Bandi Chhor Divas 2025: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਤਿਸ਼ਬਾਜ਼ੀ ਦਾ ਅਲੌਕਿਕ ਨਜ਼ਾਰਾ , ਜਗਾਏ ਗਏ 1 ਲੱਖ ਘਿਓ ਦੇ ਦੀਵੇ

Bandi Chhor Divas 2025: ਅੱਜ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਮਨਾਇਆ ਗਿਆ ਹੈ। ਪਵਿੱਤਰ ਸਰੋਵਰ ਦੇ ਆਲੇ-ਦੁਆਲੇ ਮੋਮਬੱਤੀਆਂ ਦੇ ਨਾਲ-ਨਾਲ 1 ਲੱਖ ਘਿਓ ਦੇ ਦੀਵੇ ਜਗਾਏ ਗਏ ਹਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਆਤਿਸ਼ਬਾਜ਼ੀ ਦਾ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ

By  Shanker Badra October 21st 2025 08:47 PM -- Updated: October 21st 2025 08:51 PM

Bandi Chhor Divas 2025: ਅੱਜ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਮਨਾਇਆ ਗਿਆ ਹੈ। ਪਵਿੱਤਰ ਸਰੋਵਰ ਦੇ ਆਲੇ-ਦੁਆਲੇ ਮੋਮਬੱਤੀਆਂ ਦੇ ਨਾਲ-ਨਾਲ 1 ਲੱਖ ਘਿਓ ਦੇ ਦੀਵੇ ਜਗਾਏ ਗਏ ਹਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਆਤਿਸ਼ਬਾਜ਼ੀ ਦਾ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ। ਪ੍ਰਦੂਸ਼ਣ ਨੂੰ ਦੇਖਦੇ ਹੋਏ ਗ੍ਰੀਨ ਆਤਿਸ਼ਬਾਜ਼ੀ ਦੀ ਕੀਤੀ ਗਈ ਹੈ। ਜਿਸ ਨੂੰ ਦੇਖਣ ਲਈ 3 ਲੱਖ ਸ਼ਰਧਾਲੂ ਪਹੁੰਚੇ ਸਨ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਪਵਿੱਤਰ ਮੌਕੇ 'ਤੇ ਦੇਸ਼-ਵਿਦੇਸ਼ ਦੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ ਅਤੇ ਇਸ ਦਿਨ ਦੇ ਅਧਿਆਤਮਿਕ ਸੰਦੇਸ਼ 'ਤੇ ਚਾਨਣਾ ਪਾਇਆ।

ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਬੰਦੀ ਛੋੜ ਦਿਵਸ ਸਿਰਫ਼ ਰੌਸ਼ਨੀ ਦਾ ਪ੍ਰਤੀਕ ਨਹੀਂ ਹੈ, ਸਗੋਂ ਆਜ਼ਾਦੀ ਅਤੇ ਨਿਆਂ ਦਾ ਵੀ ਪ੍ਰਤੀਕ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸ ਪਰਤੇ। ਉਨ੍ਹਾਂ ਦੀ ਵਾਪਸੀ ਸ਼ਰਧਾਲੂਆਂ ਦੁਆਰਾ ਘਿਓ ਦੇ ਦੀਵੇ ਜਗਾ ਕੇ ਅਤੇ ਆਤਿਸ਼ਬਾਜ਼ੀ ਨਾਲ ਮਨਾਈ ਗਈ। ਉਦੋਂ ਤੋਂ ਇਸ ਦਿਨ ਨੂੰ ਹਰ ਸਾਲ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ।

Related Post