲ ਡਬਲ-ਟੇਪ ਲਗਾ ਕੇ ਚਿਪਕਾਇਆ ਗਿਆ ਨਸ਼ੀਲਾ ਪਦਾਰਥ ਅਤੇ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ।
Ludhiana News : ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਇੱਕ ਸਹਾਇਕ ਸੁਪਰਡੈਂਟ ਅਤੇ ਦੋ ਹਵਾਲਾਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ 'ਤੇ ਆਰੋਪ ਹੈ ਕਿ ਜੇਲ੍ਹ ਦੇ ਅੰਦਰ LED ਲਾਈਟ ਦੀ ਬਾਡੀ 'ਤੇ ਡਬਲ-ਟੇਪ ਲਗਾ ਕੇ ਨਸ਼ੀਲਾ ਪਦਾਰਥ ਛੁਪਾਇਆ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ ਸੀ , ਜਦੋਂ ਡੀਐਸਪੀ ਸੁਰੱਖਿਆ ਜਗਜੀਤ ਸਿੰਘ ਨੇ ਜੇਲ੍ਹ ਦਾ ਅਚਾਨਕ ਨਿਰੀਖਣ ਕੀਤਾ। ਜਾਂਚ ਦੌਰਾਨ LED ਕੋਲੋਂ ਨਸ਼ੇ ਦੀ ਖੇਪ ਬਰਾਮਦ ਹੋਈ।
ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਡੀਐਸਪੀ ਸੁਰੱਖਿਆ ਜਗਜੀਤ ਸਿੰਘ ਨੇ ਅਚਾਨਕ ਤਲਾਸ਼ੀ ਲਈ। ਤਲਾਸ਼ੀ ਦੌਰਾਨ LED ਲਾਈਟ ਦੀ ਬਾਡੀ ਨਾਲ ਡਬਲ-ਟੇਪ ਲਗਾ ਕੇ ਚਿਪਕਾਇਆ ਗਿਆ ਨਸ਼ੀਲਾ ਪਦਾਰਥ ਅਤੇ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ।
ਤਲਾਸ਼ੀ ਦੌਰਾਨ ਪੁਲਿਸ ਨੇ 84 ਗ੍ਰਾਮ ਭੂਰੇ ਰੰਗ ਦੇ ਨਸ਼ੀਲਾ ਪਦਾਰਥ, 121 ਗ੍ਰਾਮ ਕਾਲੇ ਰੰਗ ਦਾ ਨਸ਼ੀਲਾ ਪਦਾਰਥ ਅਤੇ 10 ਮੋਬਾਈਲ ਫੋਨ ਬਰਾਮਦ ਕੀਤੇ।ਜਾਂਚ ਵਿੱਚ ਸਾਹਮਣੇ ਆਇਆ ਕਿ ਸਾਰਾ ਸਮਾਨ ਜੇਲ੍ਹ ਵਿੱਚ ਬੰਦ ਦੋ ਹਵਾਲਾਤੀਆਂ ਫਿਰੋਜ਼ੁਦੀਨ ਅਤੇ ਦੀਪਕ ਦਾ ਸੀ। ਦੋਵਾਂ ਨੇ ਜੇਲ੍ਹ ਦੇ ਨਿਯਮਾਂ ਦੀ ਉਲੰਘਣਾ ਕਰਨ ਦੀ ਸਾਜ਼ਿਸ਼ ਰਚੀ ਸੀ।
ਸਹਾਇਕ ਸੁਪਰਡੈਂਟ ਰਾਹੀਂ ਪਹੁੰਚਦਾ ਸੀ ਸਾਮਾਨ
ਗ੍ਰਿਫ਼ਤਾਰ ਸਹਾਇਕ ਸੁਪਰਡੈਂਟ ਰਾਹੀਂ ਸਾਮਾਨ ਜੇਲ੍ਹ ਵਿੱਚ ਪਹੁੰਚਾਇਆ ਗਿਆ ਸੀ। ਜੇਲ੍ਹ ਪ੍ਰਸ਼ਾਸਨ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਜੇਲ੍ਹ ਦੀ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।