AIIMS Bathinda : ਧਨਤੇਰਸ ਮੌਕੇ ਬਠਿੰਡਾ ਏਮਜ਼ ਨੇ ਮਰੀਜ਼ਾਂ ਲਈ ਕੀਤੇ 3 ਵੱਡੇ ਐਲਾਨ, ਐਮਰਜੈਂਸੀ ਬੈਡਾਂ ਦੀ ਗਿਣਤੀ ਚ ਵੀ ਕੀਤਾ ਵਾਧਾ
Bathinda AIIMS News : ਪ੍ਰੋਫੈਸਰ ਰਤਨ ਗੁਪਤਾ ਜੋ ਕਿ ਬੱਚਿਆਂ ਦੇ ਮਾਹਰ ਵੀ ਹਨ, ਵੱਲੋਂ ਪਹਿਲ ਦੇ ਆਧਾਰ 'ਤੇ ਬਠਿੰਡਾ ਏਮਜ ਹਸਪਤਾਲ ਵਿੱਚ ਇਹਨਾਂ ਬੱਚਿਆਂ ਵਾਸਤੇ ਅਲੱਗ ਬੈਡ ਨਵੀਆਂ ਮਸ਼ੀਨਾਂ ਅਤੇ ਨਾਲ ਮਾਵਾਂ ਨੂੰ ਬੱਚਿਆਂ ਨਾਲ ਰੱਖਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
Bathinda Aiims : ਧਨਤੇਰਸ ਮੌਕੇ ਬਠਿੰਡਾ ਏਮਸ ਹਸਪਤਾਲ ਵੱਲੋਂ ਤਿੰਨ ਵੱਡੇ ਐਲਾਨ ਕੀਤੇ ਹਸਪਤਾਲ ਦੇ ਡਾਇਰੈਕਟਰ ਪ੍ਰੋਫੈਸਰ ਡਾਕਟਰ ਰਤਨ ਗੁਪਤਾ ਤੇ ਸੀਨੀਅਰ ਡਾਕਟਰਾਂ ਦੀ ਟੀਮ ਨੇ ਪ੍ਰੈਸਵਾਰਤਾ ਕੀਤੀ, ਜਿਸ ਵਿੱਚ ਉਹਨਾਂ ਨੇ ਮਾਲਵੇ ਦੀ ਵਿਲੱਖਣ ਪਹਿਚਾਣ ਬਣੇ ਏਮਜ਼ ਹਸਪਤਾਲ (AIIMS Bathinda News) ਵਿੱਚ ਲੰਮੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਮੰਗਾਂ ਨੂੰ ਲੈ ਕੇ ਅੱਜ ਐਲਾਨ ਕੀਤਾ ਕਿ ਐਮਰਜੈਂਸੀ ਦਿਨ ਬਰ ਦਿਨ ਵਧ ਰਹੀ ਹੈ, ਜਿਸ ਨੂੰ ਲੈ ਕੇ ਹਸਪਤਾਲ ਵਿੱਚ ਐਮਰਜੈਂਸੀ ਬੈਡਾਂ ਨੂੰ ਹੋਰ ਵਧਾ ਦਿੱਤਾ। ਇਸ ਦੇ ਨਾਲ ਟਰੋਮਾ ਦੇ ਮਰੀਜ਼ਾਂ ਲਈ ਪਹਿਲਾਂ ਬੈਡ ਅਤੇ ਥਾਂ ਘੱਟ ਸੀ, ਜਿਸ ਨੂੰ ਲੈ ਕੇ ਹਸਪਤਾਲ ਵੱਲੋਂ ਨਵੇਂ ਬੈਡ ਵਧਾਏ ਗਏ ਅਤੇ ਹੋਰ ਡਾਕਟਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਤਾਂ ਜੋ ਟਰੋਮਾ ਵੇਲੇ ਕਿਸੇ ਨੂੰ ਵੀ ਕੋਈ ਸਮੱਸਿਆ ਨਾ ਆਵੇ।
