Yograj Singh: ਅਭਿਨੇਤਾ ਅਤੇ ਸਾਬਕਾ ਕ੍ਰਿਕੇਟਰ ਯੋਗਰਾਜ ਸਿੰਘ ਵੱਲੋਂ ਰਾਜਨੀਤੀ 'ਚ ਉੱਤਰਨ ਦਾ ਐਲਾਨ, ਇਸ ਜਗ੍ਹਾ ਤੋਂ ਲੜਨਗੇ ਚੋਣ

By  Jasmeet Singh June 5th 2023 06:00 PM

ਸੁਲਤਾਨਪੁਰ ਲੋਧੀ: ਮਸ਼ਹੂਰ ਪੰਜਾਬੀ ਅਭਿਨੇਤਾ ਯੋਗਰਾਜ ਸਿੰਘ ਨੇ ਰਾਜਨੀਤੀ 'ਚ ਐਂਟਰੀ ਕਰਨ ਦਾ ਐਲਾਨ ਕੀਤਾ ਹੈ।ਗੁਰਦੁਆਰਾ ਸ੍ਰੀ ਬੇਰ ਸਾਹਿਬ ਪਹੁੰਚ ਕੇ ਯੋਗਰਾਜ ਸਿੰਘ ਨੇ ਵੱਡਾ ਬਿਆਨ ਦਿੱਤਾ ਕਿ ਉਹ ਸਾਲ 2024 ਦੇ ਮੈਂਬਰ ਪਾਰਲੀਮੈਂਟ ਚੋਣਾਂ ਵਿੱਚ ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ਤੋਂ ਉਮੀਦਵਾਰ ਖੜ੍ਹੇ ਹੋਣਗੇ। 

ਇਸ ਦੌਰਾਨ ਉਨ੍ਹਾਂ ਦਾ ਕਹਿਣਾ ਸੀ ਕਿ ਬਾਬਾ ਜੀ ਨੇ ਉਨ੍ਹਾਂ ਦੀ ਡਿਊਟੀ ਲਗਾਈ ਹੈ, ਗੁਰੂ ਸਾਹਿਬ ਜੋ ਸੇਵਾ ਮੰਗਣਗੇ ਉਹ ਕਰਨ ਲਈ ਤਿਆਰ ਹਨ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਯੋਗਰਾਜ ਸਿੰਘ ਨੇ ਕਿਸ ਪਾਰਟੀ ਵੱਲੋਂ ਚੋਣ ਲੜਨੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਲਦੀ ਹੀ ਸਥਿਤੀ ਸਪੱਸ਼ਟ ਕਰ ਦਿੱਤੀ ਜਾਵੇਗੀ। 

ਦੱਸ ਦੇਈਏ ਕਿ ਆਉਣ ਵਾਲੇ ਸਮੇਂ 'ਚ ਯੋਗਰਾਜ ਸਿੰਘ ਦੀਆਂ ਕਈ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਨ੍ਹਾਂ ਵਿੱਚ ਜੰਗਨਾਮਾ, ਆਊਟ ਲਾਅ, ਸਰਦਾਰ ਐਂਡ ਸੰਨਜ਼, ਮੌਜਾਂ ਹੀ ਮੌਜਾਂ ਅਤੇ ਚੰਬੇ ਦੀ ਬੂਟੀ ਸ਼ਾਮਲ ਹਨ।

ਯੋਗਰਾਜ ਸਿੰਘ ਇੱਕ ਸਾਬਕਾ ਭਾਰਤੀ ਕ੍ਰਿਕਟਰ ਨੇ ਜਿਨ੍ਹਾਂ ਨੇ ਭਾਰਤ ਲਈ ਇੱਕ ਸੱਜੀ ਬਾਂਹ ਦੇ ਤੇਜ਼-ਮੀਡੀਅਮ ਗੇਂਦਬਾਜ਼ ਵਜੋਂ ਸਿਰਫ ਇੱਕ ਟੈਸਟ ਅਤੇ ਛੇ ਓਡੀਆਈ ਖੇਡੀਆਂ ਹਨ। ਸੱਟ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਕ੍ਰਿਕੇਟ ਤੋਂ ਸਨਿਆਸ ਲੈਣਾ ਪਿਆ ਅਤੇ ਪੰਜਾਬੀ ਸਿਨੇਮਾ ਵਿਚ ਪ੍ਰਵੇਸ਼ ਕੀਤਾ। 

ਯੋਗਰਾਜ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਦੇ ਨਾਲ ਲੱਗਦੇ ਪਿੰਡ ਕਨੇਚ ਦੇ ਰਹਿਣ ਵਾਲੇ ਹਨ। ਉਨ੍ਹਾਂ ਤੀਨ ਥੇ ਭਾਈ, ਸਿੰਘ ਇਜ਼ ਬਲਿੰਗ ਅਤੇ ਭਾਗ ਮਿਲਖਾ ਭਾਗ ਵਰਗੀਆਂ ਮਸ਼ਹੂਰ ਬਾਲੀਵੁੱਡ ਫ਼ਿਲਮਾਂ 'ਚ ਵੀ ਅਹਿਮ ਭੂਮਿਕਾ ਨਿਭਾਈਆਂ ਹਨ।

ਹੋਰ ਖ਼ਬਰਾਂ ਪੜ੍ਹੋ:

Related Post