Amritsar News : 6 ਤੋਂ 7 ਨੌਜਵਾਨਾਂ ਵੱਲੋਂ ਇੱਕ ਘਰ ’ਤੇ ਚਲਾਈਆਂ ਤਾਬੜਤੋੜ ਗੋਲੀਆਂ, ਪਰਿਵਾਰ ਨੇ ਇੰਝ ਬਚਾਈ ਆਪਣੀ ਜਾਨ
ਦੱਸ ਦਈਏ ਕਿ ਤਕਰੀਬਨ ਹੀ 6 ਤੋਂ 7 ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਮੁਲਜ਼ਮਾਂ ਨੇ ਤਕਰੀਬਨ 30 ਤੋਂ 35 ਰਾਊਂਡ ਫਾਇਰ ਕੀਤੇ ਗਏ ਸੀ। ਪਰਿਵਾਰ ਨੇ ਘਰ ਦੇ ਅੰਦਰ ਵੜ ਕੇ ਖੁਦ ਨੂੰ ਬਚਿਆ।
Amritsar News : ਪੰਜਾਬ ’ਚ ਆਏ ਦਿਨ ਗੋਲੀਆੰ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕੁਝ ਨੌਜਵਾਨਾਂ ਵੱਲੋਂ ਇੱਕ ਘਰ ’ਤੇ ਤਾਬੜਤੋਰ ਫਾਇਰਿੰਗ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਹਲਕਾ ਜੰਡਿਆਲਾ ਦੇ ਪਿੰਡ ਡੇਹਰੀਵਾਲ ’ਚ ਇੱਕ ਘਰ ’ਤੇ ਫਾਇਰਿੰਗ ਕੀਤੀ ਗਈ।
ਦੱਸ ਦਈਏ ਕਿ ਤਕਰੀਬਨ ਹੀ 6 ਤੋਂ 7 ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਮੁਲਜ਼ਮਾਂ ਨੇ ਤਕਰੀਬਨ 30 ਤੋਂ 35 ਰਾਊਂਡ ਫਾਇਰ ਕੀਤੇ ਗਏ ਸੀ। ਪਰਿਵਾਰ ਨੇ ਘਰ ਦੇ ਅੰਦਰ ਵੜ ਕੇ ਖੁਦ ਨੂੰ ਬਚਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਉਕਤ ਮੁਲਜ਼ਮਾਂ ਤੋਂ ਖਤਰਾ ਹੈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਮਾਮਲੇ ਸਬੰਧੀ ਪੀੜਤ ਨੌਜਵਾਨ ਨੇ ਦੱਸਿਆ ਕਿ ਅੱਜ ਤੋਂ ਦੋ ਸਾਲ ਪਹਿਲਾਂ ਗਲੀਆਂ ’ਚ ਪੋਸਟਰ ਸੁੱਟਣ ਨੂੰ ਲੈ ਕੇ ਮਾਮੂਲੀ ਤਕਰਾਰ ਹੋਈ ਸੀ। ਉਸੇ ਰੰਜਿਸ਼ ਨੂੰ ਲੈ ਕੇ ਉਸ ਨੂੰ ਅੰਮ੍ਰਿਤਸਰ ਵੀ ਬੁਲਾਇਆ ਗਿਆ ਸੀ ਜੇਕਰ ਉਹ ਉੱਥੇ ਚਲਾ ਜਾਂਦਾ ਤਾਂ ਉਨ੍ਹਾਂ ਨੇ ਇਸ ਨੂੰ ਮਾਰ ਦੇਣਾ ਸੀ। ਪਰ ਉਹ ਉਕਤ ਮੁਲਜ਼ਮਾਂ ਨੂੰ ਨਹੀਂ ਮਿਲਿਆ। ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਤੜਕਸਾਰ ਉਸਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ. ਮੁਲਜ਼ਮਾਂ ਵੱਲੋਂ 30 ਤੋਂ 35 ਵਾਰ ਫਾਇਰ ਕੀਤੇ ਗਏ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਘਰ ਦੇ ਅੰਦਰ ਵੜ ਕੇ ਬਾਲ ਬਾਲ ਬਚੇ ਹਨ।
ਇਹ ਵੀ ਪੜ੍ਹੋ : Bathinda Car News : ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ; ਜਿੰਦਾ ਸੜਿਆ ਕਾਰ ਚਾਲਕ