DIG Harcharan Singh Bhullar : ਸਾਬਕਾ ਡੀਆਈਜੀ ਹਰਚਰਨ ਭੁੱਲਰ ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ , ਸਮਰਾਲਾ ਸਥਿਤ ਫਾਰਮ ਹਾਊਸ ਤੇ CBI ਦੀ ਰੇਡ
DIG Harcharan Singh Bhullar : ਰਿਸ਼ਵਤਖੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਖਿਲਾਫ਼ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਸੀਬੀਆਈ ਵੱਲੋਂ ਅੱਜ ਲੁਧਿਆਣਾ ਦੇ ਮਾਛੀਵਾੜਾ ਵਿੱਚ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਫਾਰਮ ਹਾਊਸ 'ਤੇ ਰੇਡ ਕੀਤੀ ਗਈ ਹੈ। ਟੀਮ ਦੁਪਹਿਰ 12:30 ਵਜੇ ਤੋਂ ਮੰਡ ਸ਼ੇਰੀਆ ਪਿੰਡ ਵਿੱਚ ਫਾਰਮ ਹਾਊਸ ਦੀ ਜਾਂਚ ਕਰ ਰਹੀ ਹੈ। ਡੀਆਈਜੀ ਕੋਲ ਇੱਥੇ 55 ਏਕੜ ਜ਼ਮੀਨ ਹੈ
DIG Harcharan Singh Bhullar : ਰਿਸ਼ਵਤਖੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਖਿਲਾਫ਼ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਸੀਬੀਆਈ ਵੱਲੋਂ ਅੱਜ ਲੁਧਿਆਣਾ ਦੇ ਮਾਛੀਵਾੜਾ ਵਿੱਚ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਫਾਰਮ ਹਾਊਸ 'ਤੇ ਰੇਡ ਕੀਤੀ ਗਈ ਹੈ। ਟੀਮ ਦੁਪਹਿਰ 12:30 ਵਜੇ ਤੋਂ ਮੰਡ ਸ਼ੇਰੀਆ ਪਿੰਡ ਵਿੱਚ ਫਾਰਮ ਹਾਊਸ ਦੀ ਜਾਂਚ ਕਰ ਰਹੀ ਹੈ। ਡੀਆਈਜੀ ਕੋਲ ਇੱਥੇ 55 ਏਕੜ ਜ਼ਮੀਨ ਹੈ।
ਜਾਣਕਾਰੀ ਅਨੁਸਾਰ ਇਸ ਫਾਰਮ ਵਿਚੋਂ ਰੇਡ ਤੋਂ ਪਹਿਲਾਂ ਹੀ ਭੁੱਲਰ ਸਾਹਿਬ ਦੇ ਚਹੇਤਿਆਂ ਨੇ ਟਰੈਕਟਰ ਟ੍ਰਾਲੀਆਂ ਸਮੇਤ ਫਾਰਮ ਹਾਊਸ ਵਿਚ ਪਿਆ ਉਹ ਹਰ ਸਾਮਾਨ ਗਾਇਬ ਕਰ ਦਿੱਤਾ, ਜੋ ਕਿ ਭੁੱਲਰ ਸਾਹਿਬ ਦੀ ਗ੍ਰਿਫਤਾਰੀ ਤੋਂ ਪਹਿਲਾਂ ਉਥੇ ਪਿਆ ਸੀ। ਹਾਲਾਂਕਿ ਇਹ ਕਿਸ ਨੇ ਗਾਇਬ ਕੀਤਾ, ਇਸ ਬਾਰੇ ਕਹਿਣਾ ਮੁਸ਼ਕਿਲ ਹੈ। ਸੀਬੀਆਈ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਫੜੇ ਗਏ ਸਾਬਕਾ ਡੀਆਈਜੀ ਭੁੱਲਰ ਨੂੰ ਕਿਸੇ ਵੀ ਸਮੇਂ ਰਿਮਾਂਡ 'ਤੇ ਲੈ ਸਕਦੀ ਹੈ।
ਸੀਬੀਆਈ ਦੇ ਅਧਿਕਾਰੀ ਨੇ ਗੱਲਬਾਤ ਵਿਚ ਕਿਹਾ ਕਿ ਇਹ ਸਾਰਾ ਕੁਝ ਨਜ਼ਦੀਕੀ ਵਿਅਕਤੀਆਂ ਦਾ ਕੰਮ ਹੈ ਪਰ ਜਾਂਚ ਵਿਚ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਇਸ ਫਾਰਮ ਉਤੇ ਕੌਣ-ਕੌਣ ਆਇਆ, ਸਭ ਜਾਂਚ ਵਿਚ ਸ਼ਾਮਿਲ ਹੋਵੇਗਾ। ਯਾਨੀ ਸੀਬੀਆਈ ਉਨ੍ਹਾਂ ਲੋਕਾਂ ਦਾ ਵੀ ਪਤਾ ਲਗਾਏਗੀ ,ਜੋ ਡੀਆਈਜੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਫਾਰਮ ਹਾਊਸ ਵਿੱਚ ਆਏ ਸਨ। ਭੁੱਲਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਟੀਮ ਨੇ ਭੁੱਲਰ ਦੇ ਸੈਕਟਰ 40 ਚੰਡੀਗੜ੍ਹ ਵਿੱਚ ਘਰ ਰੇਡ ਕੀਤੀ ਸੀ। ਘਰ ਦੀ ਹਰ ਚੀਜ਼ ਦੀ ਵੀਡੀਓਗ੍ਰਾਫੀ ਕੀਤੀ ਗਈ। ਹਰੇਕ ਚੀਜ਼ ਦੀ ਸੂਚੀ ਬਣਾਈ ਜਾਵੇਗੀ ਅਤੇ ਉਸਦੀ ਕੀਮਤ ਦਾ ਹਿਸਾਬ ਲਗਾਇਆ ਜਾਵੇਗਾ। ਇਸ ਵਿੱਚ ਏਸੀ ਤੋਂ ਲੈ ਕੇ ਫੁੱਲਾਂ ਦੇ ਗਮਲਿਆਂ ਅਤੇ ਲਾਈਟ ਬਲਬਾਂ ਤੱਕ ਸਭ ਕੁਝ ਸ਼ਾਮਲ ਹੈ।
ਸੀਬੀਆਈ ਨੇ ਪਰਿਵਾਰਕ ਮੈਂਬਰਾਂ ਤੋਂ ਪੁੱਛੇ ਗਏ ਸਵਾਲਾਂ ਨੂੰ ਲੈਪਟਾਪ 'ਤੇ ਟਾਈਪ ਕੀਤਾ ਅਤੇ ਉਨ੍ਹਾਂ ਦੀ ਵੀਡੀਓਗ੍ਰਾਫੀ ਕੀਤੀ। ਪਰਿਵਾਰਕ ਮੈਂਬਰਾਂ ਤੋਂ ਉਨ੍ਹਾਂ ਦੇ ਬਿਆਨਾਂ 'ਤੇ ਦਸਤਖਤ ਵੀ ਕਰਵਾਏ ਗਏ। ਕਿਹਾ ਜਾਂਦਾ ਹੈ ਕਿ ਪੁੱਛਗਿੱਛ ਲਗਭਗ 2 ਘੰਟੇ ਜਾਰੀ ਰਹੀ। 16 ਅਕਤੂਬਰ ਨੂੰ ਡੀਆਈਜੀ ਭੁੱਲਰ ਅਤੇ ਉਨ੍ਹਾਂ ਦੇ ਦਲਾਲ ਕ੍ਰਿਸ਼ਨੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵੇਂ 31 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿੱਚ ਹਨ।