Bhawanigarh ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਲੋਕਾਂ ਦੇ ਗੁੰਮੇ ਹੋਏ 17 ਮੋਬਾਈਲ ਫ਼ੋਨ ਕੀਤੇ ਵਾਪਸ
Bhawanigarh News : ਭਵਾਨੀਗੜ੍ਹ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਗੁੰਮੇ ਹੋਏ ਮੋਬਾਈਲ ਫੋਨਾਂ ਦੀ ਰਿਕਵਰੀ ਕਰਕੇ ਲੋਕਾਂ ਨੂੰ ਵਾਪਸ ਸੌਂਪੇ ਗਏ ਹਨ। ਭਵਾਨੀਗੜ੍ਹ ਸਬ-ਡਿਵੀਜ਼ਨ ਦੇ ਡੀਐਸਪੀ ਰਾਹੁਲ ਕੌਸ਼ਲ ਦੀ ਅਗਵਾਈ ਹੇਠ ਪੁਲਿਸ ਅਤੇ ਸਾਈਬਰ ਸੈਲ ਦੀ ਟੀਮ ਵੱਲੋਂ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਦੇ ਤਹਿਤ ਇਸ ਮਹੀਨੇ ਦੌਰਾਨ ਕੁੱਲ 17 ਗੁੰਮੇ ਮੋਬਾਈਲ ਫੋਨ ਬਰਾਮਦ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕੀਤੇ ਗਏ
Bhawanigarh News : ਭਵਾਨੀਗੜ੍ਹ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਗੁੰਮੇ ਹੋਏ ਮੋਬਾਈਲ ਫੋਨਾਂ ਦੀ ਰਿਕਵਰੀ ਕਰਕੇ ਲੋਕਾਂ ਨੂੰ ਵਾਪਸ ਸੌਂਪੇ ਗਏ ਹਨ। ਭਵਾਨੀਗੜ੍ਹ ਸਬ-ਡਿਵੀਜ਼ਨ ਦੇ ਡੀਐਸਪੀ ਰਾਹੁਲ ਕੌਸ਼ਲ ਦੀ ਅਗਵਾਈ ਹੇਠ ਪੁਲਿਸ ਅਤੇ ਸਾਈਬਰ ਸੈਲ ਦੀ ਟੀਮ ਵੱਲੋਂ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਦੇ ਤਹਿਤ ਇਸ ਮਹੀਨੇ ਦੌਰਾਨ ਕੁੱਲ 17 ਗੁੰਮੇ ਮੋਬਾਈਲ ਫੋਨ ਬਰਾਮਦ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕੀਤੇ ਗਏ।
ਐਸਐਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਦੀ ਸਖ਼ਤ ਨਿਗਰਾਨੀ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਸੰਗਰੂਰ ਪੁਲਿਸ ਵੱਲੋਂ ਪਿਛਲੇ 6 ਮਹੀਨਿਆਂ ਦੌਰਾਨ ਮੋਬਾਈਲ ਰਿਕਵਰੀ ਮੁਹਿੰਮ ਨੂੰ ਤੇਜ਼ ਕੀਤਾ ਗਿਆ ਹੈ। ਇਸ ਦੌਰਾਨ ਲਗਭਗ 87 ਫੀਸਦੀ ਤੱਕ ਗੁੰਮੇ ਹੋਏ ਮੋਬਾਈਲ ਫੋਨਾਂ ਦੀ ਸਫਲ ਰਿਕਵਰੀ ਕੀਤੀ ਗਈ, ਜੋ ਕਿ ਪੁਲਿਸ ਦੀ ਸਰਗਰਮਤਾ ਅਤੇ ਤਕਨੀਕੀ ਕਾਬਲਿਯਤ ਨੂੰ ਦਰਸਾਉਂਦੀ ਹੈ।
ਡੀਐਸਪੀ ਰਾਹੁਲ ਕੌਸ਼ਲ ਨੇ ਦੱਸਿਆ ਕਿ ਗੁੰਮੇ ਮੋਬਾਈਲਾਂ ਸਬੰਧੀ ਸ਼ਿਕਾਇਤਾਂ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਸਾਈਬਰ ਸੈਲ ਦੀ ਮਦਦ ਨਾਲ ਟ੍ਰੈਕਿੰਗ ਕਰਕੇ ਮੋਬਾਈਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਲੋਕਾਂ ਦੀ ਸਹੂਲਤ ਲਈ ਇਹ ਮੁਹਿੰਮ ਜਾਰੀ ਰਹੇਗੀ।
ਮੋਬਾਈਲ ਵਾਪਸ ਮਿਲਣ ‘ਤੇ ਲੋਕਾਂ ਦੇ ਚਿਹਰਿਆਂ ‘ਤੇ ਖੁਸ਼ੀ ਸਾਫ਼ ਨਜ਼ਰ ਆਈ। ਇਸ ਮੌਕੇ ਮੋਬਾਈਲ ਮਾਲਕਾਂ ਵੱਲੋਂ ਡੀਐਸਪੀ ਰਾਹੁਲ ਕੌਸ਼ਲ, ਸਾਈਬਰ ਸੈਲ ਦੀ ਟੀਮ ਅਤੇ ਪੂਰੀ ਸੰਗਰੂਰ ਪੁਲਿਸ ਦੀ ਕਾਰਗੁਜ਼ਾਰੀ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਗਈ ਅਤੇ ਧੰਨਵਾਦ ਪ੍ਰਗਟ ਕੀਤਾ ਗਿਆ।