Viral Video: ਨੌਕਰੀ ਛੱਡਣ ਲਈ ਆਦਮੀ ਦੇ ਰਿਹਾ ਸੀ 83 ਲੱਖ ਰੁਪਏ ! ਵੇਟਰ ਨੇ ਠੁਕਰਾ ਦਿੱਤਾ ਆਫਰ, ਜਾਣੋ ਕਾਰਨ
ਇੱਕ ਅਣਪਛਾਤਾ ਵਿਅਕਤੀ ਇੱਕ ਵੇਟਰ ਨੂੰ ਨੌਕਰੀ ਛੱਡਣ ਲਈ 83 ਲੱਖ ਰੁਪਏ ਦੇ ਰਿਹਾ ਸੀ, ਪਰ ਉਸ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਪੜ੍ਹੋ ਪੂਰੀ ਖ਼ਬਰ...
Waiter deny money to leave job viral video: ਅੱਜ ਦੇ ਸਮੇਂ ਵਿੱਚ ਭਰੋਸੇਮੰਦ ਲੋਕਾਂ ਦੀ ਬਹੁਤ ਘਾਟ ਹੈ। ਲੋਕ ਸਿਰਫ ਆਪਣੇ ਬਾਰੇ ਹੀ ਸੋਚਦੇ ਹਨ। ਖੈਰ, ਇਹ ਕੁਝ ਹੱਦ ਤੱਕ ਸਹੀ ਹੈ, ਕਿਉਂਕਿ ਜੇ ਕੋਈ ਵਿਅਕਤੀ ਆਪਣੇ ਬਾਰੇ ਨਹੀਂ ਸੋਚਦਾ, ਤਾਂ ਕਿਸੇ ਨੂੰ ਉਸ ਦੀ ਚਿੰਤਾ ਨਹੀਂ ਹੋਵੇਗੀ। ਪਰ ਅਜਿਹੇ ਸਮਿਆਂ ਵਿੱਚ ਵੀ ਜਦੋਂ ਸਾਨੂੰ ਕੋਈ ਅਜਿਹਾ ਵਿਅਕਤੀ ਮਿਲਦਾ ਹੈ ਜੋ ਆਪਣੇ ਤੋਂ ਪਹਿਲਾਂ ਦੂਜਿਆਂ ਬਾਰੇ ਸੋਚਦਾ ਹੈ, ਉਸ ਨੂੰ ਦੇਖ ਕੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਹਾਲ ਹੀ ਵਿੱਚ, ਇੱਕ ਰੈਸਟੋਰੈਂਟ ਦੇ ਵੇਟਰ ਨੇ ਵੀ ਆਪਣੀ ਨੌਕਰੀ ਅਤੇ ਮਾਲਕ ਪ੍ਰਤੀ ਸੱਚੀ ਵਫ਼ਾਦਾਰੀ ਦਾ ਪ੍ਰਦਰਸ਼ਨ ਕੀਤਾ। ਕੋਈ ਅਣਪਛਾਤਾ ਵਿਅਕਤੀ ਉਸ ਨੂੰ ਨੌਕਰੀ ਛੱਡਣ ਲਈ 83 ਲੱਖ ਰੁਪਏ ਦੇ ਰਿਹਾ ਸੀ। ਉਸ ਦੀ ਜ਼ਿੰਦਗੀ ਸਹੀ ਹੋ ਸਕਦੀ ਸੀ, ਫਿਰ ਵੀ ਉਸ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਵੀਡੀਓ ਮਨੋਰੰਜਨ ਲਈ ਬਣਾਈ ਗਈ ਜਾਪਦੀ ਹੈ, ਪਰ ਜੋ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਦਿਲ ਨੂੰ ਛੂਹ ਲੈਣ ਵਾਲਾ ਹੈ।
ਹਾਲ ਹੀ 'ਚ ਟਵਿੱਟਰ ਅਕਾਊਂਟ @historyinmemes 'ਤੇ ਇੱਕ ਵੀਡੀਓ ਪੋਸਟ ਕੀਤਾ ਗਿਆ ਹੈ, ਜਿਸ 'ਚ ਇੱਕ ਰੈਸਟੋਰੈਂਟ ਦਾ ਵੇਟਰ ਦਿਖਾਇਆ ਗਿਆ ਹੈ। ਵੀਡੀਓ ਵਿੱਚ ਇੱਕ ਵੇਟਰ ਦੀ ਨੌਕਰੀ ਅਤੇ ਉਸਦੀ ਕੰਪਨੀ ਪ੍ਰਤੀ ਵਫ਼ਾਦਾਰੀ ਨੂੰ ਦਰਸਾਇਆ ਗਿਆ ਹੈ। ਅੱਜਕੱਲ੍ਹ, ਜਿਵੇਂ ਹੀ ਪ੍ਰਾਈਵੇਟ ਨੌਕਰੀਆਂ ਕਰਨ ਵਾਲੇ ਲੋਕਾਂ ਨੂੰ ਵਧੀਆ ਮੌਕੇ ਮਿਲਦੇ ਹਨ, ਉਹ ਨੌਕਰੀਆਂ ਬਦਲ ਕੇ ਕਿਤੇ ਹੋਰ ਚਲੇ ਜਾਂਦੇ ਹਨ। ਪਰ ਇਸ ਲੜਕੇ ਨੇ ਅਜਿਹਾ ਨਹੀਂ ਕੀਤਾ। ਇਹ ਵੀਡੀਓ ਸਕ੍ਰਿਪਟਿਡ ਲੱਗ ਰਿਹਾ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਨੂੰ ਸਿਰਫ ਮਨੋਰੰਜਨ ਲਈ ਬਣਾਇਆ ਗਿਆ ਹੈ।
ਵੇਟਰ ਨੇ 83 ਲੱਖ ਰੁਪਏ ਦੀ ਆਫ਼ਰ ਕੀਤਾ ਰੱਦ
ਇੱਕ ਆਦਮੀ ਰੈਸਟੋਰੈਂਟ ਤੋਂ ਖਾਣਾ ਲੈਣ ਲਈ ਆਇਆ। ਫਿਰ ਉਸ ਨੇ ਵੇਟਰ ਦੇ ਸਾਹਮਣੇ ਨੋਟਾਂ ਦੀ ਬੰਡਲ ਦਿਖਾਉਂਦੇ ਹੋਏ ਕਿਹਾ ਕਿ ਇਹ 83 ਲੱਖ ਰੁਪਏ ਹਨ ਤੂੰ ਰੱਖ ਲੈ ਤੇ ਇਹ ਨੌਕਰੀ ਤੁਰੰਤ ਛੱਡ ਦੇ। ਵੇਟਰ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਨਹੀਂ ਲੈ ਸਕਦਾ ਕਿਉਂਕਿ ਟੀਮ ਵਿੱਚ ਸਿਰਫ 3 ਲੋਕ ਸਨ ਅਤੇ ਜੇਕਰ ਉਹ ਹੁਣ ਚਲੇ ਗਏ ਤਾਂ ਕੰਮ ਦਾ ਬੋਝ ਬਾਕੀ ਸਾਥੀਆਂ 'ਤੇ ਪੈ ਜਾਵੇਗਾ। ਇਹ ਦੇਖ ਕੇ ਰੈਸਟੋਰੈਂਟ ਦਾ ਮਾਲਕ ਖੁਸ਼ ਹੋ ਗਿਆ ਅਤੇ ਉਸ ਵਿਅਕਤੀ ਨੂੰ 16 ਲੱਖ ਰੁਪਏ ਦਾ ਚੈੱਕ ਦੇ ਦਿੱਤਾ। ਚੈੱਕ 'ਤੇ ਵਿਅਕਤੀ ਦਾ ਨਾਮ ਅਲੈਗਜ਼ੈਂਡਰ ਹੈਲਡ ਹੈ ਅਤੇ ਮਿਤੀ ਮਈ 2024 ਹੈ।
ਵੀਡੀਓ ਵਾਇਰਲ
ਇਸ ਵੀਡੀਓ ਨੂੰ 1 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਜਦਕਿ ਕਈ ਲੋਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਨੇ ਕਿਹਾ ਕਿ ਉਹ ਬੰਦਾ ਬੇਵਕੂਫ ਸੀ ਜਿਸ ਨੇ 16 ਲੱਖ ਰੁਪਏ ਵਿੱਚ 83 ਲੱਖ ਰੁਪਏ ਛੱਡ ਕੇ 9-5 ਨੌਕਰੀ ਕਰ ਲਈ। ਇੱਕ ਨੇ ਕਿਹਾ ਕਿ ਬੰਦਾ ਬੁੱਧੀਮਾਨ ਹੈ, ਉਸ ਨੇ 83 ਲੱਖ ਰੁਪਏ ਨਕਲੀ ਰੱਦ ਕਰ ਦਿੱਤੇ ਅਤੇ ਅਸਲੀ 16 ਲੱਖ ਰੁਪਏ ਲੈ ਲਏ।
ਇਹ ਵੀ ਪੜ੍ਹੋ: Fancy Number: ਚੰਡੀਗੜ੍ਹ ’ਚ ਹੋਈ ਫੈਂਸੀ ਨੰਬਰਾਂ ਦੀ ਨੀਲਾਮੀ, ਜਾਣੋ VIP ਨੰਬਰ 0009 ਤੇ 0007 ਕਿੰਨੇ ਦੇ ਵਿਕੇ