Kangana Ranaut ਨੂੰ ਮੁਆਫ਼ੀ ਦੇਣ ਤੇ ਬੇਬੇ ਮਹਿੰਦਰ ਕੌਰ ਦਾ ਜਵਾਬ , ਕੰਗਨਾ ਨੂੰ ਨਹੀਂ ਕਰਾਂਗੀ ਮੁਆਫ਼
Kangana Ranaut vs Bebe Mahinder Kaur : ਕਿਸਾਨੀ ਸੰਘਰਸ਼ ਦੌਰਾਨ ਬਜ਼ੁਰਗ ਬੇਬੇ ਮਹਿੰਦਰ ਕੌਰ ਖਿਲਾਫ਼ ਟਿੱਪਣੀ ਕਰਨ ਦੇ ਮਾਮਲੇ 'ਚ ਬੁਰੀ ਫਸੀ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਸੋਮਵਾਰ ਨੂੰ ਬਠਿੰਡਾ ਅਦਾਲਤ 'ਚ ਪੇਸ਼ ਹੋਈ ਸੀ। ਜਿੱਥੇ ਕੰਗਣਾ ਰਣੌਤ ਨੇ ਜਨਤਕ ਤੌਰ 'ਤੇ ਬੇਬੇ ਮਹਿੰਦਰ ਕੌਰ ਤੋਂ ਮੁਆਫ਼ੀ ਮੰਗੀ ਹੈ। ਕੰਗਣਾ ਨੇ ਕਿਹਾ ਕਿ ਜੇਕਰ ਮੇਰੀ ਗੱਲ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਹੋਵੇ ਤਾਂ ਮੈਂ ਦਿਲੋਂ ਮੁਆਫ਼ੀ ਮੰਗਦੀ ਹਾਂ। ਹਾਲਾਂਕਿ ਕੰਗਨਾ ਰਣੌਤ ਦੀ ਮੁਆਫ਼ੀ ਨੂੰ ਲੈ ਕੇ ਬੇਬੇ ਮਹਿੰਦਰ ਕੌਰ ਦਾ ਬਿਆਨ ਵੀ ਸਾਹਮਣੇ ਆਇਆ ਹੈ
Kangana Ranaut vs Bebe Mahinder Kaur : ਕਿਸਾਨੀ ਸੰਘਰਸ਼ ਦੌਰਾਨ ਬਜ਼ੁਰਗ ਬੇਬੇ ਮਹਿੰਦਰ ਕੌਰ ਖਿਲਾਫ਼ ਟਿੱਪਣੀ ਕਰਨ ਦੇ ਮਾਮਲੇ 'ਚ ਬੁਰੀ ਫਸੀ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਸੋਮਵਾਰ ਨੂੰ ਬਠਿੰਡਾ ਅਦਾਲਤ 'ਚ ਪੇਸ਼ ਹੋਈ ਸੀ। ਜਿੱਥੇ ਕੰਗਣਾ ਰਣੌਤ ਨੇ ਜਨਤਕ ਤੌਰ 'ਤੇ ਬੇਬੇ ਮਹਿੰਦਰ ਕੌਰ ਤੋਂ ਮੁਆਫ਼ੀ ਮੰਗੀ ਹੈ। ਕੰਗਣਾ ਨੇ ਕਿਹਾ ਕਿ ਜੇਕਰ ਮੇਰੀ ਗੱਲ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਹੋਵੇ ਤਾਂ ਮੈਂ ਦਿਲੋਂ ਮੁਆਫ਼ੀ ਮੰਗਦੀ ਹਾਂ। ਹਾਲਾਂਕਿ ਕੰਗਨਾ ਰਣੌਤ ਦੀ ਮੁਆਫ਼ੀ ਨੂੰ ਲੈ ਕੇ ਬੇਬੇ ਮਹਿੰਦਰ ਕੌਰ ਦਾ ਬਿਆਨ ਵੀ ਸਾਹਮਣੇ ਆਇਆ ਹੈ।
ਕੰਗਨਾ ਰਣੌਤ ਨੂੰ ਮੁਆਫ਼ੀ ਦੇਣ 'ਤੇ ਬੇਬੇ ਮਹਿੰਦਰ ਕੌਰ ਨੇ ਜਵਾਬ ਦਿੱਤਾ ਹੈ। ਬੇਬੇ ਮਹਿੰਦਰ ਕੌਰ ਦਾ ਕਹਿਣਾ ਹੈ ਕਿ ਕੰਗਨਾ ਨੂੰ ਮੁਆਫ਼ ਨਹੀਂ ਕਰਾਂਗੀ। ਕੰਗਨਾ ਨੂੰ ਮੁਆਫ਼ ਕਿਵੇਂ ਕੀਤਾ ਜਾ ਸਕਦਾ ਕਿਉਂਕਿ ਕੰਗਨਾ ਨੇ ਕਿਸਾਨਾਂ ਨੂੰ ਬਹੁਤ ਦੁਖੀ ਕੀਤਾ। ਸਾਨੂੰ ਉਹ ਕੀੜੇ ਮਕੌੜੇ ਸਮਝਦੀ ਸੀ। ਮੇਰੇ ਕੋਲ 13 ਕਿੱਲ੍ਹੇ ਜ਼ਮੀਨ ਸੀ ਅਤੇ ਅਸੀਂ ਆਪਣੇ ਹੱਕਾਂ ਲਈ ਦਿੱਲੀ ਬਾਰਡਰਾਂ 'ਤੇ ਗਏ ਸੀ। ਜਦੋਂ ਤੱਕ ਕਿਸਾਨ ਅੰਦੋਲਨ ਚੱਲਿਆ ਸੀ ,ਮੈਂ ਓਦੋਂ ਤੱਕ ਟਿਕਰੀ ਬਾਰਡਰ 'ਤੇ ਰਹੀ।
