Sri Muktsar Sahib News : ਦੋ ਧਿਰਾਂ ਵਿਚਾਲੇ ਖ਼ੂਨੀ ਝੜਪ ,60 ਤੋਂ 70 ਹਥਿਆਰਬੰਦ ਬਦਮਾਸ਼ਾਂ ਨੇ ਕਰੀਬ 4 ਘਰਾਂ ਚ ਕੀਤੀ ਭੰਨਤੋੜ ,ਚਾਰ ਜ਼ਖਮੀ
Sri Muktsar Sahib News : ਬੀਤੀ ਦੇਰ ਰਾਤ ਸ੍ਰੀ ਮੁਕਤਸਰ ਸਾਹਿਬ ਦੇ ਗੋਨਿਆਣਾ ਰੋਡ ਸਫੈਦਿਆਂ ਵਾਲੀ ਬਸਤੀ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ। ਦੱਸ ਦਈਏ ਕਿ 60 ਤੋਂ 70 ਹਥਿਆਰਬੰਦ ਬਦਮਾਸ਼ਾਂ ਵੱਲੋਂ ਚਾਰ ਘਰਾਂ ਦੇ ਵਿੱਚ ਭੰਨਤੋੜ ਕੀਤੀ ਗਈ ਹੈ ਤੇ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਤੇ ਗਲੀਆਂ ਵਿੱਚ ਹਥਿਆਰ ਲਹਿਰਾ ਕੇ ਗਾਲਾਂ ਕੱਢੀਆਂ ਗਈਆਂ
Sri Muktsar Sahib News : ਬੀਤੀ ਦੇਰ ਰਾਤ ਸ੍ਰੀ ਮੁਕਤਸਰ ਸਾਹਿਬ ਦੇ ਗੋਨਿਆਣਾ ਰੋਡ ਸਫੈਦਿਆਂ ਵਾਲੀ ਬਸਤੀ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ। ਦੱਸ ਦਈਏ ਕਿ 60 ਤੋਂ 70 ਹਥਿਆਰਬੰਦ ਬਦਮਾਸ਼ਾਂ ਵੱਲੋਂ ਚਾਰ ਘਰਾਂ ਦੇ ਵਿੱਚ ਭੰਨਤੋੜ ਕੀਤੀ ਗਈ ਹੈ ਤੇ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਤੇ ਗਲੀਆਂ ਵਿੱਚ ਹਥਿਆਰ ਲਹਿਰਾ ਕੇ ਗਾਲਾਂ ਕੱਢੀਆਂ ਗਈਆਂ ਤੇ ਸੀਸੀਟੀਵੀ ਕੈਮਰੇ ਤੇ ਘਰਾਂ ਦੇ ਉੱਪਰ ਇੱਟਾਂ -ਰੋੜੇ ,ਤਲਵਾਰਾਂ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ।
ਜਾਣਕਾਰੀ ਅਨੁਸਾਰ ਦੋ ਧਿਰਾਂ ਵਿੱਚ ਮਾਮੂਲੀ ਲੜਾਈ ਹੋਈ ਸੀ, ਜੋ ਕਿ ਹੁਣ ਖ਼ੂਨੀ ਝੜਪ ਦੇ ਵਿੱਚ ਤਬਦੀਲ ਹੋ ਗਈ। ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਘਰ ਨਸ਼ੇ ਦਾ ਕੰਮ ਕਰਦਾ ਸੀ। ਜਦੋਂ ਪੁਲਿਸ ਉਸ ਨੂੰ ਫੜਨ ਗਈ ਤਾਂ ਉਹਨਾਂ ਦੇ ਲੜਕੇ ਦੇ ਵੱਲੋਂ ਕਿਸੇ ਦੇ ਘਰ ਛਾਲ ਮਾਰ ਦਿੱਤੀ ਤੇ ਉਥੋਂ ਫਰਾਰ ਹੋ ਗਿਆ। ਜਿਨਾਂ ਦੇ ਘਰ ਛਾਲ ਮਾਰੀ ਗਈ ,ਉਹਨਾਂ ਵੱਲੋਂ ਇਸ ਗੱਲ ਦਾ ਇਤਰਾਜ਼ ਜਤਾਇਆ ਗਿਆ। ਘਰ ਵਿੱਚ ਛਾਲ ਮਾਰਨ ਵਾਲੇ ਨੌਜਵਾਨ ਨੂੰ ਕੁੱਟਿਆ ਗਿਆ।
ਜਿਸ ਤੋਂ ਬਾਅਦ ਇਹ ਲੜਾਈ ਵੱਧ ਗਈ ਤੇ ਛਾਲ ਮਾਰਨ ਵਾਲੇ ਨੌਜਵਾਨ ਨੇ ਵੀ ਕੁਝ ਲੜਕੇ ਇਕੱਠੇ ਕਰ ਲਏ ਤੇ ਇਹ ਲੜਾਈ ਖੂਨੀ ਝੜਪ ਵਿੱਚ ਬਦਲ ਗਈ। ਜਿਸ ਤੋਂ ਬਾਅਦ 60 ਤੋਂ 70 ਦੇ ਕਰੀਬ ਹਥਿਆਰ ਬੰਦ ਨੌਜਵਾਨਾਂ ਨੇ ਕਈ ਘਰਾਂ ਦੀ ਭੰਨ ਤੋੜ ਕਰ ਦਿੱਤੀ ਤੇ ਕਰੀਬ ਚਾਰ ਵਿਅਕਤੀ ਜ਼ਖਮੀ ਹੋਏ ਹਨ ,ਜੋ ਕਿ ਹਸਪਤਾਲ ਦਾਖਲ ਹਨ। ਇਸ ਸਾਰੀ ਗੁੰਡਾਗਰਦੀ ਦੀਆਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਤੇ ਜਾਂਦੇ ਜਾਂਦੇ ਨੌਜਵਾਨਾਂ ਵੱਲੋਂ ਇੱਟਾਂ ਮਾਰ- ਮਾਰ ਕੇ ਕੈਮਰੇ ਵੀ ਭੰਨ ਦਿੱਤੇ।
ਉੱਥੇ ਹੀ ਇਸ ਮਾਮਲੇ ਦੇ ਸਬੰਧੀ ਜਦੋਂ ਬੱਸ ਅੱਡਾ ਚੌਂਕੀ ਦੇ ਇੰਚਾਰਜ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬੀਤੀ ਰਾਤ ਸਾਨੂੰ ਇਤਲਾਹ ਮਿਲੀ ਸੀ ਕਿ ਲੜਾਈ ਹੋਈ ਹੈ। ਜਿਸ ਤੋਂ ਬਾਅਦ ਅਸੀਂ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਫਿਲਹਾਲ ਲੜਾਈ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ਵਿੱਚ ਕਰੀਬ ਚਾਰ ਵਿਅਕਤੀ ਦਾਖਲ ਹੋਏ ਹਨ ,ਜਿਨਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸ੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