Rajvir Jawanda Tribute : ਬਠਿੰਡਾ ਜ਼ਿਲ੍ਹੇ ਦੇ ਆਰਟਿਸਟ ਨੇ ਰਾਜਵੀਰ ਜਵੰਦਾ ਨੂੰ ਦਿੱਤੀ ਅਨੋਖੀ ਸ਼ਰਧਾਂਜਲੀ, ਗਾਇਕ ਦਾ ਸੋਪ ਮਾਡਲ ਬਣਾਇਆ

Rajvir Jawanda Soap Model : ਰਾਮਪਾਲ ਬਹਿਣੀਵਾਲ ਨੇ ਸਿਰਫ ਇਕ ਕਲਾਕ੍ਰਿਤੀ ਨਹੀਂ ਬਣਾਈ, ਬਲਕਿ ਇਕ ਜੀਵੰਤ ਸ਼ਰਧਾਂਜਲੀ ਪੇਸ਼ ਕੀਤੀ ਹੈ, ਜੋ ਰਾਜਵੀਰ ਜਵੰਦਾ ਦੀ ਯਾਦ ਨੂੰ ਹਮੇਸ਼ਾ ਜਿਊਂਦਾ ਰੱਖੇਗੀ।

By  KRISHAN KUMAR SHARMA October 16th 2025 01:34 PM -- Updated: October 16th 2025 01:37 PM

Bathinda News : ਪੰਜਾਬੀ ਗਾਇਕ ਰਾਜਵੀਰ ਜਵੰਦਾ ਭਾਵੇਂ ਇਸ ਦੁਨੀਆ ਤੋਂ ਚਲਾ ਗਿਆ ਹੈ, ਪਰ ਉਸ ਦੀ ਛਾਪ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਹੈ। ਪਿਛਲੇ ਦਿਨੀ ਸੜਕ ਹਾਦਸੇ ਦਾ ਸ਼ਿਕਾਰ ਹੋਏ ਮਰਹੂਮ ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਦੀ ਮੌਤ ਨੇ ਉਨਾਂ ਦੇ ਚਾਹੁਣ ਵਾਲੇ ਅਤੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਰਾਜਵੀਰ ਜਵੰਦਾ ਨੂੰ ਆਖਰੀ ਅਲਵਿਦਾ ਦੌਰਾਨ ਕਈ ਸ਼ਖਸੀਅਤਾਂ ਨੇ ਸ਼ਰਧਾਂਜਲੀ ਦਿੱਤੀ ਅਤੇ ਕਈ ਪ੍ਰਸ਼ੰਸਕ ਉਸ ਨੂੰ ਅਜੇ ਵੀ ਨਮ ਅੱਖਾਂ ਨਾਲ ਸ਼ਰਧਾਂਜਲੀਆਂ (Rajvir Jawanda Tribute) ਦੇ ਰਹੇ ਹਨ।

ਰਾਜਵੀਰ ਜਵੰਦਾ ਨੂੰ ਬਠਿੰਡਾ ਜ਼ਿਲ੍ਹੇ ਦੇ ਰਾਮਾਂ ਮੰਡੀ ਦੇ ਪ੍ਰਸਿੱਧ ਆਰਟਿਸਟ ਅਤੇ ਮੂਰਤੀਕਾਰ ਰਾਮਪਾਲ ਬਹਿਣੀਵਾਲ (Artist Rampal Behniwal) ਨੇ ਵਿਲੱਖਣ ਢੰਗ ਨਾਲ ਯਾਦ ਕਰਦਿਆਂ ਉਨ੍ਹਾਂ ਦਾ ਸੋਪ ਮਾਡਲ ਤਿਆਰ ਕੀਤਾ ਹੈ। ਇਸ ਕਲਾ ਰਾਹੀਂ ਰਾਮਪਾਲ ਬਹਿਣੀਵਾਲ ਨੇ ਸਿਰਫ ਇਕ ਕਲਾਕ੍ਰਿਤੀ ਨਹੀਂ ਬਣਾਈ, ਬਲਕਿ ਇਕ ਜੀਵੰਤ ਸ਼ਰਧਾਂਜਲੀ ਪੇਸ਼ ਕੀਤੀ ਹੈ, ਜੋ ਰਾਜਵੀਰ ਜਵੰਦਾ ਦੀ ਯਾਦ ਨੂੰ ਹਮੇਸ਼ਾ ਜਿਊਂਦਾ ਰੱਖੇਗੀ।

ਰਾਮਪਾਲ ਬਹਿਣੀਵਾਲ ਨੇ ਕਿਹਾ ਕਿ ਰਾਜਵੀਰ ਜਵੰਦਾ ਪੰਜਾਬੀ ਸੰਗੀਤ ਜਗਤ ਦਾ ਇਕ ਅਜਿਹਾ ਨਾਂਅ ਸੀ, ਜੋ ਸਿਰਫ ਗਾਇਕ ਨਹੀਂ, ਸੰਗੀਤ ਦਾ ਇਕ ਜਜ਼ਬਾਤ ਸੀ। ਉਨ੍ਹਾਂ ਦੀ ਆਵਾਜ਼, ਉਹਦਾ ਅੰਦਾਜ਼ ਅਤੇ ਲੋਕਾਂ ਨਾਲ ਜੋੜ ਸਭ ਕੁਝ ਬੇਮਿਸਾਲ ਸੀ। ਇਸ ਲਈ ਉਨ੍ਹਾਂ ਨੇ ਆਪਣੀ ਕਲਾ ਰਾਹੀਂ ਜਵੰਦਾ ਨੂੰ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ। ਯਾਦ ਰਹੇ ਕਿ ਰਾਮਪਾਲ ਬਹਿਣੀਵਾਲ ਪਹਿਲਾਂ ਵੀ ਕਈ ਪ੍ਰਸਿੱਧ ਹਸਤੀਆਂ ਦੇ ਮਾਡਲ ਅਤੇ ਮੂਰਤੀਆਂ ਤਿਆਰ ਕਰ ਚੁੱਕੇ ਹਨ ਪਰ ਰਾਜਵੀਰ ਜਵੰਦਾ ਲਈ ਬਣਾਇਆ ਗਿਆ ਇਹ ਸੋਪ ਮਾਡਲ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹੈ।

27 ਸਤੰਬਰ ਨੂੰ ਵਾਪਰਿਆ ਸੀ ਰਾਜਵੀਰ ਜਵੰਦਾ ਨਾਲ ਹਾਦਸਾ

ਰਾਜਵੀਰ ਜਵੰਦਾ ਇੱਕ ਪੰਜਾਬੀ ਗਾਇਕ ਅਤੇ ਅਦਾਕਾਰ ਸਨ। ਉਨ੍ਹਾਂ ਦਾ 8 ਅਕਤੂਬਰ, 2025 ਨੂੰ 35 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। 27 ਸਤੰਬਰ ਨੂੰ ਪਿੰਜੌਰ ਵਿੱਚ ਇੱਕ ਬਾਈਕ ਹਾਦਸੇ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਸੀ ਅਤੇ ਕਈ ਗੀਤ ਗਾਏ ਸਨ। ਜਦੋਂ ਹਾਦਸਾ ਵਾਪਰਿਆ ਤਾਂ ਉਹ ਸ਼ਿਮਲਾ ਜਾ ਰਹੇ ਸਨ। ਜ਼ਖਮੀ ਹੋਣ ਤੋਂ ਬਾਅਦ, ਉਹ 11 ਦਿਨਾਂ ਤੱਕ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਵੈਂਟੀਲੇਟਰ 'ਤੇ ਰਹੇ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

Related Post