ਇਸਤੋਂ ਇਲਾਵਾ ਤੀਸਰਾ ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚੇ, ਜਿਨ੍ਹਾਂ ਲਈ ਨਵੀਆਂ ਮਸ਼ੀਨਾਂ ਅਤੇ ਨਵੇਂ ਵਾਰਡ ਦਾ ਪ੍ਰਬੰਧ ਕੀਤਾ ਅਤੇ ਇਹ ਵੀ ਦੱਸਿਆ ਕਿ ਇਨ੍ਹਾਂ ਘੱਟ ਭਾਰ ਵਾਲੇ ਐਮਰਜੈਂਸੀ ਵਿੱਚ ਬੱਚਿਆਂ ਨੂੰ ਇਕੱਲੇ ਰੱਖਿਆ ਜਾਂਦਾ ਸੀ, ਲੇਕਿਨ ਇਹ ਪਹਿਲੀ ਵਾਰ ਹੋਇਆ ਹੈ ਕਿ ਜਿੱਥੇ ਉਹਨਾਂ ਬੱਚਿਆਂ ਦੇ ਨਾਲ ਹੁਣ ਮਾਵਾਂ ਵੀ ਉਹਨਾਂ ਦੀ ਸੰਭਾਲ ਲਈ ਬੈਡਾਂ ਦੇ ਉੱਪਰ ਹੀ ਕਰ ਸਕਣਗੀਆਂ।
ਇਸੇ ਦੇ ਨਾਲ ਹੀ ਨਵ ਜੰਮੇ ਬੱਚਿਆਂ ਦੇ ਮਾਹਰ ਡਾਕਟਰ ਅਤੇ ਅਸਿਸਟੈਂਟ ਪ੍ਰੋਫੈਸਰ ਰਮਨਦੀਪ ਕੌਰ ਨੇਰੋਟੋਲਜੀ ਵਿਭਾਗ ਦੇ ਮਾਹਰ ਨੇ ਦੱਸਿਆ ਕਿ ਸੰਸਾਰ ਭਰ ਵਿੱਚ ਸਭ ਤੋਂ ਵੱਧ ਸਮੇਂ ਤੋਂ ਪਹਿਲਾਂ ਬੱਚੇ ਹਿੰਦੁਸਤਾਨ ਵਿੱਚ ਪੈਦਾ ਹੋ ਰਹੇ ਹਨ, ਜੋ ਸਮੇਂ ਤੋਂ ਪਹਿਲਾਂ ਦੇ ਨਾਲ ਨਾਲ ਘੱਟ ਵੇਟ ਅਤੇ ਬਿਮਾਰੀ ਗ੍ਰਸਤ ਹੁੰਦੇ ਹਨ ਇਸ ਦਾ ਕਾਰਨ ਮਾਵਾਂ ਨੂੰ ਜਣੇਪੇ ਬਾਰੇ ਜਾਣਕਾਰੀ ਨਾ ਹੋਣਾ ਜਾਂ ਔਰਤਾਂ ਵਿੱਚ ਸ਼ੂਗਰ ਬਲੱਡ ਪ੍ਰੈਸ਼ਰ ਆਦ ਵਰਗੀਆਂ ਬਿਮਾਰੀਆਂ ਹੋਣੀਆਂ, ਕਾਰਨ ਇਹ ਸਭ ਕੁਝ ਵਧ ਰਿਹਾ ਹੈ।
ਇਸੇ ਚੀਜ਼ ਨੂੰ ਦੇਖਦੇ ਹੋਏ ਏਮਸ ਬਠਿੰਡਾ ਦੇ ਡਾਇਰੈਕਟਰ ਡਾਕਟਰ ਪ੍ਰੋਫੈਸਰ ਰਤਨ ਗੁਪਤਾ ਜੋ ਕਿ ਬੱਚਿਆਂ ਦੇ ਮਾਹਰ ਵੀ ਹਨ, ਵੱਲੋਂ ਪਹਿਲ ਦੇ ਆਧਾਰ 'ਤੇ ਬਠਿੰਡਾ ਏਮਜ ਹਸਪਤਾਲ ਵਿੱਚ ਇਹਨਾਂ ਬੱਚਿਆਂ ਵਾਸਤੇ ਅਲੱਗ ਬੈਡ ਨਵੀਆਂ ਮਸ਼ੀਨਾਂ ਅਤੇ ਨਾਲ ਮਾਵਾਂ ਨੂੰ ਬੱਚਿਆਂ ਨਾਲ ਰੱਖਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜੋ ਕਿਸੇ ਵੀ ਹੋਰ ਥਾਂ ਜਾਂ ਹਸਪਤਾਲ ਵਿੱਚ ਨਹੀਂ ਹੈ। ਇਸ ਦੇ ਨਾਲ ਇਹ ਹੋਵੇਗਾ ਕਿ ਇੱਕ ਤਾਂ ਬੱਚਾ ਸਿਰਫ ਆਪਣੀ ਮਾਂ ਨੂੰ ਹੀ ਜਾਣਦਾ ਹੈ, ਦੂਸਰਾ ਉਸਦਾ ਪੋਸ਼ਟਿਕ ਦੁੱਧ ਅਤੇ ਦੇਖਭਾਲ ਨਾਲ ਜਲਦ ਠੀਕ ਹੋਵੇਗਾ।