ਅੰਮ੍ਰਿਤਸਰ 'ਚ ਵਕਫ਼ ਬੋਰਡ ਦੀ ਵੱਡੀ ਕਾਰਵਾਈ

By  Pardeep Singh December 13th 2022 09:55 AM

ਅੰਮ੍ਰਿਤਸਰ:  ਵਕਫ਼ ਬੋਰਡ ਦੀ ਟੀਮ ਅੰਮ੍ਰਿਤਸਰ ਦੇ ਵਾਰਡ ਨੰਬਰ 68 ਵਿੱਚ ਪਹੁੰਚੀ ਅਤੇ ਘਰਾਂ ਦੀ ਜ਼ਮੀਨੀ ਪ੍ਰਬੰਧ ਦੀ ਜਾਂਚ ਕੀਤੀ ਜਿਸ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਵੱਲੋਂ ਰੋਡ ਜਾਮ ਕਰਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਵਕਫ਼ ਬੋਰਡ ਦੀ ਟੀਮ ਨੇ ਕੌਂਸਲਰ ਅਤੇ ਇਲਾਕੇ ਦੇ ਹੋਰ ਵਿਅਕਤੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜਗ੍ਹਾ ਵਕਫ਼ ਬੋਰਡ ਦੀ ਹੈ ਅਤੇ ਲੋਕ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਮਕਾਨ ਖਾਲੀ ਕਰਨੇ ਪੈਣਗੇ ਜਾਂ ਪ੍ਰਤੀ ਗਜ਼ ਕੁਝ ਰਕਮ ਅਦਾ ਕਰਨੀ ਪਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜ਼ਮੀਨ ਦਾ ਕਿਰਾਇਆ ਜਾਂ ਪਟਾ ਕਰਵਾਉਣਾ ਲਾਜ਼ਮੀ ਹੋਵੇਗਾ।

ਉਧਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ  30 ਤੋਂ 40 ਲੱਖ ਖਰਚ ਕੇ ਘਰ ਬਣਾਇਆ ਹੈ ਹੁਣ ਵਕਫ਼ ਬੋਰਡ ਵਾਲੇ ਤੰਗ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਘਰ ਬਣਾਉਣ ਲੱਗੇ ਜ਼ਮੀਨ ਖਰੀਦੀ ਅਤੇ ਹੁਣ ਪ੍ਰਤੀ ਗਜ਼ ਦੇ ਹਿਸਾਬ ਨਾਲ ਕਿਉਂ  ਅਦਾ ਕਰੀਏ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਗ਼ਰੀਬ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ।



Related Post