ਜਹਾਜ਼ 'ਚ ਤਰਨਤਾਰਨ ਵਾਸੀ ਔਰਤ ਦੀ ਮੌਤ, ਵਾਰਾਣਸੀ 'ਚ ਕਰਵਾਈ ਐਮਰਜੈਂਸੀ ਲੈਂਡਿੰਗ

By  Ravinder Singh February 11th 2023 10:20 AM

ਅੰਮ੍ਰਿਤਸਰ : ਪਟਨਾ ਤੋਂ ਅੰਮ੍ਰਿਤਸਰ ਆ ਰਹੀ ਸਪਾਈਸ ਜੈੱਟ ਦੀ ਉਡਾਣ ਵਿਚ ਇਕ ਮਹਿਲਾ ਮੁਸਾਫ਼ਰ ਦੀ ਮੌਤ ਹੋ ਗਈ ਸੀ। ਟੇਕਆਫ ਤੋਂ ਬਾਅਦ ਔਰਤ ਦੀ ਸਿਹਤ ਵਿਗੜ ਗਈ। ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦੌਰਾਨ ਔਰਤ ਦੀ ਮੌਤ ਹੋ ਗਈ। ਸ਼ਾਮ ਨੂੰ ਕਾਗਜ਼ੀ ਕਾਰਵਾਈ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।



ਟੇਕਆਫ ਤੋਂ ਬਾਅਦ ਔਰਤ ਦੀ ਸਿਹਤ ਵਿਗੜ ਗਈ। ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦੌਰਾਨ ਔਰਤ ਦੀ ਮੌਤ ਹੋ ਚੁੱਕੀ ਸੀ। ਸ਼ਾਮ ਨੂੰ ਕਾਗਜ਼ੀ ਕਾਰਵਾਈ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਪਾਈਸ ਜੈੱਟ ਦੀ ਉਡਾਣ ਨੰਬਰ ਐਸਜੀ-2942 ਨੇ ਦੁਪਹਿਰ ਵੇਲੇ ਪਟਨਾ ਤੋਂ ਅੰਮ੍ਰਿਤਸਰ ਲਈ ਉਡਾਣ ਭਰੀ ਸੀ। ਕੁਝ ਸਮੇਂ ਬਾਅਦ ਜਹਾਜ਼ ਵਿਚ ਸਵਾਰ ਤਰਨਤਾਰਨ ਦੀ ਰਹਿਣ ਵਾਲੀ ਸਰਬਜੀਤ ਕੌਰ (59) ਦੀ ਸਿਹਤ ਵਿਗੜ ਗਈ।

ਇਹ ਵੀ ਪੜ੍ਹੋ : ਏਅਰ ਇੰਡੀਆ ਵੱਲੋਂ 500 ਨਵੇਂ ਜਹਾਜ਼ ਖ਼ਰੀਦਣ ਦੇ ਸੌਦੇ 'ਤੇ ਮੋਹਰ : ਰਿਪੋਰਟ

ਇਸ ਬਾਰੇ ਚਾਲਕ ਦਲ ਦੇ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਪਹਿਲਾਂ ਕਿ ਚਾਲਕ ਦਲ ਦੇ ਮੈਂਬਰ ਕੁਝ ਕਰਦੇ, ਔਰਤ ਦੀ ਮੌਤ ਹੋ ਗਈ। ਚਾਲਕ ਦਲ ਦੇ ਮੈਂਬਰਾਂ ਨੇ ਗਰਾਊਂਡ ਸਟਾਫ ਨੂੰ ਦੱਸਿਆ ਕਿ ਔਰਤ ਨੂੰ ਸਾਹ ਲੈਣ ਵਿਚ ਤਕਲੀਫ਼, ​​ਬੇਚੈਨੀ ਅਤੇ ਚੱਕਰ ਆਉਣੇ ਸ਼ੁਰੂ ਹੋ ਗਏ ਸਨ। ਜਹਾਜ਼ 'ਚ ਮੁੱਢਲੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਪਰ ਕੋਈ ਰਾਹਤ ਨਹੀਂ ਮਿਲੀ। ਅੰਤ ਵਿੱਚ ਪਾਇਲਟ ਨੇ ਨਜ਼ਦੀਕੀ ਹਵਾਈ ਅੱਡੇ ਬਾਬਤਪੁਰ ਵਾਰਾਣਸੀ ਦੇ ਏਟੀਸੀ ਨਾਲ ਸੰਪਰਕ ਕੀਤਾ ਅਤੇ ਐਮਰਜੈਂਸੀ ਲੈਂਡਿੰਗ ਕਰਵਾਈ।


Related Post