ਚੀਨ ਨੂੰ ਵੱਡਾ ਝਟਕਾ, ਭਾਰਤ 'ਚ ਬਣਨਗੇ iPhone

By  Pardeep Singh January 18th 2023 01:46 PM

ਨਵੀਂ ਦਿੱਲੀ: ਚੀਨ ਆਈਫੋਨ ਦਾ ਸਭ ਤੋਂ ਵੱਡਾ ਨਿਰਮਾਤਾ ਹੈ ਪਰ ਹੁਣ ਇਹ ਅੰਕੜੇ ਤੇਜ਼ੀ ਨਾਲ ਬਦਲ ਰਹੇ ਹਨ। ਇਕ ਨਵੀਂ ਰਿਪੋਰਟ ਮੁਤਾਬਕ ਸਾਲ 2027 ਤੱਕ ਦੁਨੀਆ ਭਰ 'ਚ ਵਿਕਣ ਵਾਲੇ ਆਈਫੋਨ ਦਾ ਅੱਧਾ ਹਿੱਸਾ ਮੇਡ ਇਨ ਇੰਡੀਆ ਹੋਵੇਗਾ। ਇਸ ਤੋਂ ਪਹਿਲਾਂ ਵੀ ਇਸ ਸਬੰਧ 'ਚ ਇਕ ਰਿਪੋਰਟ ਆਈ ਸੀ, ਜਿਸ 'ਚ ਅੰਦਾਜ਼ਾ ਲਗਾਇਆ ਗਿਆ ਸੀ ਕਿ ਸਾਲ 2025 ਤੱਕ ਦੁਨੀਆ ਦੇ 25 ਫੀਸਦੀ ਆਈਫੋਨ ਭਾਰਤ 'ਚ ਬਣ ਜਾਣਗੇ।

ਐਪਲ ਚੀਨ ਵਿਚ ਉਤਪਾਦਨ ਘਟਾ ਰਿਹਾ ਹੈ।  ਅਸੀਂ ਸਾਲਾਂ ਤੋਂ ਚੀਨੀ ਬਾਜ਼ਾਰ 'ਤੇ ਐਪਲ ਦੀ ਨਿਰਭਰਤਾ ਬਾਰੇ ਸੁਣਦੇ ਅਤੇ ਪੜ੍ਹਦੇ ਆ ਰਹੇ ਹਾਂ ਪਰ ਕੋਰੋਨਾ ਵਾਇਰਸ ਮਹਾਮਾਰੀ ਨੇ ਇਸ ਤਸਵੀਰ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਹੈ। 

 ਐਪਲ ਨੇ ਪਿਛਲੇ ਸਾਲ ਸਤੰਬਰ 'ਚ ਭਾਰਤ 'ਚ iPhone 14 ਦਾ ਉਤਪਾਦਨ ਸ਼ੁਰੂ ਕੀਤਾ ਸੀ। ਭਾਰਤ 'ਚ ਬਣਾਏ ਜਾਣਗੇ ਲੇਟੈਸਟ ਆਈਫੋਨ ਕੰਪਨੀ ਆਈਫੋਨ 14 ਦਾ ਉਤਪਾਦਨ ਚੀਨ ਅਤੇ ਭਾਰਤ ਦੋਵਾਂ 'ਚ ਇੱਕੋ ਸਮੇਂ ਸ਼ੁਰੂ ਕਰਨਾ ਚਾਹੁੰਦੀ ਸੀ ਪਰ ਅਜਿਹਾ ਨਹੀਂ ਹੋ ਸਕਿਆ। ਆਈਫੋਨ 15 ਦੇ ਨਾਲ ਅਸੀਂ ਅਜਿਹਾ ਕੁਝ ਦੇਖ ਸਕਦੇ ਹਾਂ।

Related Post