Security Lapse at Navjot Sidhu Residence: ਸਿੱਧੂ ਦੀ ਪਟਿਆਲਾ ਸਥਿਤ ਰਿਹਾਇਸ਼ 'ਤੇ 'ਸੁਰੱਖਿਆ ਕੁਤਾਹੀ' ਤੋਂ ਬਾਅਦ ਐਕਸ਼ਨ ’ਚ ਪੁਲਿਸ !

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਟਿਆਲਾ ਸਥਿਤ ਘਰ ਦੀ ਛੱਤ 'ਤੇ ਇਕ ਸ਼ੱਕੀ ਵਿਅਕਤੀ ਦੇਖਿਆ ਗਿਆ ਸੀ ਜਿਸ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

By  Aarti April 17th 2023 03:49 PM

Security Lapse at Navjot Sidhu Residence:  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਟਿਆਲਾ ਸਥਿਤ ਘਰ ਦੀ ਛੱਤ 'ਤੇ ਇਕ ਸ਼ੱਕੀ ਵਿਅਕਤੀ ਦੇਖਿਆ ਗਿਆ। ਜਿਸਨੂੰ ਸਿੱਧੂ ਦੇ ਨੌਕਰ ਨੇ ਦੇਖ ਕੇ ਮਦਦ ਲਈ ਆਵਾਜ਼ ਮਾਰੀ ਤਾਂ ਅਣਪਛਾਤਾ ਫ਼ਰਾਰ ਹੋ ਗਿਆ। ਇਸ ਬਾਰੇ ਨਵਜੋਤ ਸਿੰਘ ਸਿੱਧੂ ਵਲੋ ਡੀਜੀਪੀ ਪੰਜਾਬ ਅਤੇ ਐਸਐਸਪੀ ਪਟਿਆਲਾ ਨੂੰ ਸੂਚਨਾ ਦਿੱਤੀ।

ਅਣਪਛਾਤੇ ਖਿਲਾਫ ਕੀਤਾ ਗਿਆ ਮਾਮਲਾ ਦਰਜ 

ਦੱਸ ਦਈਏ ਕਿ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਸ਼ਿਕਾਇਤ ’ਤੇ ਲਾਹੌਰੀ ਗੇਟ ਥਾਣੇ ’ਚ ਅਣਪਛਾਤੇ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਚੋਰੀ ਦੀ ਨੀਅਤ ਨਾਲ ਆਏ ’ਤੇ ਪਰਚਾ ਦਰਜ ਕੀਤਾ ਗਿਆ ਹੈ।    


ਸਿੱਧੂ ਨੇ ਟਵੀਟ ਕਰ ਦਿੱਤੀ ਸੀ ਜਾਣਕਾਰੀ 

ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੀ ਅੱਜ ਸ਼ਾਮ 7:00 ਵਜੇ ਮੇਰੇ ਘਰ ਦੀ ਛੱਤ 'ਤੇ ਸਲੇਟੀ ਕੰਬਲ ਵਿੱਚ ਲਿਪਟਿਆ ਇੱਕ ਅਣਪਛਾਤਾ ਸ਼ੱਕੀ ਵਿਅਕਤੀ ਦੇਖਿਆ ਗਿਆ, ਜਿਸ ਸਮੇਂ ਮੇਰੇ ਨੌਕਰ ਨੇ ਅਲਾਰਮ ਵਜਾ ਕੇ ਮਦਦ ਲਈ ਬੁਲਾਇਆ, ਉਹ ਤੁਰੰਤ ਭੱਜ ਕੇ ਫਰਾਰ ਹੋ ਗਿਆ।

ਨਵਜੋਤ ਕੌਰ ਸਿੱਧੂ ਨੇ ਸੀਐੱਮ ਮਾਨ ਨੂੰ ਦਿੱਤੀ ਸੀ ਚਿਤਾਵਨੀ

ਕਾਬਿਲੇਗੌਰ ਹੈ ਕਿ ਦੋ ਹਫ਼ਤੇ ਪਹਿਲਾਂ ਹੀ ਸਿੱਧੂ ਦੀ ਸੁਰੱਖਿਆ ਘਟਾ ਦਿੱਤੀ ਗਈ ਸੀ। ਜਿਸ 'ਤੇ ਸਿੱਧੂ ਅਤੇ ਉਨ੍ਹਾਂ ਦੀ ਪਤਨੀ 'ਆਪ' ਸਰਕਾਰ 'ਤੇ ਭੜਕੇ ਵੀ ਸੀ। ਪਤਨੀ ਡਾਕਟਰ ਨਵਜੋਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੇ ਪਤੀ ਨੂੰ ਕੁਝ ਹੋਇਆ ਤਾਂ ਉਹ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ।

-ਰਿਪੋਰਟਰ ਗਗਨਦੀਪ ਅਹੁਜਾ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: Lawrence Bishnoi: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਤੋਂ ਦਿੱਲੀ ਲਿਆ ਰਹੀ NIA, ਦਿੱਲੀ ਕੋਰਟ ’ਚ ਹੋਵੇਗੀ ਪੇਸ਼ੀ

Related Post