Ajnala News : ਸਕੂਲੀ ਵੈਨ ਦੀ ਟੱਕਰ ਚ ਬੱਚੀ ਸਮੇਤ 3 ਲੋਕਾਂ ਦੀ ਮੌਤ, ਗੁੱਸੇ ਚ ਆਏ ਪਰਿਵਾਰਕ ਮੈਂਬਰਾਂ ਨੇ ਭੰਨੀ ਵੈਨ

Ajnala News : ਅਜਨਾਲਾ ਨੇੜੇ ਪਿੰਡ ਪੂੰਗਾ ਵਿਖੇ ਇੱਕ ਸਕੂਲ ਵੈਨ ਵੱਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਮੋਟਰਸਾਈਕਲ ਤੇ ਸਵਾਰ ਉਹ ਵਿਅਕਤੀ ਉਸ ਦੀ ਮਾਂ ਅਤੇ ਤਿੰਨ ਸਾਲਾ ਭਤੀਜੀ ਦੀ ਮੌਤ ਹੋ ਗਈ, ਜਦਕਿ ਇਕ ਹੋਰ ਮਹਿਲਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।

By  KRISHAN KUMAR SHARMA July 29th 2024 04:31 PM -- Updated: July 29th 2024 04:33 PM

Ajnala News : ਅਜਨਾਲਾ ਨੇੜੇ ਪਿੰਡ ਪੂੰਗਾ ਵਿਖੇ ਇੱਕ ਸਕੂਲ ਵੈਨ ਵੱਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਮੋਟਰਸਾਈਕਲ ਤੇ ਸਵਾਰ ਉਹ ਵਿਅਕਤੀ ਉਸ ਦੀ ਮਾਂ ਅਤੇ ਤਿੰਨ ਸਾਲਾ ਭਤੀਜੀ ਦੀ ਮੌਤ ਹੋ ਗਈ, ਜਦਕਿ ਇਕ ਹੋਰ ਮਹਿਲਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਇਸ ਮੌਕੇ ਮ੍ਰਿਤਕਾਂ ਦੇ ਗੁੱਸੇ ਵਿੱਚ ਆਏ ਪਰਿਵਾਰਿਕ ਮੈਂਬਰਾਂ ਵੱਲੋਂ ਸਕੂਲ ਵੈਨ ਦੀ ਭੰਨਤੋੜ ਕੀਤੀ ਗਈ, ਜਿਸ ਦੌਰਾਨ ਮੌਕੇ 'ਤੇ ਮੌਜੂਦ ਪੁਲਿਸ ਵੱਲੋਂ ਉਨ੍ਹਾਂ ਨੂੰ ਸ਼ਾਂਤ ਕਰਵਾਇਆ ਗਿਆ।

ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰ ਯੂਸਫ ਨੇ ਦੱਸਿਆ ਉਸ ਦੀ ਕੁਝ ਚਿਰ ਪਹਿਲਾਂ ਮੰਗਣੀ ਹੋਈ ਹੈ ਅਤੇ ਇਹ ਸਾਰੇ ਹੀ ਉਸ ਦੇ ਸਹੁਰੇ ਘਰ ਮੋਤਲੇ ਸਾਉਣ ਦਾ ਸਾਵਾਂ ਲੈ ਕੇ ਜਾ ਰਹੇ ਸੀ, ਜਿਸ ਦੌਰਾਨ ਅਚਾਨਕ ਸਕੂਲ ਵੈਨ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ। ਨਤੀਜੇ ਵੱਜੋਂ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਰੂਪ ਵਿੱਚ ਜਖਮੀ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਕਿ ਪੁਲਿਸ ਵੱਲੋਂ ਜਲਦ ਤੋਂ ਜਲਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਥਾਣਾ ਅਜਨਾਲਾ ਦੇ ਐਸਐਚਓ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਅਜਨਾਲਾ ਦੇ ਪਿੰਡ ਬੂੰਗਾ ਨੇੜੇ ਮੋਟਰਸਾਈਕਲ ਸਵਾਰ ਜਾ ਰਹੇ ਸੀ, ਜਿਨਾਂ ਨੂੰ ਬੱਸ ਵੱਲੋਂ ਟੱਕਰ ਮਾਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਬੱਚੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਹੈ, ਜਿਸ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ।

Related Post