Patiala Saras Mela : ਪਟਿਆਲਾ ਦੇ ਸਰਸ ਮੇਲੇ ਦੌਰਾਨ ਹਵਾ ਚ ਅਟਕੀ ਬੱਚਿਆਂ ਦੀ ਜਾਨ ! ਮੇਲੇ ਚ ਝੂਲਾ ਹੋਇਆ ਖਰਾਬ, ਟੁੱਟਦਾ-ਟੁੱਟਦਾ ਬਚਿਆ

Patiala Saras Mela Accident : ਝੂਲਾ, ਇਸ ਕਦਰ ਖਰਾਬ ਹੋ ਗਿਆ ਕਿ ਟੁੱਟਦਾ-ਟੁੱਟਦਾ ਬਚ ਗਿਆ। ਬੱਚੇ ਹਵਾ ਵਿੱਚ ਲਟਕ ਗਏ, ਜਿਸ ਕਾਰਨ ਝੂਲੇ 'ਤੇ ਸਵਾਰ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ 'ਚ ਹੜਕੰਪ ਮੱਚ ਗਿਆ।

By  KRISHAN KUMAR SHARMA February 22nd 2026 05:57 PM -- Updated: February 22nd 2026 06:54 PM

Patiala Saras Mela : ਪਟਿਆਲਾ 'ਚ ਸਰਸ ਮੇਲੇ ਵਿੱਚ ਵੱਡੀ ਗਿਣਤੀ ਲੋਕ ਬੱਚਿਆਂ ਨੂੰ ਲੈ ਕੇ ਪਹੁੰਚ ਰਹੇ ਹਨ। ਲੋਕਾਂ ਤੇ ਬੱਚਿਆਂ ਵਿੱਚ ਮੇਲੇ ਦਾ ਆਨੰਦ ਮਾਣਨ ਲਈ ਉਤਸ਼ਾਹ ਭੀੜ ਵੇਖਦਿਆਂ ਹੀ ਬਣਦਾ ਹੈ, ਪਰੰਤੂ ਐਤਵਾਰ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਇੱਕ ਝੂਲਾ ਖਰਾਬ ਹੋ ਗਿਆ। ਝੂਲਾ, ਇਸ ਕਦਰ ਖਰਾਬ ਹੋ ਗਿਆ ਕਿ ਟੁੱਟਦਾ-ਟੁੱਟਦਾ ਬਚ ਗਿਆ। ਬੱਚੇ ਹਵਾ ਵਿੱਚ ਲਟਕ ਗਏ, ਜਿਸ ਕਾਰਨ ਝੂਲੇ 'ਤੇ ਸਵਾਰ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ 'ਚ ਹੜਕੰਪ ਮੱਚ ਗਿਆ।

ਮੌਕੇ 'ਤੇ ਝੂਲਾ ਖਰਾਬ ਹੋਣ ਕਾਰਨ ਬੱਚਿਆਂ ਤੇ ਮਾਪਿਆਂ ਤੇ ਪ੍ਰਬੰਧਕਾਂ ਵੱਲੋਂ ਤੁਰੰਤ ਝੂਲੇ ਨੂੰ ਰੋਕ ਕੇ ਰੈਸਕਿਊ ਕੀਤਾ ਗਿਆ, ਜਿਸ ਦੌਰਾਨ ਸਾਰੇ ਬੱਚਿਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ।

ਖਬਰ ਅਪਡੇਟ ਜਾਰੀ...

Related Post