7 Punjabi stranded in Tajikistan : ਰੋਜ਼ ਮਿਲਦੀਆਂ ਸੀ ਧਮਕੀਆਂ..., ਤਜ਼ਾਕਿਸਤਾਨ ਚ ਫਸੇ ਪੰਜਾਬੀਆਂ ਦੀ ਹੋਈ ਵਤਨ ਵਾਪਸੀ, ਸੁਣਾਈ ਹੱਡਬੀਤੀ

7 Punjabi stranded in Tajikistan : ਪੀੜਤ ਨੌਜਵਾਨਾਂ ਨੇ PTC News ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਤਜ਼ਾਕਿਸਤਾਨ ਡਰਾਈਵਰ ਦੇ ਤੌਰ 'ਤੇ ਗਏ ਸੀ ਪਰ ਉਥੇ ਸਾਨੂੰ ਧੱਕੇ ਨਾਲ ਮਕੈਨਿਕ ਦਾ ਕੰਮ ਕਰਾਇਆ ਜਾਣ ਲੱਗ ਪਿਆ।

By  KRISHAN KUMAR SHARMA October 27th 2025 06:17 PM -- Updated: October 27th 2025 06:30 PM

7 Punjabi stranded in Tajikistan :  ਰੂਪਨਗਰ ਦੇ ਸੱਤ ਪੰਜਾਬੀ ਜੋ ਤਾਜਿਕਿਸਤਾਨ 'ਚ ਫਸੇ ਹੋਏ ਸਨ, ਆਖ਼ਿਰਕਾਰ ਅੱਜ ਦਿੱਲੀ ਹਵਾਈ ਅੱਡੇ 'ਤੇ ਪਹੁੰਚ ਗਏ। ਪੀੜਤ ਨੌਜਵਾਨਾਂ ਨੇ PTC News ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਤਜ਼ਾਕਿਸਤਾਨ ਡਰਾਈਵਰ ਦੇ ਤੌਰ 'ਤੇ ਗਏ ਸੀ ਪਰ ਉਥੇ ਸਾਨੂੰ ਧੱਕੇ ਨਾਲ ਮਕੈਨਿਕ ਦਾ ਕੰਮ ਕਰਾਇਆ ਜਾਣ ਲੱਗ ਪਿਆ।

ਨੌਜਵਾਨਾਂ ਨੇ ਦੱਸਿਆ ਕਿ ਉਥੇ ਜੀਵਨ ਬਹੁਤ ਮੁਸ਼ਕਲ ਸੀ। ਜਿਹੜੇ ਏਜੰਟ ਸਾਨੂੰ ਤਜ਼ਾਕਿਸਤਾਨ ਭੇਜ ਕੇ ਗਏ ਸਨ, ਉਨ੍ਹਾਂ ਨੇ ਸਾਡੇ ਨਾਲ ਸੰਪਰਕ ਤੋੜ ਲਿਆ ਸੀ। ਸਾਨੂੰ ਇਹ ਧਮਕੀ ਵੀ ਦਿੱਤੀ ਗਈ ਕਿ ਕੋਈ ਵੀ ਵੀਡੀਓ ਜਾਂ ਫੋਟੋ ਅੱਪਲੋਡ ਨਾ ਕਰੀਏ। ਫਿਰ ਵੀ ਅਸੀਂ ਇੱਕ ਵੀਡੀਓ ਸਾਂਝੀ ਕੀਤੀ, ਜੋ ਵਾਇਰਲ ਹੋ ਗਈ। ਅਸੀਂ ਸੰਸਦ ਮੈਂਬਰ ਵਿਕਰਮਜੀਤ ਸਾਹਨੀ ਅਤੇ ਅਜੈਪਾਲ ਲਾਲਪੁਰਾ ਦੇ ਧੰਨਵਾਦੀ ਹਾਂ, ਜਿਨ੍ਹਾਂ ਸਾਨੂੰ ਵਾਪਸ ਲਿਆਉਣ 'ਚ ਮਦਦ ਕੀਤੀ।

Related Post