Amritsar ਪੁਲਿਸ ਨੇ ਅੱਤਵਾਦੀ ਮਨਸੂਬਿਆਂ ਨੂੰ ਕੀਤਾ ਨਾਕਾਮ , 2 ਹੈਂਡ ਗ੍ਰਨੇਡਾਂ ਸਮੇਤ ਇੱਕ ਆਰੋਪੀ ਗ੍ਰਿਫ਼ਤਾਰ
Amritsar News : ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਅੰਮ੍ਰਿਤਸਰ ਪੁਲਿਸ ਨੇ ਇੱਕ ਆਰੋਪੀ ਨੂੰ ਦੋ ਹੈਂਡ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਆਰੋਪੀ ਰਵਿੰਦਰ ਉਰਫ਼ ਰਵੀ ਦਾ ਸਾਥੀ ਹੈ। ਤਿੰਨ ਦਿਨ ਪਹਿਲਾਂ ਪੁਲਿਸ ਨੇ ਰਵਿੰਦਰ ਸਿੰਘ ਉਰਫ ਰਵੀ ਨਾਮਕ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ ਸਨ
Amritsar News : ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਅੰਮ੍ਰਿਤਸਰ ਪੁਲਿਸ ਨੇ ਇੱਕ ਆਰੋਪੀ ਨੂੰ ਦੋ ਹੈਂਡ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਆਰੋਪੀ ਰਵਿੰਦਰ ਉਰਫ਼ ਰਵੀ ਦਾ ਸਾਥੀ ਹੈ। ਤਿੰਨ ਦਿਨ ਪਹਿਲਾਂ ਪੁਲਿਸ ਨੇ ਰਵਿੰਦਰ ਸਿੰਘ ਉਰਫ ਰਵੀ ਨਾਮਕ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ ਸਨ।
ਰਵੀ ਦੀ ਪੁੱਛਗਿੱਛ ਦੇ ਆਧਾਰ 'ਤੇ ਹਰਪ੍ਰੀਤ ਸਿੰਘ ਦਾ ਨਾਮ ਲਿਆ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਘਰਿੰਡਾ ਖੇਤਰ ਵਿੱਚ ਇੱਕ ਜਾਲ ਵਿਛਾਇਆ ਅਤੇ ਆਰੋਪੀ ਨੂੰ ਫੜ ਲਿਆ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਮੁਲਜ਼ਮਾਂ ਤੋਂ ਇੱਕ ਗੈਰ-ਰਜਿਸਟਰਡ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਇਸ ਕਾਰਵਾਈ ਨਾਲ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ ਚਾਰ ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਹਨ।
ਆਰੋਪੀ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਹੈਪੀ ਵਜੋਂ ਹੋਈ ਹੈ, ਜੋ ਕਿ ਭਿਖੀਵਿੰਡ (ਤਰਨਤਾਰਨ) ਦਾ ਰਹਿਣ ਵਾਲਾ ਹੈ। ਹਰਪ੍ਰੀਤ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਏਜੰਟ ਟਾਈਗਰ ਦੇ ਸੰਪਰਕ ਵਿੱਚ ਸੀ। ਟਾਈਗਰ ਦੇ ਨਿਰਦੇਸ਼ਾਂ 'ਤੇ ਉਸਨੇ ਤਰਨਤਾਰਨ ਦੇ ਡੱਲ ਪਿੰਡ ਤੋਂ ਡਰੋਨ ਰਾਹੀਂ ਹਥਿਆਰ ਚੁੱਕੇ ਸਨ। ਅੰਮ੍ਰਿਤਸਰ ਦੇ ਘਰਿੰਡਾ ਪੁਲਿਸ ਸਟੇਸ਼ਨ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਹੈ।
ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਆਰੋਪੀ ਤੋਂ ਪੁੱਛਗਿੱਛ ਵਿੱਚ ਕਈ ਮਹੱਤਵਪੂਰਨ ਸੁਰਾਗ ਮਿਲੇ ਹਨ, ਜਿਸ ਦੇ ਆਧਾਰ 'ਤੇ ਸੁਰੱਖਿਆ ਏਜੰਸੀਆਂ ਅੱਤਵਾਦੀ ਨੈੱਟਵਰਕ ਦੀ ਜਾਂਚ ਕਰ ਰਹੀਆਂ ਹਨ। ਇਸ ਸਬੰਧ ਵਿੱਚ ਅੰਮ੍ਰਿਤਸਰ ਦੇ ਘਰਿੰਡਾ ਪੁਲਿਸ ਸਟੇਸ਼ਨ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਹੈ। ਵਿਸ਼ੇਸ਼ ਪੁਲਿਸ ਟੀਮਾਂ ਹੁਣ ਇਹ ਪਤਾ ਲਗਾਉਣ ਲਈ ਕੰਮ ਕਰ ਰਹੀਆਂ ਹਨ ਕਿ ਇਸ ਨੈੱਟਵਰਕ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ ਅਤੇ ਇਹ ਖੇਪ ਪਾਕਿਸਤਾਨ ਤੋਂ ਭਾਰਤ ਕਿਸ ਤਰ੍ਹਾਂ ਲਿਆਂਦੀ ਗਈ ਸੀ। ਐਸਐਸਪੀ ਨੇ ਕਿਹਾ ਕਿ ਪੰਜਾਬ ਵਿੱਚ ਅੱਤਵਾਦ ਫੈਲਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਸਖ਼ਤੀ ਨਾਲ ਨਾਕਾਮ ਕੀਤਾ ਜਾਵੇਗਾ।
ਦੋਵੇਂ ਅੱਤਵਾਦੀਆਂ ਨੂੰ ਟਾਰਗੇਟ ਮਿਲਨੇ ਸੀ
ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਵਾਂ ਅੱਤਵਾਦੀਆਂ ਨੇ ਹੈਂਡ ਗ੍ਰਨੇਡ ਸਟੋਰ ਕੀਤੇ ਸਨ। ਉਨ੍ਹਾਂ ਨੂੰ ਟਾਰਗੇਟ ਦਿੱਤੇ ਜਾਣੇ ਸੀ। ਮਾਮਲੇ ਦੀ ਫਿਲਹਾਲ ਜਾਂਚ ਚੱਲ ਰਹੀ ਹੈ। ਐਸਐਸਪੀ ਨੇ ਅੱਗੇ ਕਿਹਾ ਕਿ ਅਸੀਂ ਇਹ ਵੀ ਜਾਂਚ ਕਰਾਂਗੇ ਕਿ ਉਸਨੇ ਬਾਈਕ ਕਿੱਥੋਂ ਖਰੀਦੀ ਸੀ। ਪੁਲਿਸ ਰਿਕਾਰਡ ਅਨੁਸਾਰ ਆਰੋਪੀ ਰਵਿੰਦਰ ਉਰਫ਼ ਰਵੀ ਪਹਿਲਾਂ ਵੀ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਉਸ ਵਿਰੁੱਧ ਪਹਿਲਾਂ ਹੀ ਤਰਨਤਾਰਨ ਵਿੱਚ ਧਾਰਾ 307 (ਹੁਣ ਬੀਐਨਐਸ) ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਹੈ।