Patiala News : ਪਟਿਆਲਾ ਚ ਡੇਂਗੂ ਦਾ ਕਹਿਰ ਜਾਰੀ , ਜ਼ਿਲ੍ਹੇ ਚ ਡੇਂਗੂ ਦੇ 426 ਕੇਸ ਆਏ ਸਾਹਮਣੇ ,ਨਾਭਾ ਬਣਿਆ ਡੇਂਗੂ ਦਾ ਗੜ੍ਹ
Patiala News : ਪਟਿਆਲਾ ਵਿੱਚ ਪਿਛਲੇ ਕਈ ਦਿਨਾਂ ਤੋਂ ਡੇਂਗੂ ਦੇ ਕੇਸਾਂ ਵਿੱਚ ਵਾਧਾ ਵੇਖਿਆ ਜਾ ਰਿਹਾ ਹੈ। ਉੱਥੇ ਹੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚੋਂ ਸਭ ਤੋਂ ਜ਼ਿਆਦਾ ਕੇਸ ਇਸ ਵਕਤ ਪਟਿਆਲਾ ਵਿੱਚ ਹੀ ਦਰਜ ਕੀਤੇ ਗਏ ਹਨ। ਪਟਿਆਲਾ ਵਿੱਚ 426 ਦਾ ਆਂਕੜਾ ਡੇਂਗੂ ਦੇ ਕੇਸਾਂ ਵਿੱਚ ਸਾਹਮਣੇ ਆਇਆ ਹੈ,ਜਦਕਿ 2024 ਵਿੱਚ ਇਹੀ ਆਂਕੜਾ ਤਕਰੀਬਨ 156 ਦੇ ਕਰੀਬ ਸੀ।

ਉੱਥੇ ਹੀ, ਜਦੋਂ ਇਸ ਬਾਰੇ ਨੋਡਲ ਅਫਸਰ ਡਾ. ਸੁਮਿਤ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਨਾਲੋਂ ਇਸ ਵਾਰ ਸਾਡੀ ਟੈਸਟਿੰਗ ਦੀ ਗਤੀ ਤੇਜ਼ ਹੈ, ਜਿਸ ਕਰਕੇ ਵੱਧ ਕੇਸ ਸਾਹਮਣੇ ਆ ਰਹੇ ਹਨ। 2025 ਵਿੱਚ ਕੁੱਲ 5011 ਟੈਸਟਾਂ ਘਰਾਂ ਵਿੱਚ ਜਾ ਕੇ ਕੀਤੀਆਂ ਗਈਆਂ,ਜਦਕਿ 2024 ਵਿੱਚ ਇਹ ਗਿਣਤੀ ਸਿਰਫ਼ 1538 ਟੈਸਟਾਂ ਦੀ ਸੀ।
ਡਾ. ਸੁਮਿਤ ਨੇ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਨਾਭਾ ਹੈ,ਜਿੱਥੇ ਤਕਰੀਬਨ 148 ਕੇਸ ਸਾਹਮਣੇ ਆਏ ਹਨ। ਉੱਥੇ ਹੀ ਰਾਜਪੁਰਾ ਵਿੱਚ 5 ਕੇਸ, ਸਮਾਣਾ ਵਿੱਚ 14 ਕੇਸ ਅਤੇ ਅਰਬਨ ਪਟਿਆਲਾ ਵਿੱਚ 98 ਕੇਸ ਦਰਜ ਕੀਤੇ ਗਏ ਹਨ। ਇਸ ਡੇਂਗੂ ਦੀ ਚਪੇਟ ਵਿੱਚ ਆਏ ਮਰੀਜ਼ਾਂ ਵਿੱਚ 202 ਪੁਰਸ਼ ਅਤੇ 224 ਮਹਿਲਾਵਾਂ ਸ਼ਾਮਲ ਹਨ।
ਇਹ ਦੱਸਣਯੋਗ ਹੈ ਕਿ ਡੇਂਗੂ ਦੇ ਵੱਧਣ ਦਾ ਮੁੱਖ ਕਾਰਨ ਗੰਦਗੀ ਅਤੇ ਖੜ੍ਹਾ ਪਾਣੀ ਹੈ,ਜਿਸ ਨੂੰ ਲੈ ਕੇ ਨਗਰ ਨਿਗਮ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਸਮੇਂ-ਸਮੇਂ 'ਤੇ ਫੋਗਿੰਗ ਅਤੇ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖਣ। ਜੇਕਰ ਕਿਸੇ ਘਰ ਵਿੱਚ ਗੰਦਗੀ ਨਜ਼ਰ ਆਉਂਦੀ ਹੈ ਤਾਂ ਸਿਹਤ ਵਿਭਾਗ ਦੀਆਂ ਟੀਮਾਂ ਉੱਥੇ ਜਾ ਕੇ ਐਕਸ਼ਨ ਵੀ ਲੈ ਰਹੀਆਂ ਹਨ।