ਬੇਬੇ ਮਹਿੰਦਰ ਕੌਰ ਦਾ ਕਹਿਣਾ ਹੈ ਕਿ ਮੇਰੀ 80 ਸਾਲ ਦੀ ਉਮਰ ਹੋ ਗਈ ਹੈ ਤੇ ਮੈਂ ਸਾਢੇ 4 ਸਾਲ ਅਦਾਲਤਾਂ ਦੇ ਚੱਕਰ ਲਗਾ ਕੇ ਪ੍ਰੇਸ਼ਾਨ ਹੋਈ ਹੈ। ਇਸ ਲਈ ਕੰਗਨਾ ਰਣੌਤ ਨੂੰ ਐਨੀ ਜਲਦੀ ਮੁਆਫ਼ੀ ਨਹੀਂ ਦਿੱਤੀ ਜਾ ਸਕਦੀ। ਬੇਬੇ ਮਹਿੰਦਰ ਕੌਰ ਨੇ ਕਿਹਾ ਕਿ 4 ਸਾਲ ਬਾਅਦ ਇੱਕ ਦਿਨ ਆ ਕੇ ਕਹਿ ਦੇਣਾ ਕਿ ਗ਼ਲਤਫ਼ਹਿਮੀ ਹੋ ਗਈ। ਇਹ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਹੋਇਆ ਸੀ। ਮੇਰੇ ਨਾਲ ਅਦਾਲਤ ਇਨਸਾਫ਼ ਕਰੇਗੀ।
ਜਾਣੋ ਕੰਗਣਾ ਰਣੌਤ ਨੇ ਕੀ ਕਿਹਾ
ਅਦਾਲਤ ‘ਚ ਪੇਸ਼ੀ ਤੋਂ ਬਾਅਦ ਕੰਗਨਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਸਨੂੰ ਬੇਬੇ ਮਹਿੰਦਰ ਕੌਰ ਬਾਰੇ ਗਲਤਫਹਿਮੀ ਹੋਈ ਸੀ ਅਤੇ ਉਸਦਾ ਟਵੀਟ ਕਿਸੇ ਨੂੰ ਠੇਸ ਪਹੁੰਚਾਉਣ ਦੇ ਮਕਸਦ ਨਾਲ ਨਹੀਂ ਕੀਤਾ ਗਿਆ ਸੀ। ਮੈਂ ਆਪਣੇ ਸੁਫ਼ਨੇ 'ਚ ਵੀ ਕਿਸੇ ਦਾ ਅਪਮਾਨ ਕਰਨ ਬਾਰੇ ਨਹੀਂ ਸੋਚ ਸਕਦੀ। ਮਾਂ ਚਾਹੇ ਹਿਮਾਚਲ ਦੀ ਹੋਵੇ ਜਾਂ ਪੰਜਾਬ ਦੀ, ਮੇਰੇ ਲਈ ਆਦਰਯੋਗ ਹੈ। ਸਭ ਮੈਨੂੰ ਪਿਆਰ ਕਰਦੇ ਹਨ। ਕੰਗਨਾ ਨੇ ਕਿਹਾ, “ਮੈਨੂੰ ਉਸ ਟਵੀਟ ਲਈ ਅਫਸੋਸ ਹੈ, ਮੈਨੂੰ ਗਲਤਫਹਿਮੀ ਹੋ ਗਈ ਸੀ ਅਤੇ ਮੈਂ ਬੇਬੇ ਮਹਿੰਦਰ ਕੌਰ ਤੇ ਉਨ੍ਹਾਂ ਦੇ ਪਤੀ ਨਾਲ ਗੱਲਬਾਤ ਵੀ ਕੀਤੀ ਹੈ।
ਦੱਸ ਦੇਈਏ ਕਿ ਹੈ ਕਿ ਕੰਗਣਾ ਰਣੌਤ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਟਵੀਟ ਕੀਤਾ ਸੀ ਕਿ ਔਰਤਾਂ 100 ਰੁਪਏ ਲੈ ਕੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੁੰਦੀਆਂ ਹਨ। ਕੰਗਣਾ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਬਾਰੇ ਇਕ ਪੋਸਟ 'ਤੇ ਟਿੱਪਣੀ ਵੀ ਕੀਤੀ, ਇਸ 'ਚ ਬੇਬੇ ਮਹਿੰਦਰ ਕੌਰ ਦੀ ਫੋਟੋ ਸੀ। ਇਸ ਟਿੱਪਣੀ ਤੋਂ ਬਾਅਦ ਕੰਗਨਾ ਵਿਰੁੱਧ ਮਾਣਹਾਨੀ ਦੀ ਪਟੀਸ਼ਨ ਦਾਇਰ ਕੀਤੀ ਗਈ ਸੀ।